Friday, September 18, 2026

ਵਿਧਾਇਕ ਰਾਣਾ ਗੁਰਜੀਤ ਵੱਲੋਂ ਔਜਲਾ ਫਾਟਕ ਤੋਂ ਐਸ.ਐਸ.ਕੇ ਸੜਕ ਦੇ ਕੰਮ ਦੀ ਸ਼ੁਰੂਆਤ

1.77 ਕਰੋੜ ਦੀ ਲਾਗਤ ਨਾਲ ਬਣੇਗੀ 2.30 ਕਿਲੋਮੀਟਰ ਲੰਬੀ ਸੜਕ
ਕਪੂਰਥਲਾ, 24 ਨਵੰਬਰ (ਪੰਜਾਬ ਪੋਸਟ ਬਿਊਰੋ) – ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਅੱਜ ਔਜਲਾ ਫਾਟਕ ਤੋਂ ਐਸ.ਐਸ.ਕੇ ਫੈਕਟਰੀ ਨੂੰ ਜਾਂਦੀ ਸੜਕ ਦੇ PUNJ2401201930ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ ਗਈ।ਪਿਛਲੇ ਕਾਫੀ ਸਮੇਂ ਤੋਂ ਖ਼ਰਾਬ ਕਰੀਬ 2.30 ਕਿਲੋਮੀਟਰ ਲੰਬੀ ਇਸ ਸੜਕ ਦੇ ਬਣਨ ਨਾਲ ਰਾਹਗੀਰਾਂ, ਉਦਯੋਗਪਤੀਆਂ ਅਤੇ ਇਲਾਕਾ ਵਾਸੀਆਂ ਨੂੰ ਵੱਡੀ ਸਹੂਲਤ ਮਿਲੇਗੀ।ਰਾਣਾ ਗੁਰਜੀਤ ਸਿੰਘ ਨੇ ਦੱਸਿਆ ਕਿ 1.77 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਹ ਸੜਕ ਤਿੰਨ ਮਹੀਨਿਆਂ ਵਿਚ ਤਿਆਰ ਹੋ ਜਾਵੇਗੀ।ਉਨ੍ਹਾਂ ਦੱਸਿਆ ਕਿ ਇਸ ਸੜਕ ਦਾ 650 ਮੀਟਰ ਲੰਬਾ ਟੋਟਾ ਕੰਕਰੀਟ ਅਤੇ ਬਾਕੀ 1650 ਮੀਟਰ ਸੜਕ ਲੁੱਕ-ਬੱਜਰੀ ਦੀ ਬਣਾਈ ਜਾਵੇਗੀ।
        ਇਸ ਮੌਕੇ ਐਸ.ਡੀ.ਐਮ ਕਪੂਰਥਲਾ ਵਰਿੰਦਰ ਪਾਲ ਸਿੰਘ ਬਾਜਵਾ, ਐਸ.ਡੀ.ਓ ਜਤਿੰਦਰ ਕੁਮਾਰ, ਕੁਲਜਿੰਦਰ ਸਿੰਘ ਸੈਂਹਬੀ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮਨੋਜ ਭਸੀਨ, ਵਿਸ਼ਾਲ ਸੋਨੀ, ਰਜਿੰਦਰ ਕੌੜਾ, ਅਮਰਜੀਤ ਸਿੰਘ ਸੈਦੋਵਾਲ, ਗੋਰਾ ਗਿੱਲ, ਨਰਿੰਦਰ ਸਿੰਘ ਮਨਸੂ, ਤਰਸੇਮ, ਰੇਲ ਟੈਕ ਦੇ ਐਮ.ਡੀ ਸੁਰੇਸ਼ ਕੁਮਾਰ ਜੈਨ, ਅਬਰੋਲ ਇੰਜੀਨੀਅਰਿੰਗ ਦੇ ਐਮ.ਡੀ ਐਮ.ਕੇ ਅਬਰੋਲ, ਸਤਪਾਲ ਮਹਿਰਾ, ਅਸ਼ੋਕ ਅਗਰਵਾਲ, ਹਰਨਾਮ ਦਾਸ ਅਰੋੜਾ, ਜਸਵਿੰਦਰ ਬੱਤਰਾ, ਜਸਪ੍ਰੀਤ ਸਿੰਘ ਵਾਲੀਆ, ਕਿੱਕੀ ਵਾਲੀਆ, ਬਿਕਰਮਜੀਤ ਸਿੰਘ, ਅਵਤਾਰ ਸਿੰਘ ਵਾਲੀਆ, ਦੇਵਕੀ ਨੰਦਨ, ਸੂਰਜ ਅਗਰਵਾਲ, ਭੀਮਸੈਨ ਅਗਰਵਾਲ, ਬੱਲੀ ਬਾਬਾ, ਜੇ.ਈ ਨੀਰਜ ਗੁਪਤਾ ਤੇ ਵਰੁਣ ਆਦਿ ਸ਼ਖਸੀਅਤਾਂ ਹਾਜ਼ਰ ਸਨ।
 

Check Also

ਭੱਟਾਂ ਦੇ ਗੁਰੂ ਸਾਹਿਬ ਨਾਲ ਮਿਲਾਪ ਸਬੰਧੀ ਗੁਰਦੁਆਰਾ ਸ੍ਰੀ ਮੰਜ਼ੀ ਸਾਹਿਬ ਵਿਖੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੱਟ ਸਾਹਿਬਾਨ ਦੇ ਗੁਰੂ …

Leave a Reply