ਅੰਮ੍ਰਿਤਸਰ, 24 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਕਾਲਜ ਵਿਖੇ ਡੀ.ਬੀ.ਟੀ ਭਾਰਤ ਸਰਕਾਰ ਸਟਾਰ ਕਾਲਜ ਸਕੀਮ ਤਹਿਤ
ਕਮਿਊਨਿਟੀ ਇੰਪਾਵਰਮੈਂਟ ਪ੍ਰੋਗਰਾਮ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਘਲਕਲਾਂ ਮੋਗਾ ਤੋਂ ਆਈਆਂ ਵਿਦਿਆਰਥਣਾਂ ਲਈ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਤੇ ਕੰਪਿਊਟਰ ਵਿਭਾਗ ਮੁਖੀ ਡਾ. ਵਿਕਰਮ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਰਵਾਇਆ ਗਿਆ।
ਪ੍ਰੋਗਰਾਮ ਵਿੱਚ ਪ੍ਰੋ. ਪੁਨੀਤ ਸ਼ਰਮਾ ਅਤੇ ਪ੍ਰੋ. ਵਿਕਰਮ ਸ਼ਰਮਾ ਨੇ ਵਿਦਿਆਰਥਣਾਂ ਨੂੰ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਪਲੇਸਮੈਂਟਸ ਦੇ ਮੋਕਿਆਂ ‘ਤੇ ਵੀ ਚਰਚਾ ਕੀਤੀ।ਇੰਟਰੈਕਟਿਵ ਸੈਸ਼ਨ ਦੌਰਾਨ ਉਨ੍ਹਾਂ ਨੂੰ ਕੰਪਿਊਟਰ, ਫਿਜਿਕਸ, ਜੁਆਲੋਜੀ ਅਤੇ ਕੈਮਿਸਟਰੀ ਲੈਬ ਲਿਜਾਇਆ ਗਿਆ।ਜਿਥੇ ਉਨਾਂ ਨੂੰ ਇਹਨਾਂ ਖੇਤਰਾਂ ਵਿੱਚ ਵਿਕਾਸ ਦਿਖਾਇਆ ਗਿਆ।ਇਸ ਪ੍ਰੋਗਰਾਮ ਵਿੱਚ 97 ਵਿਦਿਆਰਥਣਾਂ ਅਤੇ 4 ਅਧਿਆਪਕਾਂ ਨੇ ਭਾਗ ਲਿਆ, ਜਿੰਨਾਂ ਨੂੰ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਜੀ ਆਇਆਂ ਕਿਹਾ।
ਇਸ ਸਮੇਂ ਡਾ. ਡੇਜ਼ੀ ਸ਼ਰਮਾ ਕੋ-ਆਰਡੀਨੇਟਰ ਡੀ.ਬੀ.ਟੀ, ਡਾ. ਸੰਜੀਵ ਦੱਤਾ, ਪ੍ਰੋ. ਵਿਵੇਕ ਅਗਰਵਾਲ, ਪ੍ਰੋ. ਰੇਨੂ ਸ਼ਰਮਾ, ਪ੍ਰੋ. ਬਲਰਾਮ ਸਿੰਘ ਯਾਦਵ, ਪ੍ਰੋ. ਹਰਸਿਮਰਨ ਸਿੰਘ, ਪ੍ਰੋ. ਰਾਜਿੰਦਰ ਵੀ ਮੌਜੂਦ ਰਹੇ।
Check Also
ਭੱਟਾਂ ਦੇ ਗੁਰੂ ਸਾਹਿਬ ਨਾਲ ਮਿਲਾਪ ਸਬੰਧੀ ਗੁਰਦੁਆਰਾ ਸ੍ਰੀ ਮੰਜ਼ੀ ਸਾਹਿਬ ਵਿਖੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੱਟ ਸਾਹਿਬਾਨ ਦੇ ਗੁਰੂ …
Punjab Post Daily Online Newspaper & Print Media