ਜੰਡਿਆਲਾ ਗੁਰੂ, 27 ਨਵੰਬਰ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸਥਾਨਕ ਦੁਸਹਿਰਾ ਗਰਾਉਂਡ ਵਿਖੇ ਭਗਵਾਨ ਵਾਲਮੀਕਿ ਸੰਘਰਸ਼ ਸੈਨਾ ਵਲੋਂ ਅਤੇ ਗੱਦੀ
ਨਸ਼ੀਨ ਧੂਨਾ ਸਾਹਿਬ ਸੰਤ ਬਾਬਾ ਮਲਕੀਤ ਨਾਥ ਦੀ ਰਹਿਨੁਮਾਈ ਹੇਠ ਪ੍ਰਧਾਨ ਦਿਲਬਾਗ ਸਿੰਘ ਦੀ ਦੇਖ-ਰੇਖ ਵਿਚ ਲੋੜਵੰਦ ਧੀਆਂ ਦੇ ਵਿਆਹ ਦਾ ਆਨੰਦ ਕਾਰਜ ਕਰਵਾਏ ਗਏ।ਜਿਸ ਦੌਰਾਨ ਵਿਸ਼ਾਲ ਸਤਿਸੰਗ ਦਾ ਆਯੋਜਨ ਕੀਤਾ ਗਿਆ, ਜਿਸ ਦਾ ਲੋਕਾਂ ਨੇ ਆਨੰਦ ਮਾਣਿਆ।ਇਸ ਕਾਰਜ ਵਿੱਚ ਵਿਸ਼ੇਸ਼ ਤੋਰ ‘ਤੇ ਹਲਕਾ ਐਮ.ਐਲ.ਏ ਸੁਖਵਿੰਦਰ ਸਿੰਘ ਡੈਨੀ ਪਹੁੰਚੇ ਤੇ ਵਿਆਹੇ ਹੋਏ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ।ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ।ਅੰਤ ਵਿਚ ਵਿਆਹੀ ਜੋੜਿਆਂ ਨੂੰ ਪ੍ਰਭੂ ਦੀਆਂ ਅਸੀਸਾਂ ਦਿਵਾ ਕੇ ਇਕ ਦੂਜੇ ਨਾਲ ਖੁਸ਼ੀ ਖੁਸ਼ੀ ਜੀਵਨ ਬਤੀਤ ਕਰਨ ਦਾ ਪ੍ਰਣ ਦਿਵਾਇਆ ਗਿਆ।
ਇਸ ਮੌਕੇ ਗੱਦੀ ਨਸ਼ੀਨ ਬਾਬਾ ਹਰਪਾਲ ਸਿੰਘ (ਪਾਲਾ), ਕਸ਼ਮੀਰ ਸਿੰਘ ਗੁਰਮੀਤ ਸਿੰਘ, ਅਮਰੀਕ ਸਿੰਘ ਅਮਰਜੀਤ ਸਿੰਘ, ਚੇਤਨ ਮੋਹਰਾ, ਵਿਪਨ ਪਸਾਨ, ਸੁਖਵਿੰਦਰ ਸਿੰਘ, ਮੋਨੂੰ ਖਹਿਰਾ, ਰਸ਼ਪਾਲ ਸਿੰਘ ਪ੍ਰਗਟ ਸਿੰਘ, ਅਨਿਲ ਕੁਮਾਰ, ਧਰਮਪਾਲ, ਮੰਨੂ, ਰਾਜਵਿੰਦਰ ਸਿੰਘ ਨਿੱਜ਼ਰ, ਪੀ.ਏ ਜਸਵਿੰਦਰ ਸਿੰਘ, ਜੋਬਨ ਮੱਟੂ, ਹਰਭਜਨ ਸਿੰਘ ਕੋਟਲਾ, ਤਰਸੇਮ ਸਿੰਘ ਕੋਟਲਾ, ਬਾਬਾ ਬਿੱਕਾ, ਸ਼ੰਕਰ ਸਿੰਘ, ਗੁਰਮੇਜ ਸਿੰਘ, ਫਰਿਆਦ ਸਿੰਘ, ਪ੍ਰੀਤਮ ਸਿੰਘ ਗਿੱਲ ਕੋਟਲਾ, ਬਾਬਾ ਬਲਵੰਤ ਨਾਥ, ਓਮ ਪ੍ਰਕਾਸ਼ ਗੱਬਰ, ਰਾਜਵਿੰਦਰ ਕੌਰ, ਸੁਖਬੀਰ ਕੌਰ, ਰਾਜਵੰਤ ਕੌਰ, ਰਜਿੰਦਰ ਕੌਰ, ਜਸਬੀਰ ਕੌਰ, ਸਰਮਨ ਮੱਟੂ ਆਦਿ ਹਾਜ਼ਰ ਸਨ।
Check Also
ਭੱਟਾਂ ਦੇ ਗੁਰੂ ਸਾਹਿਬ ਨਾਲ ਮਿਲਾਪ ਸਬੰਧੀ ਗੁਰਦੁਆਰਾ ਸ੍ਰੀ ਮੰਜ਼ੀ ਸਾਹਿਬ ਵਿਖੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੱਟ ਸਾਹਿਬਾਨ ਦੇ ਗੁਰੂ …
Punjab Post Daily Online Newspaper & Print Media