ਐਸ.ਜੀ.ਆਰ.ਡੀ ਜੂਡੋ ਸੈਂਟਰ ਵਿਖੇ ਪੁੱਜਣ ਤੇ ਹੋਇਆ ਭਰਵਾਂ ਸਵਾਗਤ
ਅੰਮ੍ਰਿਤਸਰ, 29 ਸਤੰਬਰ (ਜਗਦੀਪ ਸਿੰਘ) -ਰਾਜੀਵ ਗਾਂਧੀ ਖੇਲ ਅਭਿਯਾਨ ਦੇ ਸਹਿਯੋਗ ਨਾਲ ਪੰਜਾਬ ਦੇ ਖੇਡ ਵਿਭਾਗ ਵੱਲੋਂ ਪਟਿਆਲਾ ਵਿਖੇ ਕਰਵਾਏ ਗਏ ਤਿੰਨ ਦਿਨਾਂ ਰਾਜ ਪੱਧਰੀ ਅੰਡਰ-16 ਸਾਲ ਉਮਰ ਵਰਗ ਪੁਰਸ਼ ਵਰਗ ਦੇ ਪੇਂਡੂ ਟੂਰਨਾਮੈਂਟ ਦੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ. ਸੈ. ਸਕੂਲ, ਰਾਮਸਰ ਰੋਡ, ਦੇ ਵਿਦਿਆਰਥੀ ਫ਼ਜੂਡੋ ਖਿਡਾਰੀਆਂ ਦੇ ਵੱਲੋਂ ਬੇਮਿਸਾਲ ਖੇਡ ਸ਼ੈਲੀ ਦਾ ਪ੍ਰਦਰਸ਼ਨ ਕਰਦੇ ਹੋਏ ਕਈ ਵੱਕਾਰੀ ਇਨਾਮ ਤੇ ਸਨਮਾਨ ਹਾਸਲ ਕੀਤੇ ਹਨ। ਸਕੁਲ ਤੇ ਸੈਂਟਰ ਪਹੁੰਚਣ ਤੇ ਇਹਨਾਂ ਖਿਡਾਰੀਆਂ ਦਾ ਤੇ ਕੋਚ ਇੰਚਾਰਜ ਕਰਮਜੀਤ ਸਿੰਘ ਦਾ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਪ੍ਰਿੰਸੀਪਲ ਤੇ ਡਾਇਰੈਕਟਰ ਸਪੋਰਟਸ ਐਸਜੀਪੀਸੀ ਬਲਵਿੰਦਰ ਸਿੰਘ ਦੀ ਅਗਵਾਈ ਵਿੱਚ ਭਰਵਾ ਸੁਆਗਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਿਲ੍ਹਾ ਟੀਮ ਦੇ ਵਿੱਚ ਸ਼ਾਮਲ ਉਹਨਾਂ ਦੇ 9 ਖਿਡਾਰੀਆਂ ਨੇ ਕੋਚ ਕਰਮਜੀਤ ਸਿੰਘ ਦੀ ਅਗਵਾਈ ਦੇ ਵਿੱਚ ਬੇਹਤਰ ਪ੍ਰਦਰਸ਼ਨ ਕੀਤਾ ਅਤੇ 73 ਕਿਲੋਗ੍ਰਾਮ ਭਾਰ ਵਰਗ ‘ਚ ਤਜਿੰਦਰ ਸਿੰਘ, 90 ਕਿਲੋਗ੍ਰਾਮ ਭਾਰ ਵਰਗ ‘ਚ ਗੁਰਪ੍ਰਤਾਪ ਸਿੰਘ, 90 ਕਿਲੋਗ੍ਰਾਮ ਭਾਰ ਵਰਗ ਤੋਂ ਵੱਧ ਦੇ ਵਿੱਚ ਮਨਜੋਤ ਸਿੰਘ ਨੇ ਗੋਲਡ, 42 ਕਿਲੋਗ੍ਰਾਮ ਭਾਰ ਵਰਗ ‘ਚ ਸ਼ੁਭਮਜੀਤ ਸਿੰਘ ਨੇ ਸਿਲਵਰ, 60 ਕਿਲੋਗ੍ਰਾਮ ਭਾਰ ਵਰਗ ‘ਚ ਜੋਬਨਪ੍ਰੀਤ ਸਿੰਘ ਤੇ 55 ਕਿਲੋਗ੍ਰਾਮ ਭਾਰ ਵਰਗ ‘ਚ ਪਵਨ ਕੁਮਾਰ ਨੇ ਬਰਾਊਂਨਜ਼ ਮੈਡਲ ਹਾਸਲ ਕੀਤੇ ਜਦੋਕਿ 66 ਕਿਲੋਗ੍ਰਾਮ ਭਾਰ ਵਰਗ ‘ਚ ਅਮਨਦੀਪ ਸਿੰਘ, 50 ਕਿਲੋਗ੍ਰਾਮ ਭਾਰ ਵਰਗ ‘ਚ ਮਨਮੀਤ ਸਿੰਘ ਤੇ 46 ਕਿਲੋਗ੍ਰਾਮ ਭਾਰ ਵਰਗ ‘ਚ ਵਿਕਰਮਜੀਤ ਸਿੰਘ ਦੀ ਕਾਰਜ਼ਕੁਸ਼ਲਤਾ ਬੇਮਿਸਾਲ ਤੇ ਸੰਘਰਸ਼ਪੂਰਨ ਰਹੀ।ਇਸ ਮੌਕੇ ਪ੍ਰਿੰ. ਆਰ.ਕੇ. ਭਾਰਦਵਾਜ, ਵਾਇਸ ਪ੍ਰਿੰ. ਤਰਲੋਕ ਸਿੰਘ ਭਾਟੀਆ, ਮੈਡਮ ਅਮਰਜੀਤ ਕੌਰ, ਕੋਚ ਕਰਮਜੀਤ ਸਿੰਘ, ਜਰਮਨਜੀਤ ਸਿੰਘ, ਗੁਰਪਿੰਦਰ ਸਿੰਘ, ਹਰਸਿਮਰਨ ਸਿੰਘ, ਬਿਕਰਮਜੀਤ ਸਿੰਘ ਆਦਿ ਹਾਜ਼ਰ ਸਨ।