Tuesday, April 28, 2026

ਸਿੱਖ ਨੈਸ਼ਨਲ ਪਬਲਿਕ ਸਕੂਲ ਮਾਨਾਂਵਾਲਾ ਵਿਖੇ ਸਲਾਨਾ ਸਮਾਰੋਹ ਦਾ ਆਯੋਜਨ

ਅੰਮ੍ਰਿਤਸਰ, 9 ਦਸੰਬਰ (ਪੰਜਾਬ ਪੋਸਟ – ਗੁਰਮੀਤ ਸੰਧੂ) – ਸਿੱਖ ਨੈਸ਼ਨਲ ਪਬਲਿਕ ਸਕੂਲ ਮਾਨਾਵਾਲਾ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਬੰਧਾਂ ਹੇਠ ਚੱਲ ਰਹੇ ਸਿੱਖ PPNJ0912201910ਨੈਸ਼ਨਲ ਪਬਲਿਕ ਸਕੂਲ ਵਿਖੇ ਸਲਾਨਾ ਸਮਾਰੋਹ ਤੇ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਸਕੂਲ ਪ੍ਰਬੰਧਕੀ ਕਮੇਟੀ ਦੇ ਐਮ.ਡੀ ਗੁਰਚਰਨ ਸਿੰਘ ਸੰਧੂ, ਇੰਚਾਰਜ ਮਨਜਿੰਦਰ ਕੌਰ ਤੇ ਗੁਲਸ਼ਨ ਕੌਰ ਦੇ ਪ੍ਰਬੰਧਾਂ ਹੇਠ ਆਯੋਜਿਤ ਇਸ ਪ੍ਰੋਗਰਾਮ ਵਿਚ ਬਰਾਈਟ ਲੈਂਡ ਪਬਲਿਕ ਸਕੂਲ ਪੰਡੋਰੀ ਵੜੈਚ ਦੇ ਸ਼ਰੀਰਕ ਸਿੱਖਿਆ ਵਿਭਾਗ ਅਤੇ ਮੁੱਖੀ ਅੰਤਰਰਾਸ਼ਟਰੀ ਖਿਡਾਰਨ ਮੈਡਮ ਹਰਜੀਤ ਕੌਰ ਬੁੱਟਰ ਹੁੰਦਲ ਨੇ ਮੁੱਖ ਮਹਿਮਾਨ ਵਜ੍ਹੋਂ ਸ਼ਮੂਲੀਅਤ ਕੀਤੀ, ਜਦਕਿ ਸਕੱਤਰ ਡਾਕਟਰ ਗੁਰਦਿਆਲ ਸਿੰਘ ਮਾਨਾਂਵਾਲਾ, ਪੀ.ਆਰ.ਓ ਗੁਰਮੀਤ ਸਿੰਘ ਸੰਧੂ, ਉਘੇ ਖੇਡ ਪ੍ਰਮੋਟਰ ਜਸਪਾਲ ਸਿੰਘ ਸੰਧੂ, ਪ੍ਰਿੰਸੀਪਲ ਗੁਰਬਾਜ ਸਿੰਘ ਤੋਲਾਨੰਗਲ ਤੇ ਮਾਸਟਰ ਸੰਦੀਪ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜ੍ਹੋਂ ਹਾਜਰੀ ਭਰੀ।PPNJ0912201909ਸਕੂਲ ਦੇ ਵਿਦਿਆਰਥੀਆਂ ਵਲੋਂ ਡਾਇਰੈਕਟਰ ਮੈਡਮ ਕੁਲਜੀਤ ਕੌਰ ਦੀ ਦੇਖ-ਰੇਖ ਹੇਠ ਤਿਆਰ ਕੀਤੇ ਪੰਜਾਬੀ ਸਭਿਆਚਾਰ ਵੰਨਗੀਆਂ ਭਰਪੂਰ ਤੇ ਦੇਸ਼ ਭਗਤੀ ਦੇ ਗੀਤਾਂ ਰਾਹੀਂ ਰੰਗਾਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਕਰਕੇ ਖੂਬ ਰੰਗ ਬੰਨਿਆ।ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਵਿਦਿਆਰਥੀਆਂ ਵਲੋਂ ਧਾਰਮਿਕ ਸ਼ਬਦ ਗਾਇਨ ਨਾਲ ਕੀਤੀ ਗਈ।ਵਿਦਿਆਰਥਣਾਂ ਨੇ ਸਰਸਵਤੀ ਵੰਦਨਾਂ ਵੀ ਪੇਸ਼ ਕੀਤੀ।
                  ਸਕੂਲ ਦੇ ਨੰਨ੍ਹੇ ਮੁੰਨ੍ਹੇ ਤੇ ਹੋਰਨਾਂ ਵਿਦਿਆਰਥੀਆਂ ਵਲੋਂ ਹਰਿਆਣਵੀਂ ਨ੍ਰਿਤ, ਦੇਸ਼ ਭਗਤੀ ਗੀਤ, ਗੀਤ ਨਾਟਕ, ਕੋਰੀਓਗ੍ਰਾਫੀ, ਫੈਂਸੀ ਡਰੈਸ ਤੋਂ ਇਲਾਵਾ ਸਕਿੱਟ ‘ਸਿੱਖਿਆ ਦਾ ਮਹੱਤਵ’ ਦੀ ਸਫਲ ਪੇਸ਼ਕਾਰੀ ਵੀ ਕੀਤੀ ਗਈ। ਪੰਜਾਬੀ ਸਭਿਆਚਾਰ ਦੇ ਅਨਿੱਖੜਵੇਂ ਅੰਗ ਗਿੱਧੇ ਤੇ ਭੰਗੜੇ ਨੇ ਸਭ ਨੂੰ ਨੱਚਣ ‘ਤੇ ਮਜਬੂਰ ਕਰ ਦਿੱਤਾ।ਅਹਿਮ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਤੇ ਹੋਰਨਾਂ ਨੂੰ ਸਨਮਾਨਿਤ ਕਰਦਿਆਂ ਮੁੱਖ ਮਹਿਮਾਨ ਮੈਡਮ ਹਰਜੀਤ ਕੌਰ ਬੁੱਟਰ ਹੁੰਦਲ ਨੇ ਕਿਹਾ ਕਿ ਅਜੋਕਾ ਦੌਰ ਆਧੁਨਿਕਤਾ ਦਾ ਯੁੱਗ ਹੈ ਜੋ ਕਿ ਸਿੱਖਿਆ ਦੇ ਬਗੈਰ ਅਧੂਰਾ ਹੈ, ਜਿਸ ਦੀ ਪੂਰਤੀ ਸਿੱਖ ਨੈਸ਼ਨਲ ਪਬਲਿਕ ਸਕੂਲ ਮਾਨਾਂਵਾਲਾ ਬਾਖੂਬੀ ਪੂਰੀ ਕਰ ਰਿਹਾ ਹੈ।
                    ਇੰਚਾਰਜ ਮੈਡਮ ਮਨਜਿੰਦਰ ਕੌਰ ਨੇ ਸਕੂਲ ਦੀ ਪ੍ਰਗਤੀ ਤੇ ਪ੍ਰਾਪਤੀਆਂ ਦੀ ਰਿਪੋਰਟ ਪੇਸ਼ ਕੀਤੀ।ਇਸ ਮੋਕੇ ਵੱਖ-ਵੱਖ ਖੇਤਰਾਂ ਵਿਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਤੇ ਨਾਮਵਰ ਸਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

Check Also

ਸਰਬਜੀਤ ਸਿੰਘ ਸੰਧੂ ਦੀ ਪੁਸਤਕ ‘ਲੰਮਾ ਪੰਧ ਵਫ਼ਾ ਦਾ‘ ਅਤੇ ‘ਸਾਂਵਲੇ ਰੰਗ ਦੀ ਕੁੜੀ ‘ਤੇ ਚਰਚਾ

ਅੰਮ੍ਰਿਤਸਰ, 27 ਅਪ੍ਰੈਲ (ਦੀਪ ਦਵਿੰਦਰ ਸਿੰਘ) – ਰਾਬਤਾ ਮੁਕਾਲਮਾ ਕਾਵਿ ਮੰਚ ਵੱਲੋਂ ਸਰਬਜੀਤ ਸਿੰਘ ਸੰਧੂ …

Leave a Reply