Monday, April 6, 2026

ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਨੈਤਿਕ ਸਿੱਖਿਆ ਸੈਮੀਨਾਰ

ਛੀਨਾ ਨੇ ਚੱਠਾ ਨੂੰ ਕਾਲਜ ਦੀ ਯਾਦਗਾਰੀ ਤਸਵੀਰ ਭੇਟ ਕਰਕੇ ਕੀਤਾ ਸਨਮਾਨਿਤ

ਅੰਮ੍ਰਿਤਸਰ, 11 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ‘ਜਗਤ ਪੰਜਾਬੀ ਸਭਾ ਸੁਸਾਇਟੀ ਬ੍ਰਹਮਟਨ PPNJ1112201909ਕੈਨੇਡਾ ਵਲੋਂ ਨੈਤਿਕ ਕਦਰਾਂਕੀਮਤਾਂ ਭਰਪੂਰ ‘ਨੈਤਿਕ ਸਿੱਖਿਆ ਮੁਹਿੰਮ’ ਤਹਿਤ ਸੈਮੀਨਾਰ ਕਰਵਾਇਆ ਗਿਆ, ਜਿਸ ’ਚ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਆਉਂਦੇ 5 ਸਕੂਲਾਂ ਦੇ ਪਿ੍ਰੰਸੀਪਲ ਅਤੇ ਕਰੀਬ 250 ਅਧਿਆਪਕਾਂ ਨੇ ਹਿੱਸਾ ਲਿਆ।ਸੈਮੀਨਾਰ ’ਚ ਕੌਂਸਲ ਦੇ ਜੁਆਇੰਟ ਸਕੱਤਰ ਹਰਮਿੰਦਰ ਸਿੰਘ ਫਰੀਡਮ, ਮੈਂਬਰ ਸੰਤੋਖ ਸਿੰਘ ਸੇਠੀ ਨੇ ਵੀ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।
               ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ।ਸੈਮੀਨਾਰ ਦੇ ਬੁਲਾਰੇ ਅਜਾਇਬ ਸਿੰਘ ਚੱਠਾ ਪ੍ਰਧਾਨ ਜਗਤ ਪੰਜਾਬੀ ਸਭਾ ਬ੍ਰਹਮਟਨ ਕੈਨੇਡਾ ਨੇ ਮਾਂ ਬੋਲੀ ਦੀ ਮਹੱਤਤਾ ਦੱਸਦਿਆਂ ਹੋਇਆ ਕਿਹਾ ਕਿ ਅੱਜ ਦੀ ਵਿੱਦਿਆ ’ਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਨੈਤਿਕ ਸਿੱਖਿਆ ਦੇਣ ਦੀ ਬਹੁਤ ਲੋੜ ਹੈ।ਸਰਦੂਲ ਸਿੰਘ ਥਿਆਰਾ ਨੇ ਵੀ ਆਪਣੇ ਨਿੱਜੀ ਤਜ਼ੱਰਬਿਆਂ ਨੂੰ ਸਾਂਝੇ ਕਰਦਿਆਂ ਹੋਇਆ ਅਧਿਆਪਕਾਂ ਨੂੰ ਨੈਤਿਕ ਕਦਰਾਂ ਕੀਮਤਾਂ ਤੋਂ ਰੁਬਰੂ ਕਰਵਾਇਆ ਅਤੇ ਇਸੇ ਕਦਰਾਂ ਕੀਮਤਾਂ ਨੂੰ ਹੀ ਆਪਣੇ ਵਿਦਿਆਰਥੀਆਂ ਤੇ ਸਮਾਜ ’ਚ ਸਾਂਝੇ ਕਰਨ ਲਈ ਕਿਹਾ।ਸਕੂਲ ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ ਨੇ ਆਏ ਹੋਏ ਪਤਵੰਤੇ ਬੁੱਧੀਜੀਵੀਆਂ ਦਾ ਧੰਨਵਾਦ ਕੀਤਾ ਅਤੇ ਨੈਤਿਕ ਸਿੱਖਿਆ ਨੂੰ ਆਪਣੇ ਅਤੇ ਵਿਦਿਆਰਥੀਆਂ ਦੇ ਜੀਵਨ ’ਚ ਅਪਨਾਉਣ ’ਤੇ ਜ਼ੋਰ ਦਿੱਤਾ।
              ਇਸ ਉਪਰੰਤ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਅਜਾਇਬ ਸਿੰਘ ਚੱਠਾ ਅਤੇ ਸਰਦੂਲ ਸਿੰਘ ਥਿਆਰਾ ਦੇ ਜਗਤ ਪੰਜਾਬੀ ਸਭਾ ਸੁਸਾਇਟੀ ਵਲੋਂ ਨੈਤਿਕ ਕਦਰਾਂ ਕੀਮਤਾਂ ਸਬੰਧੀ ਸਮੇਂ-ਸਮੇਂ ’ਤੇ ਕੀਤੇ ਜਾਂਦੇ ਸੈਮੀਨਾਰ ਬਾਰੇ ਵਿਚਾਰਚਰਚਾ ਕੀਤੀ।
              ਛੀਨਾ ਨੇ ਸੋਸਾਇਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ।ਉਨਾਂ ਨੇ ਸ: ਚੱਠਾ ਨੂੰ ਕਾਲਜ ਦੀ ਯਾਦਗਾਰੀ ਤਸਵੀਰ ਭੇਂਟ ਕਰਕੇ ਸਨਮਾਨਿਤ ਵੀ ਕੀਤਾ।ਇਸ ਮੌਕੇ ਉਨ੍ਹਾਂ ਨਾਲ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ, ਅੰਡਰ ਸੈਕਟਰੀ ਡੀ.ਐਸ ਰਟੌਲ ਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply