Sunday, February 9, 2025

ਈਡੀਅਟ ਕਲੱਬ ਨੇ ਮਨਾਇਆ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ- ਸ਼ਹੀਦ ਦੀ ਭਤੀਜੀ ਸਨਮਾਨਿਤ

PPN29091429
ਰਈਆ, 29 ਸਤੰਬਰ (ਬਲਵਿੰਦਰ ਸੰਧੂ)- ਈਡੀਅਟ ਕਲੱਬ ਵੱਲੋਂ ਬੀਤੇ ਦਿਨ ਅਲਫਾਵਨ ਦੇ ਖੁੱਲੇ ਵੇਹੜੇ ਵਿਚ ਸ਼ਹੀਦ-ਏ-ਆਜਮ ਸ.ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਗਾਇਕਾਂ ਨੇ ਦੇਸ਼ ਭਗਤੀ ਦੇ ਗੀਤ ਗਾ ਕੇ ਭਾਰਤ ਦੇ ਉਸ ਮਹਾਨ ਸ਼ਹੀਦ ਨੂੰ ਆਪਣੀ ਸ਼ਰਧਾਂਜਲੀ ਭੇਂਟ ਕੀਤੀ। ਕਲੱਬ ਦੇ ਪ੍ਰਧਾਨ ਅਤੇ ਫਿਲਮੀ ਕਲਾਕਾਰ ਰਾਜਿੰਦਰ ਰਿਖੀ ਈਡੀਅਟ ਦੀ ਅਗਵਾਈ ਹੇਠ ਕਲੱਬ ਦੀ ਸੀਨੀਅਰ ਮੀਤ ਪ੍ਰਧਾਨ ਧਵਨੀ ਮਹਿਰਾ ਨੇ ਇਸ ਸਾਰੇ ਪ੍ਰੋਗਰਾਮ ਦੀ ਵਾਗਡੋਰ ਸੰਭਾਲੀ। ਸ਼ਹੀਦ ਭਗਤ ਸਿੰਘ ਨੂੰ ਉਨਾਂ ਦੇ ਜਨਮ ਦਿਨ ਮੌਕੇ ਗੀਤਾਂ ਰਾਹੀਂ ਸ਼ਰਧਾਂਜਲੀ ਦੇਣ ਵਾਲਿਆਂ ਵਿਚ ਇੰਡੀਆ ਗਾਟ ਟੈਲੇਂਟ ਦੀ ਫਾਈਨਲਿਸਟ ਹਰਗੁਣ ਕੌਰ, ਖਿਯਾਤੀ ਮਹਿਰਾ, ਲਤਿਕਾ ਅਰੋੜਾ, ਮਨੀਸ਼ ਅਰੋੜਾ, ਮਨਪ੍ਰੀਤ ਕੌਰ, ਰਣਬੀਰ ਸਿੰਘ ਰਾਣਾ, ਪਰਮਜੀਤ ਛਾਬੜਾ, ਇੰਦਰ ਸੰਧੂ, ਅਰਜੁਨ ਐਰੀ ਆਦਿ ਨੇ ਆਪਣੀਆਂ ਮਧੁਰ ਆਵਾਜਾਂ ਚ ਗੀਤ ਗਾ ਕੇ ਭਾਰਤ ਦੀ ਆਜਾਦੀ ਦੇ ਉਸ ਅਣਮੋਲ ਹੀਰੇ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।ਨਾਨਕ ਸਿੰਘ ਨੇ ਭੰਗੜਾ ਅਤੇ ਹੋਲੀ ਹਾਰਟ ਪ੍ਰੈਜੀਡੈਂਸੀ ਸਕੂਲ ਦੇ ਬੱਚਿਆਂ ਨੇ ਡਾਂਸ ਦੀ ਇਕ ਬਹੁਤ ਹੀ ਖੂਬਸੂਰਤ ਆਈਟਮ ਦੇ ਨਾਲ ਆਪਣੀ ਹਾਜਰੀ ਲਗਾਈ। ਸ਼.ਭਗਤ ਸਿੰਘ ਦੀ ਭਤੀਜੀ ਸਰਦਾਰਨੀ ਭੁਪਿੰਦਰ ਕੌਰ ਨੇ ਤਬੀਅਤ ਠੀਕ ਨਾ ਹੋਣ ਦੇ ਬਾਵਜੂਦ ਵੀ ਪ੍ਰੋਗਰਾਮ ਵਿਚ ਪਹੁੰਚ ਕੇ ਪ੍ਰੋਗਰਾਮ ਦੀ ਸ਼ੋਭਾ ਨੂੰ ਵਧਾਇਆ।ਪ੍ਰਸਿੱਧ ਗੀਤਕਾਰ ਬੱਲ ਬੁਤਾਲੇ ਵਾਲਾ ਦਾ ਵੀ ਜਨਮ ਦਿਨ ਵੀ ਸੀ।ਇਸ ਮੌਕੇ ਕੇਕ ਵੀ ਕੱਟਿਆ ਗਿਆ।ਉਨਾਂ ਨਾਲ ਉਨਾਂ ਦਾ ਬੇਟਾ ਐਡਵੋਕੇਟ ਸੁਖਵਿੰਦਰਜੀਤ ਸਿੰਘ ਸੰਘਾ ਵੀ ਪ੍ਰੋਗਰਾਮ ਵਿਚ ਪਹੁੰਚਿਆ।ਸ. ਸੰਘਾ ਨੇ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਕੁੱਝ ਗੱਲਾਂ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ।ਉਨਾਂ ਨੇ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਕਿ ਸ.ਭਗਤ ਸਿੰਘ ਵਾਂਗ ਕੁੰਡੀਆਂ ਮੁੱਛਾਂ ਰੱਖ ਕੇ ਅਤੇ ਉਸੇ ਤਰਾਂ ਦੀ ਪੱਗ ਬੰਨ ਕੇ ਜਾਂ ਹੈਟ ਪਾ ਕੇ ਨਹੀਂ ਸਗੋਂ ਸ਼ਹੀਦ ਭਗਤ ਸਿੰਘ ਵਰਗੀ ਸੋਚ ਅਪਣਾ ਕੇ ਹੀ ਅਸੀਂ ਆਪਣੇ ਸਮਾਜ ਨੂੰ ਸਹੀ ਸੇਧ ਦੇ ਸਕਦੇ ਹਾਂ।ਇਸ ਮੌਕੇ ਐਮਬਿਟ ਕਾਰਪੋਰੇਸ਼ਨ ਲਿਮ. ਦੇ ਚੇਅਰਮੈਨ ਰਾਜਿੰਦਰ ਸਿੰਘ ਬੌਸ, ਤੇਜਿੰਦਰ ਪਾਲ ਸਿੰਘ, ਪਵਨ ਸੋਫਤ, ਬ੍ਰਿਸ਼ਭਾਨ ਸਿੰਘ, ਲੋਹੀਆਂ ਖਾਸ ਤੋਂ ਰੁਪੇਸ਼ ਕੁਮਾਰ ਸੱਦੀ, ਡਾ.ਮਨਦੀਪ ਪੁਜਾਰਾ, ਕੰਵਲਜੀਤ ਮਾਨਾਂਵਾਲਾ, ਜਗਤਾਰ ਸਿੰਘ ਆਦਿ ਪਹੁੰਚੇ ਹੋਏ ਸਨ।ਅਲਫਾ ਵਨ ਦੇ ਅਵਨੀਸ਼ ਸਿੰਘ ਅਤੇ ਬਾਕੀ ਟੀਮ ਨੇ ਵੀ ਇਸ ਪ੍ਰੋਗਰਾਮ ਨੂੰ ਯਾਦਗਾਰ ਬਣਾਉਣ ਲਈ ਪੂਰਾ ਸਹਿਯੋਗ ਦਿੱਤਾ।ਪ੍ਰੋਗਰਾਮ ਦਾ ਮੰਚ ਸੰਚਾਲਨ ਪ੍ਰਸਿੱਧ ਫਿਲਮੀ ਕਲਾਕਾਰ ਅਰਵਿੰਦਰ ਭੱਟੀ ਨੇ ਬਾਖੂਬੀ ਕੀਤਾ।

Check Also

ਯੂਨੀਵਰਸਿਟੀ ਨੇ ਜਿੱਤੀ 38ਵੇਂ ਅੰਤਰ ਯੂਨੀਵਰਸਿਟੀ ਉਤਰੀ ਜ਼ੋਨ ਯੁਵਕ ਮੇਲੇ 2024-25 ਦੀ ਦੂਜੀ ਰਨਰ-ਅੱਪ ਟਰਾਫੀ

ਅੰਮ੍ਰਿਤਸਰ, 9 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏ.ਆਈ.ਯੂ) ਦੀ ਸਰਪ੍ਰਸਤੀ ਹੇਠ …

Leave a Reply