ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਗਰੁੱਪ ਕਮਾਂਡਰ ਗਰੁੱਪ ਅੰਮ੍ਰਿਤਸਰ ਦੇ ਬ੍ਰਿਗੇਡੀਅਰ ਆਰ.ਕੇ.ਮੋਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਕਰਨਲ ਰਵੀਦੀਪ ਸਿੰਘ ਕਮਾਂਡਿੰਗ ਅਫਸਰ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ ਦੀ ਅਗਵਾਈ ਹੇਠ ਐਨ.ਸੀ.ਸੀ ਕੈਡਿਟਾਂ ਨੇੇ ਮਾਧਵ ਵਿਦਿਆ ਨਿਕੇਤਨ ਸਕੂਲ ਵਿਖੇ ਸਵੱਛ ਭਾਰਤ ਅਭਿਆਨ ਅਤੇ ਨੋ ਪਲਾਸਟਿਕ ਸਬੰਧੀ ਇੱਕ ਵਿਸ਼ਾਲ ਰੈਲ਼ੀ ਕੱਢੀ ਗਈ।ਜਿਸ ਵਿੱਚ ਸ.ਸ.ਸ.ਸ.ਸ ਛੇਹਰਟਾ, ਮਾਧਵ ਵਿਦਿਆ ਨਿਕੇਤਨ ਸਕੂਲ, ਸ.ਸ.ਸ.ਸ ਵਡਾਲੀ ਗੁਰੂ, ਸ.ਸ.ਸ.ਸ ਖਾਸਾ, ਖਾਲਸਾ ਕਾਲਜ ਆਦਿ ਤੋਂ ਵੱਡੀ ਗਿਣਤੀ ‘ਚ ਐ.ਸੀ.ਸੀ ਕੈਡਿਟਾਂ ਨੇ ਭਾਗ ਲਿਆ।ਕਰਨਲ ਰਵੀਦੀਪ ਸਿੰਘ ਨੇ ਕਿਹਾ ਕਿ 1 ਤੋ 15 ਦਸੰਬਰ ਤੱਕ ਐਨ.ਸੀ.ਸੀ ਵਲੋਂ ਸਵੱਛਤਾ ਪੱਖਵਾੜਾ ਮਨਾਇਆ ਗਿਆ।ਉਹਨਾ ਅੱਗੇ ਕਿਹਾ ਕਿ ਸਾਨੂੰ ਆਪਣਾ ਆਲਾ ਦੁਆਲਾ ਸਾਫ ਰੱਖਣਾ ਚਾਹੀਦਾ ਹੈ ਤੇ ਪਲਾਸਟਿਕ ਦੀ ਵਰਤੋ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।ਇਸ ਸਮੇਂ ਸਾਫ ਸਫਾਈ ਰੱਖਣ, ਹੋਰ ਲੋਕਾਂ ਨੂੰ ਜਾਗਰੂਕ ਕਰਨ ਅਤੇ ਪਲਾਸਟਿਕ ਦੀ ਵਰਤੋਂ ਘੱਟ ਕਰਨ ਦੀ ਸਹੁੰ ਚੁੱਕਾਈ ਗਈ।ਬਾਅਦ ਵਿੱਚ ਉਹਨਾ ਨੇ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਉਹਨਾਂ ਦੇ ਨਾਲ ਲੈਫ. ਕਰਨਲ ਪਰਮਜੀਤ ਸਿੰਘ ਵੀ ਮੌਜੂਦ ਸਨ।ਕੈਡਿਟਾਂ ਨੇ ਹੱਥ ਵਿੱਚ ਮਾਟੋ ਅਤੇ ਬੱਨਰ ਫੜ੍ਹੇ ਹੋਏ ਸਨ।ਕੈਡਿਟਾਂ ਨੇ ਰਣਜੀਤ ਐਵਨਿਊ ਅਤੇ ਆਸ ਪਾਸ ਦੇ ਇਲਾਕੇ ਦੀ ਸਫਾਈ ਕੀਤੀ ਅਤੇ ਲੋਕਾਂ ਨੂੰ ਸਫਾਈ ਰੱਖਣ ਲਈ ਜਾਗਰੂਕ ਕੀਤਾ।
ਇਸ ਮੋਕੇ ਤੇ ਗੁਰਵੰਤ ਸਿੰਘ, ਸੁਖਪਾਲ ਸਿੰਘ ਸੰਧੂ, ਸੂਬੇਦਾਰ ਮੇਜਰ ਗੁਰਦੀਪ ਸਿੰਘ, ਨਾਇਬ ਸੂਬੇਦਾਰ ਹਰਵੰਤ ਸਿੰਘ, ਹਵਾਲਦਾਰ ਭੁਪਿੰਦਰ ਸਿੰਘ, ਐਸ.ਆਈ ਕਵਲਜੀਤ ਸਿੰਘ, ਪ੍ਰਦੀਪ ਕਾਲੀਆ, ਅਰੁਣ ਕੁਮਾਰ, ਟ੍ਰੈਫਿਕ ਸਟਾਫ, ਪੁਲਿਸ ਸਟਾਫ ਅਤੇ ਐਨ.ਸੀ.ਸੀ ਕੈਡਿਟ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ‘ਸਾਹਿਤ ਉਤਸਵ ਅਤੇ ਪੁਸਤਕ ਮੇਲੇ’ ਦਾ 19 ਨੂੰ ਹੋਵੇਗਾ ਆਗਾਜ਼
5 ਰੋਜ਼ਾ ਮੇਲੇ ਦੀ ਛੀਨਾ ਕਰਨਗੇ ਪ੍ਰਧਾਨਗੀ ਅੰਮ੍ਰਿਤਸਰ, 13 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ …