
ਫਾਜਿਲਕਾ, 30 ਸਤੰਬਰ (ਵਿਨੀਤ ਅਰੋੜਾ)- ਸਿੱਖਿਆ ਵਿਭਾਗ ਦੀਆਂ ਹਿਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਖੁਈਖੇੜਾ ਵਿੱਚ ਨਕਲ ਵਿਰੋਧੀ ਮੁਹਿੰਮ ਤਹਿਤ ਸੇਮਿਨਾਰ ਅਤੇ ਲੇਖ ਰਚਨਾ ਮੁਕਾਬਲੇ ਕਰਵਾਏ ਗਏ । ਲੇਖ ਰਚਨਾ ਮੁਕਾਬਲੇ ਵਿੱਚ +1 ਅਤੇ +2 ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ।ਇਸ ਮੁਕਾਬਲੀਆਂ ਨੇ ਅਜੈ ਕੁਮਾਰ ਕੰਬੋਜ +1 ਨੇ ਪਹਿਲਾ, ਸੁਮਨ +2 ਨੇ ਦੂਜਾ ਅਤੇ ਆਰਤੀ +2 ਨੇ ਤੀਜਾ ਸਥਾਨ ਪ੍ਰਾਪਤ ਕੀਤਾ ।ਨਕਲ ਦੇ ਵਿਰੋਧ ਵਿੱਚ ਸੇਮਿਨਾਰ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਗੁਰਦੀਪ ਕਰੀਰ ਪ੍ਰਿੰਸੀਪਲ, ਸੁਭਾਸ਼ ਭਠੇਜਾ, ਦਰਸ਼ਨ ਸਿੰਘ ਅਤੇ ਸ਼੍ਰੀਮਤੀ ਸਵਦੇਸ਼ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਨਕਲ ਨਾ ਕਰਣ ਲਈ ਪ੍ਰੇਰਿਤ ਕੀਤਾ।ਵਿਦਿਆਰਥੀਆਂ ਨੇ ਨਕਲ ਨਾ ਕਰਣ ਦਾ ਪ੍ਰਣ ਲਿਆ।ਇਸ ਮੌਕੇ ਸ਼੍ਰੀਮਤੀ ਮਧੂਬਾਲਾ, ਸ਼੍ਰੀਮਤੀ ਜੋਤੀਸ਼ਨਾ, ਸ਼੍ਰੀਮਤੀ ਕਵਿਤਾ ਭਾਸਕਰ ਮੌਜੂਦ ਸਨ।