Friday, September 18, 2026

ਕਾਸ਼! ਮੈਂ ਮੁੜ ਬੱਚਾ ਬਣ ਜਾਵਾਂ

ਕਾਸ਼! ਮੈਂ ਮੁੜ ਬੱਚਾ ਬਣ ਜਾਵਾਂ।
ਉਹੀ ਸ਼ੈਤਾਨੀਆਂ ਫਿਰ ਦੁਹਰਾਵਾਂ।
ਉਸੇ ਪਿਆਰੀ ਮੁਸਕਾਨ ਨਾਲ,
ਫਿਰ ਸਭ ਦਾ ਦਿਲ ਜਿੱਤ ਜਾਵਾਂ।

ਯਾਦ ਹੈ ਮੈਨੂੰ ਉਹ ਦਿਨ,
ਜਦੋਂ ਮੈਂ ਵੀ ਸਕੂਲ ਜਾਂਦਾ ਸੀ,
ਦਾਦੀ ਦੇ ਦਿੱਤੇ ਦੋ ਰੁਪਈਏ,
ਝੱਟ ਜੇਬ ਵਿੱਚ ਪਾਉਂਦਾ ਸੀ।

ਟੀਚਰ ਕੋਲੋਂ ਖਾਧੀਆਂ ਝਿੜਕਾਂ,
ਤੇ ਯਾਰਾਂ ਨਾਲ ਬਿਤਾਏ ਉਹ ਪਲ,
ਮੈਨੂੰ ਅੱਜ ਵੀ ਯਾਦ ਆਉਂਦੇ ਨੇ,
ਇਹ ਉਹੀ ਤਾਂ ਪਲ ਨੇ,
ਜੋ ਸਾਰੇ ਦਿਨ ਦੀ ਥਕਾਣ ਮਿਟਾਉਂਦੇ ਨੇ।

ਦੁਨੀਆਂ ਦੀ ਇਸ ਭੀੜ ਵਿੱਚ,
ਹੁਣ ਮੈਂ ਵੀ ਸੱਚਾ ਨਾ ਰਿਹਾ।
ਜ਼ਿੰਮੇਵਾਰੀਆਂ ਦੇ ਬੋਝ ਥੱਲੇ,
ਹੁਣ ਮੈਂ ਵੀ ਬੱਚਾ ਨਾ ਰਿਹਾ।
ਕਾਸ਼! ਮੈਂ ਮੁੜ ਬੱਚਾ ਬਣ ਜਾਵਾਂ।
Harsimran Kaur

 

 

ਹਰਸਿਮਰਨ ਕੌਰ
ਅੰਮ੍ਰਿਤਸਰ
ਮੋ – 70877 46050

Check Also

ਖਾਲਸਾ ਕਾਲਜ ਸੈਨਿਕ ਸਕੂਲ ਦਾ ‘ਸੈਨਿਕ ਸਕੂਲ’ ਕਪੂਰਥਲਾ ਦੇ ਵਫ਼ਦ ਨੇ ਕੀਤਾ ‘ਪਹਿਲਾ ਨਿਰੀਖਣ’ ਦੌਰਾ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਸੈਨਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਉਚ …

Leave a Reply