ਲੌਂਗੋਵਾਲ, 25 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਦੇ ਵਿਦਿਆਰਥੀਆਂ ਨੇ ਐਲਾਨੇ ਗਏ ਰਾਮਾਨੁਜਨ ਗਣਿਤ
ਪ੍ਰੀਖਿਆ ਦੇ ਨਤੀਜਿਆਂ ‘ਚ ਅਹਿਮ ਸਥਾਨ ਹਾਸ ਕੀਤੇ ਹਨ।ਪ੍ਰਾਇਮਰੀ ਵਰਗ ਨੇ ਜਿੱਥੇ 21ਵਿੱਚੋਂ 11 ਸਥਾਨ ਹਾਸਿਲ ਕੀਤੇ ਹਨ, ਉਥੇ ਮਿਡਲ ਵਰਗ ਨੇ ਵੀ ਅੱਠਵੀਂ ਜਮਾਤ ਨਾ ਹੋਣ ਦੇ ਬਾਵਜੂਦ 21 ਵਿਚੋਂ 9 ਸਥਾਨਾਂ ‘ਤੇ ਕਬਜ਼ਾ ਕੀਤਾ ਹੈ।ਪ੍ਰਾਇਮਰੀ ਵਰਗ ਵਿੱਚ ਸੁਖਮਨਪ੍ਰੀਤ ਕੌਰ, ਗੁਰਪ੍ਰੀਤ ਸਿੰਘ, ਅਰਮਾਨਦੀਪ ਸਿੰਘ, ਅਰਮਾਨ ਜੋਤ ਸਿੰਘ, ਪ੍ਰਭਵੀਰ ਸਿੰਘ, ਮਹਿਕਪ੍ਰੀਤ ਕੌਰ, ਨਵਜੋਤ ਕੌਰ, ਅਰਮਾਨ ਸਿੰਘ, ਅਰਸ਼ਦੀਪ ਸਿੰਘ, ਪਰਵੇਜ਼ ਖਾਂ ਅਤੇ ਸਾਕਸ਼ੀ ਨੇ ਬਾਜ਼ੀ ਮਾਰੀ।ਮਿਡਲ ਵਰਗ ਵਿੱਚ ਜੈਸਮੀਨ ਕੌਰ, ਦਮਨਜੀਤ, ਕਰਨਵੀਰ, ਹਰਮਨਪ੍ਰੀਤ ਸਿੰਘ, ਮਨਿੰਦਰ ਕੌਰ, ਆਸ਼ੀਆ, ਹੁਸਨਪ੍ਰੀਤ ਕੌਰ, ਗੁਰਲਾਲ ਸਿੰਘ ਅਤੇ ਅੰਸ਼ਪ੍ਰੀਤ ਕੌਰ ਨੇ ਮਾਪਿਆਂ, ਸਕੂਲ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ।ਵਿਦਿਆਰਥੀਆਂ ਨੂੰ ਪਿੰਡ ਦੀ ਪੰਚਾਇਤ, ਸਕੂਲ ਮੈਨੇਜਮੈਂਟ ਕਮੇਟੀ, ਸਕੂਲ ਵੈਲਫੇਅਰ ਕਮੇਟੀ ਅਤੇ ਸਟਾਫ਼ ਵਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਰਪੰਚ ਕੁਲਦੀਪ ਕੌਰ, ਸਲਵਿੰਦਰ ਸਿੰਘ, ਗੋਲਡੀ ਭਾਊ, ਮੁਖਤਿਆਰ ਸਿੰਘ, ਚੇਅਰਮੈਨ ਗਿਆਨ ਸਿੰਘ ਭੁੱਲਰ, ਬਲਜੀਤ ਬੱਲੀ, ਸਾਹਿਬ ਸਿੰਘ, ਰਣਜੋਧ ਸਿੰਘ, ਰਣਜੀਤ ਰਾਜਾ, ਮੱਖਣ ਲਾਲ, ਵਿਜੇ ਕੁਮਾਰ ਅਤੇ ਜਗਪਾਲ ਸਿੰਘ ਅਤੇ ਸਟਾਫ ਵਿੱਚੋਂ ਸੁਖਪਾਲ ਸਿੰਘ, ਪ੍ਰਦੀਪ ਸਿੰਘ, ਕਰਮਜੀਤ ਕੌਰ, ਪ੍ਰਵੀਨ ਕੌਰ, ਸਤਪਾਲ ਕੌਰ ਅਤੇ ਗੁਰਮੀਤ ਸਿੰਘ ਕੁੱਬੇ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਨੇ ਬਾਇਓਟੈਕਨਾਲੋਜੀ ਦੇ ਖੇਤਰ ’ਚ ਪੇਟੈਂਟ ਪ੍ਰਾਪਤ ਕੀਤਾ
ਅੰਮ੍ਰਿਤਸਰ, 24 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਨੇ ਇੱਕ ਵਾਰ ਫ਼ਿਰ ਵਿਗਿਆਨਕ ਡੇਟਾ …
Punjab Post Daily Online Newspaper & Print Media