ਡੀ.ਐਸ.ਪੀ ਨੂੰ ਬਰਖਾਸਤ ਕਰਕੇ ਦੇਸ਼ ਧਰੋਹੀ ਦਾ ਮੁਕੱਦਮਾ ਦਰਜ ਕੀਤਾ ਜਾਵੇ- ਆਸਲ
ਅੰਮ੍ਰਿਤਸਰ, 30 ਸਤੰਬਰ (ਜਸਬੀਰ ਸਿੰਘ)ਭਾਰਤੀ ਕਮਿਊਨਿਸਟ ਪਾਰਟੀ ਦੇ ਜਿਲ੍ਹਾ ਸਕੱਤਰ (ਸ਼ਹਿਰੀ) ਤੇ ਏਟਕ ਪੰਜਾਬ ਦੇ ਆਗੂ ਕਾਮਰੇਡ ਅਮਰਜੀਤ ਸਿੰਘ ਆਸਲ ਤੇ ਏਟਕ ਨਾਲ ਸਬੰਧਿਤ ਆਲ ਇੰਡੀਆ ਵਰਕਿੰਗ ਵੂਮੈੱਨ ਦੀ ਆਗੂ ਦਸਵਿੰਦਰ ਕੌਰ ਨੇ ਮੋਹਾਲੀ ਵਿਖੇ ਬੀਤੇ ਕਲ ਆਪਣੇ ਹੱਕ ਮੰਗ ਰਹੀਆ ਕੰਪਿਊਟਰ ਅਧਿਆਪਕਾਵਾਂ ਦੀ ਤੁਲਨਾ ਮੱਝਾਂ ਗਾਵਾਂ ਨਾਲ ਕਰਕੇ ਉਹਨਾਂ ਨੂੰ ਵਪਾਰ ਲਈ ਪਾਕਿਸਤਾਨ ਭੇਜਣ ਦਾ ਵਿਅੰਗ ਕੱਸਣ ਦਾ ਕੜਾ ਨੋਟਿਸ ਲੈਦਿਆ ਮੰਗ ਕੀਤੀ ਕਿ ਅਜਿਹੀ ਬੱਜਰ ਗਲਤੀ ਕਰਨ ਵਾਲੇ ਡੀ.ਐਸ.ਪੀ ਨਵਦੀਪ ਸਿੰਘ ਵਿਰਕ ਨੂੰ ਤੁਰੰਤ ਨੌਕਰੀ ਤੋ ਡਿਸਮਿਸ ਕਰਕੇ ਉਸਦੇ ਵਿਰੁੱਧ ਦੇਸ ਧ੍ਰੋਹੀ ਦਾ ਮੁਕੱਦਮਾ ਦਰਜ ਕਰਨ ਦੀ ਕੀਤਾ ਜਾਵੇ। ਉਹਨਾਂ ਕਿਹਾ ਕਿ ਇਸ ਸਬੰਧ ਵਿੱਚ 30 ਸਤੰਬਰ ਨੂੰ ਇਸ ਪੁਲੀਸ ਅਧਿਕਾਰੀ ਦੇ ਖਿਲਾਫ ਡੀ.ਸੀ ਦਫਤਰ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ ਜਾਵੇਗਾ।
%ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਾਮਰੇਡ ਅਮਰਜੀਤ ਸਿੰਘ ਆਸਲ, ਬੀਬੀ ਦਸਵਿੰਦਰ ਕੌਰ, ਕਾਮਰੇਡ ਵਿਜੇ ਕੁਮਾਰ ਤੇ ਹੋਰ ਬਹੁਤ ਸਾਰੀਆ ਕਾਮਰੇਡ ਆਗੂ ਬੀਬੀਆ ਨੇ ਡੀ.ਐਸ.ਪੀ ਨਵਦੀਪ ਸਿੰਘ ਵਿਰਕ ਵੱਲੋ ਕੰਪਿਊਟਰ ਅਧਿਆਪਕਾਵਾਂ ਨੂੰ ਪਾਕਿਸਤਾਨ ਭੇਜਣ ਦਾ ਵਿਅੰਗ ਕੱਸਣ ਨੂੰ ਲੈ ਕੇ ਸੰਘਰਸ਼ ਛੇੜਣ ਦੀ ਚਿਤਾਵਨੀ ਦਿੰਦਿਆ ਪੰਜਾਬ ਦੇ ਮੁੱਖ ਮੰਤਰੀ ਸz ਪ੍ਰਕਾਸ਼ ਸਿੰਘ ਬਾਦਲ ਤੋਂ ਮੰਗ ਕੀਤੀ ਕਿ ਮਹਿਲਾਵਾਂ ਦੀ ਤੌਹੀਨ ਕਰਨ ਵਾਲੇ ਇਸ ਪੁਲੀਸ ਅਧਿਕਾਰੀ ਨੂੰ ਤੁਰੰਤ ਨੌਕਰੀ ਤੇ ਬਰਖਾਸਤ ਕਰਕੇ ਇਸ ਦੇ ਵਿਰੁੱਧ ਦੇਸ ਧ੍ਰੋਹੀ ਤੇ ਔਰਤਾਂ ਦੀ ਤੌਹੀਨ ਕਰਨ ਦਾ ਮੁਕੱਦਮਾ ਦਰਜ ਕੀਤਾ ਜਾਵੇ। ਉਹਨਾਂ ਕਿਹਾ ਕਿ ਡੀ.ਐਸ.ਪੀ ਵੱਲੋ ਇਹ ਕਹਿਣਾ ਕਿ ਪਹਿਲਾਂ ਪਾਕਿਸਤਾਨ ਨਾਲ ਮੱਝਾਂ ਗਾਵਾਂ ਦਾ ਹੀ ਵਪਾਰ ਹੁੰਦਾ ਸੀ ਤੇ ਹੁਣ ਕੰਪਿਊਟਰ ਅਧਿਆਪਕਾਵਾਂ ਨੂੰ ਪਾਕਿਸਤਾਨ ਭੇਜ ਕੇ ਇਹਨਾਂ ਦਾ ਵਪਾਰ ਕੀਤਾ ਜਾਵੇਗਾ ਨੇ ਮਹਿਲਾਂ ਸੰਗਠਨਾਂ ਵਿੱਚ ਰੋਸ ਦੀ ਲਹਿਰ ਨੂੰ ਪ੍ਰਚੰਡ ਕਰ ਦਿੱਤਾ ਹੈ।
ਇਸ ਸਮੇਂ ਸਾਬਕਾ ਕੌਸਲਰ ਪ੍ਰਵੇਸ਼ ਰਾਣੀ, ਸਾਬਕਾ ਕੌਸ਼ਲਰ ਸ਼੍ਰੀਮਤੀ ਪ੍ਰਵੀਨ ਕੌਰ, ਆਂਗਨਵਾੜੀ ਵਰਕਰ ਆਗੂ ਸ੍ਰੀਮਤੀ ਹਰਜੀਤ ਕੌਰ, ਸ੍ਰੀਮਤੀ ਰਜਵੰਤ ਕੌਰ, ਸ੍ਰੀਮਤੀ ਵਿਜੈ, ਕਾਮਰੇਡ ਮੋਹਨ ਲਾਲ , ਹਰਜਿੰਦਰ ਕੌਰ ਆਦਿ ਵੀ ਹਾਜਰ ਸਨ।