ਫਾਜਿਲਕਾ, 1 ਅਕਤੂਬਰ (ਵਿਨੀਤ ਅਰੋੜਾ) – ਹਿੰਦੁਸਤਾਨ ਦੇ ਅੰਦਰ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਦੁਆਰਾ ਸ਼ੁਰੂ ਕੀਤੇ ਸਵੱਛ ਭਾਰਤ ਅਭਿਆਨ ਨੂੰ ਦੇਸ਼ ਭਰ ਵਿੱਚ ਵੇਖਿਆ ਜਾ ਰਿਹਾ ਹੈ ਉਥੇ ਹੀ ਸਥਾਨਕ ਆਲਮਸ਼ਾਹ ਰੋਡ ਉੱਤੇ ਸਥਿਤ ਸ਼ਿਵਾਲਿਕ ਪਬਲਿਕ ਸਕੂਲ ਦੇ ਅਧਿਆਪਕਾਂ ਅਤੇ ਬੱਚਿਆਂ ਵੱਲੋਂ ਆਪਣੀ-ਆਪਣੀ ਜਮਾਤ ਦੇ ਨਾਲ-ਨਾਲ ਪੂਰੇ ਪਾਠਸ਼ਾਲਾ ਦੀ ਸਫਾਈ ਕਰ ਸਕੂਲ ਵਿੱਚ ਸ਼ੁੱਧ ਵਾਤਾਵਰਨ ਬਣਾਕੇ ਚੰਗੇ ਨਾਗਰਿਕ ਹੋਣ ਦਾ ਪ੍ਰਮਾਣ ਕੀਤਾ।ਸਮਾਰਟ ਕਲਾਸ, ਕੰਪਿਊਟਰ ਰੂਮ, ਸਾਈਸ ਲੈਬ, ਬਾਗ ਬਗੀਚਿਆਂ ਅਤੇ ਗਰਾਉਂਡ ਆਦਿ ਦੀ ਸਫਾਈ ਤਨਦੇਹੀ ਨਾਲ ਕੀਤੀ ।ਪ੍ਰਿੰਸੀਪਲ ਸੁਨੀਤਾ ਛਾਬੜਾ ਦੁਆਰਾ ਅਧਿਆਪਕਾਂ ਅਤੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਰ ਇੱਕ ਕੰਮ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਾਨੂੰ ਸਫਾਈ ਤੇ ਧਿਆਨ ਦੇਣਾ ਜਰੂਰੀ ਹੈ ਕਿਉਂਕਿ ਸਫਾਈ ਨਾਲ ਹੀ ਅਸੀ ਸਵੱਛ ਰਹਿ ਸੱਕਦੇ ਹਾਂ।ਸਾਡੇ ਸਵੱਛ ਰਹਿਣ ਦੇ ਕਾਰਨ ਹੀ ਹਰ ਕੰਮ ਨੂੰ ਬੜੇ ਚੰਗੇ ਢੰਗ ਨਾਲ ਉਹ ਆਪਣੀ ਜ਼ਿੰਮੇਦਾਰੀ ਨਾਲ ਬਾਖੂਬੀ ਨਿਭਾ ਸਕਣਗੇ।ਪ੍ਰਬੰਧਕ ਰਿਚਾ ਪ੍ਰਣਾਮੀ ਦੁਆਰਾ ਅਧਿਆਪਕਾਂ ਅਤੇ ਬੱਚਿਆਂ ਦੇ ਸਫਾਈ ਅਭਿਆਨ ਕੰਮ ਦੀ ਸਰਾਹਨਾ ਕੀਤੀ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …