ਲੌਂਗੋਵਾਲ, 29 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਨੇੜਲੇ ਪਿੰਡ ਉਭਾਵਾਲ ਦੀ ਪੰਚਾਇਤ ਦੇ ਸਹਿਯੋਗ ਨਾਲ ਤਰਕਸ਼ੀਲ ਸੁਸਾਇਟੀ ਇਕਾਈ
ਲੌਂਗੋਵਾਲ ਵਲੋਂ ਜਲ੍ਹਿਆਂ ਵਾਲੇ ਬਾਗ਼ ਦੀ ਸ਼ਤਾਬਦੀ ਨੂੰ ਸਮਰਪਿਤ ਨਾਟਕ `ਸਿਰ ਜੋ ਚੁੱਕੇ ਨਹੀਂ` ਪਿੰਡ ਦੇ ਪੰਚਾਇਤ ਘਰ ਵਿੱਚ ਕਰਵਾਇਆ ਗਿਆ।ਨਾਟਕ ਵਿੱਚ ਲੋਕ ਕਲਾ ਮੰਚ ਮੁੱਲਾਂਪੁਰ ਦੇ ਕਲਾਕਾਰਾਂ ਨੇ ਨਿਰਦੇਸ਼ਕ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾਂ ਹੇਠ ਹਾਜ਼ਰ ਲੋਕਾਂ ਨੂੰ ਆਪਣੇ ਇਤਿਹਾਸਕ ਤੇ ਮਾਣਮੱਤੇ ਵਿਰਸੇ ਦੇ ਰੂਬਰੂ ਕੀਤਾ।ਨਾਟਕ ਸਫਲ ਮੰਚਨ ਲਈ ਵੱਡਾ ਦਰਵਾਜ਼ਾ ਪ੍ਰਬੰਧਕ ਕਮੇਟੀ ਉਭਾਵਾਲ ਨੇ ਵੀ ਸਹਿਯੋਗ ਦਿੱਤਾ।ਤਰਕਸ਼ੀਲ ਸੁਸਾਇਟੀ ਦੀ ਇਕਾਈ ਲੌਂਗੋਵਾਲ ਦੇ ਜਥੇਬੰਦਕ ਮੁਖੀ ਪਰਵਿੰਦਰ ਉਭਾਵਾਲ ਨੇ ਲੋਕ ਕਲਾ ਮੰਚ ਦੀ ਟੀਮ ਦਾ ਸਵਾਗਤ ਕੀਤਾ।ਦੇਸ਼ ਭਗਤ ਯਾਦਗਾਰ ਦੇ ਜੁਝਾਰ ਸਿੰਘ ਲੌਂਗੋਵਾਲ ਨੇ ਸਾਡੇ ਸ਼ਾਨਦਾਰ ਇਤਿਹਾਸ ਦੀ ਮੌਜੂਦਾ ਸਮੇਂ ‘ਚ ਪ੍ਰਸੰਗਤਾ ਦੱਸੀ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਆਗੂ ਤੇ ਤਰਕਸ਼ੀਲ ਮੈਗਜ਼ੀਨ ਦੇ ਸੰਪਾਦਕ ਬਲਵੀਰ ਚੰਦ ਲੌਂਗੋਵਾਲ ਨੇ ਮੌਜੂਦਾ ਸਮੇਂ ਸਮਾਜ ਨੂੰ ਦਰਪੇਸ਼ ਚੁਣੌਤੀਆਂ ਬਾਰੇ ਚਾਨਣਾ ਪਾਇਆ।ਲੋਕ ਕਲਾ ਮੰਚ ਮੁੱਲਾਂਪੁਰ ਦੀ ਟੀਮ ਨੇ ਹਰਤੇਸ਼ ਚੌਧਰੀ ਦੀ ਨਿਰਦੇਸ਼ਨਾਂ ਹੇਠ ਨਾਟਕ ‘ਸਿਰ ਜੋ ਝੁਕੇ ਨਹੀਂ’ ਸਫਲਤਾ ਸਹਿਤ ਪੇਸ਼ ਕੀਤਾ।ਨਾਟਕ ਨੂੰ ਹਾਜ਼ਰ ਲੋਕਾਂ ਨੇ ਭਰਪੂਰ ਸਲਾਹਿਆ ਤਰਕਸ਼ੀਲ ਇਕਾਈ ਦੇ ਆਗੂ ਸਤਨਾਮ ਉਭਾਵਾਲ ਨੇ ਲੋਕ ਕਲਾ ਮੰਚ ਦੀ ਆਈ ਟੀਮ ਦਾ ਧੰਨਵਾਦ ਕੀਤਾ।ਬਾਬਾ ਸਿੱਧਸਰ ਪ੍ਰਬੰਧਕ ਕਮੇਟੀ ਨੇ ਭਰਪੂਰ ਸਹਿਯੋਗ ਦਿੱਤਾ।
ਇਸ ਸਮੇਂ ਪਿੰਡ ਉਭਾਵਾਲ ਦੀ ਪੰਚਾਇਤ ਵਲੋਂ ਮੱਘਰ ਸਿੰਘ ਪੰਚ ਅਤੇ ਸ਼ਿੰਦਰਪਾਲ ਸਿੰਘ ਪੰਚ, ਦੇਸ਼ ਭਗਤ ਯਾਦਗਾਰ ਲੌਂਗੋਵਾਲ ਵਲੋਂ ਬੀਰਬਲ ਲੌਂਗੋਵਾਲ, ਬੇਅੰਤ ਸਿੰਘ ਉਭਾਵਾਲ, ਯਾਦਵਿੰਦਰ ਸਿੰਘ, ਜਗੀਰ ਸਿੰਘ, ਮੇਜਰ ਸਿੰਘ ਅਤੇ ਪਿੰਡ ਨਿਵਾਸੀ ਵੱਡੀ ਗਿਣਤੀ ‘ਚ ਮੌਜੂਦ ਸਨ।
Check Also
ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …
Punjab Post Daily Online Newspaper & Print Media