Thursday, August 6, 2026

ਐਡਵੋਕੇਟ ਗੋਇਲ ਦੇ ਮਰਹੂਮ ਬੇਟੇ ਨੇਤਰਦਾਨੀ ਸੌਰਵ ਗੋਇਲ ਦੀ ਯਾਦ ‘ਚ ਅੱਖਾਂ ਦਾ ਮੁਫਤ ਚੈਕਅਪ ਕੈਂਪ

ਲੌਂਗੋਵਾਲ, 29 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਸ਼ਹਿਰ ਦੇ ਸੌਰਵ ਗੋਇਲ ਮੈਮੋਰੀਅਲ ਕੰਪਲੈਕਸ ਵਿਖੇ ਸੀਨੀਅਰ ਕਾਂਗਰਸੀ ਆਗੂ PPNJ2912201918ਐਡਵੋਕੇਟ ਬਰਿੰਦਰ ਗੋਇਲ ਦੇ ਮਰਹੂਮ ਬੇਟੇ ਨੇਤਰਦਾਨੀ ਸੌਰਵ ਗੋਇਲ ਦੀ ਯਾਦ ਵਿਚ ਅਗਰਵਾਲ ਸਭਾ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਕਾਂਤਾ ਗੋਇਲ ਦੀ ਅਗਵਾਈ ਹੇਠ ਸੌਰਵ ਗੋਇਲ ਫਾਊਂਡੇਸ਼ਨ ਵਲੋਂ ਅਗਰਵਾਲ ਸਭਾ ਅਤੇ ਲਾਇਨਜ਼ ਆਈ ਹਸਪਤਾਲ ਨਿਆਲ (ਪਾਤੜਾਂ) ਦੇ ਸਹਿਯੋਗ ਨਾਲ ਅੱਖਾਂ ਦਾ ਮੁਫਤ ਚੈਕਅਪ ਅਤੇ ਉਪਰੇਸ਼ਨ ਕੈਂਪ ਲਗਾਇਆ ਗਿਆ।ਸੀਨੀ: ਕਾਂਗਰਸੀ ਆਗੂ ਅਤੇ ਸਮਾਜ ਸੇਵੀ ਐਡਵੋਕੇਟ ਬਰਿੰਦਰ ਗੋਇਲ ਨੇ ਕੈਂਪ ਦਾ ਉਦਘਾਟਨ ਕਰਦਿਆਂ ਉਨਾਂ ਕਿਹਾ ਕਿ ਇਸ ਕੈਂਪ ਦੇ ਨਾਲ ਬਹੁਤ ਸਾਰੇ ਜਰੂਰਤਮੰਦਾਂ ਨੂੰ ਮੁਫ਼ਤ ‘ਚ ਅੱਖਾਂ ਦੀ ਰੌਸ਼ਨੀ ਪ੍ਰਾਪਤ ਹੋਵੇਗੀ ਅਤੇ ਚਿੱਟੇ ਮੋਤੀਏ ਤੋ ਮੁਕਤ ਹੋਣਗੇ।ਕੈਂਪ ਵਿਚ ਅੱਖਾਂ ਦੇ ਮਾਹਿਰ ਡਾ. ਹਿਮਾਂਗ ਅਗਰਵਾਲ ਅਤੇ ਡਾ. ਬ੍ਰਹਮਜੋਤ ਵਾਲੀਆ ਵਲੋਂ ਟੀਮ ਸਮੇਤ ਪਹੁੰਚ ਕੇ 232 ਦੇ ਕਰੀਬ ਮਰੀਜਾਂ ਦੀਆਂ ਅੱਖਾਂ ਦਾ ਚੈਕਅਪ ਕੀਤਾ ਗਿਆ।ਲੋੜਵੰਦ ਮਰੀਜਾਂ ਨੂੰ ਮੁਫਤ ਐਨਕਾਂ ਅਤੇ ਦਵਾਈਆਂ ਦਿੱਤੀਆਂ ਗਈਆਂ।ਅਗਰਵਾਲ ਸਭਾ ਮਹਿਲਾ ਵਿੰਗ ਦੀ ਮੈਡਮ ਕਾਂਤਾ ਗੋਇਲ ਨੇ ਦੱਸਿਆ ਕਿ ਉਪਰੇਸ਼ਨ ਲਈ ਚੁਣੇ ਗਏ 42 ਮਰੀਜ਼ਾਂ ਦੇ ਮੁਫਤ ਉਪਰੇਸ਼ਨ ਲਾਇਨਜ ਆਈ ਹਸਪਤਾਲ ਨਿਆਲ (ਪਾਤੜਾਂ) ਵਿਖੇ ਮਾਹਿਰ ਡਾਕਟਰਾਂ ਵਲੋਂ ਬਿਨਾਂ ਚੀਰ ਫਾੜ ਦੇ ਫੈਂਕੋ ਮਸ਼ੀਨ ਨਾਲ ਕੀਤੇ ਜਾਣਗੇ।ਸੰਸਥਾ ਵਲੋਂ ਮਰੀਜਾਂ ਦੇ ਨਾਲ ਆਏ ਪਰਿਵਾਰਕ ਮੈਂਬਰਾਂ ਲਈ ਰੋਟੀ ਪਾਣੀ ਦਾ ਪ੍ਰਬੰਧ ਵੀ ਕੀਤਾ ਜਾਵੇਗਾ।ਮਰੀਜ਼ਾਂ ਨੂੰ ਮੁਫਤ ਦਵਾਈਆਂ ਅਤੇ ਐਨਕਾਂ ਵੀ ਦਿੱਤੀਆਂ ਜਾਣਗੀਆਂ।
ਇਸ ਮੌਕੇ ਜੀਵਨ ਕੁਮਾਰ ਰੱਬੜ ਪ੍ਰਧਾਨ ਆੜਤੀ ਐਸ਼ੋਸ਼ੀਏਸ਼ਨ, ਨਰਿੰਦਰ ਗੋਇਲ, ਰਮੇਸ਼ ਗੋਇਲ, ਸੁਦਰਸ਼ਨ ਸ਼ਰਮਾ, ਰਕੇਸ਼ ਸਿੰਗਲਾ, ਤਰਸੇਮ ਸਿੰਗਲਾ, ਸ਼ੀਸ਼ਪਾਲ, ਮਾ. ਹਰੀ ਰਾਮ, ਨੰਦ ਲਾਲ ਨੰਦੂ ਆਦਿ ਵੀ ਹਾਜ਼ਰ ਸਨ।

Check Also

ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ

ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …

Leave a Reply