Sunday, December 22, 2024

ਲੋਕ ਸਾਹਿਤ ਸੰਗਮ ਦੀ ਸਾਹਿਤਕ ਬੈਠਕ ‘ਚ ਰੋਮੀ ਘੜਾਮੇ ਵਾਲਾ ਦੇ ਗੀਤ ‘ਥਾਰੇ ਮਾਰਹੇ’ ਦੀ ਵੀਡੀਓ ਰਲੀਜ਼

ਰਾਜਪੁਰਾ, 6 ਜਨਵਰੀ (ਪੰਜਾਬ ਪੋਸਟ – ਡਾ. ਗੁਰਵਿੰਦਰ ਅਮਨ) – ਲੋਕ ਸਾਹਿਤ ਸੰਗਮ ਦੀ ਸਾਹਿਤਕ ਬੈਠਕ ਰੋਟਰੀ ਭਵਨ ਵਿਖੇ ਸੰਪਨ ਹੋਈ।ਜਿਸ ਵਿਚ ਰੋਮੀ PPNJ0601202015ਘੜਾਮੇ ਵਾਲਾ ਦੇ ਚਰਚਿਤ ਗੀਤ ਥਾਰੇ ਮਾਹਰੇ ਦੀ ਵੀਡੀਓ ਰਲੀਜ਼ ਕੀਤੀ।ਰੋਮੀ ਨੇ ਆਪਣੇ ਚਰਚਿਤ ਗੀਤ ‘ਮੁੰਡਾ ਚੋਕੀਦਾਰ ਲੱਗਿਆ’ ਸੁਣਾਇਆ ਅਤੇ ਉਨ੍ਹਾਂ ਦੀ ਗੁਰਚੇਤ ਚਿੱਤਰਕਾਰ ਨਾਲ ਆਉਣ ਵਾਲੀ ਫ਼ਿਲਮ ਬੂਬਨੇ ਸਾਧ ਦਾ ਗੀਤ ‘ਥਾਰੇ ਮਾਹਰੇ’ ਸੁਣਾ ਕੇ ਚੰਗਾ ਰੰਗ ਬੰਨਿਆ।ਹਰਬੰਸ ਸਿੰਘ ਥੁਹਾ ਨੇ ਬਾਬਾ ਸੋਹਣ ਸਿੰਘ ਭਕਨਾ ਦੀ ਵਾਰਤਾ ਸੁਣਾਈ।ਅਮਰਜੀਤ ਸਿੰਘ ਲੁਬਾਣਾ ਨੇ ਕਵਿਤਾ ਤੇ ਸੁਰਿੰਦਰ ਸਿੰਘ ਸੋਹਣਾ ਰਾਜੇਮਾਜਰੀਆ ਨੇ ਧਾਰਮਿਕ ਗੀਤ ‘ਸਾਰਾ ਸਰਬੰਸ ਵਾਰ ਕੇ ਸਿੱਖੀ ਉਸਾਰ ਗਿਆ’ ਸੁਣਾ ਕੇ ਸਰੋਤਿਆਂ ਨੂੰ ਹਲੂਣਿਆ। ਗੀਤਕਾਰ ਕੁਲਵੰਤ ਸਿੰਘ ਜੱਸਲ ਦਾ ਗੀਤ ‘ਜਾਤ-ਪਾਤ ਨਾ ਧਰਮ ਜਾਣਦਾ ਬੰਦਿਆਂ ਵੰਡੇ ਪਾਏ’ ਸੁਣਾ ਕੇ ਚੰਗਾ ਰੰਗ ਬੰਨਿਆ।
ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਨੇ ‘ਸਾਲ ਨਹੀਂ ਬਦਲਿਆ ਦੋਸਤੋ, ਸਿਰਫ਼ ਅੱਖਰਾਂ ਦਾ ਹੇਰ ਫੇਰ ਹੀ ਬਦਲਿਆ’ ਸੁਣਾ ਕੇ ਅਜੋਕੇ ਸਮਾਜ ਦੀ ਦਸ਼ਾ ਤੇ ਕਟਾਕਸ਼ ਕੀਤਾ।ਭੀਮ ਸੈਨ ਝੂਲੇ ਲਾਲ ਦੀ ‘ਸਰਾਇਕੀ’ ਤੇ ਅੰਗਰੇਜ਼ ਕਲੇਰ ਨੇ ‘ਪਿਤਾ’ ਕਵਿਤਾ ਸੁਣਾਈ।ਅਵਤਾਰ ਪੁਆਰ ਦੀ ਗ਼ਜ਼ਲ ਕਾਬਲੇ ਤਾਰੀਫ ਸੀ।ਬਚਨ ਸਿੰਘ ਸੋਢੀ ਤੇ ਇੰਸਪੈਕਟਰ ਰਵਿੰਦਰ ਕ੍ਰਿਸ਼ਨ ਦਾ ਗੀਤ ਵਧੀਆ ਸੀ।ਗੁਰਦਰਸ਼ਨ ਸਿੰਘ ਗੁਸੀਲ ਪਟਿਆਲਾ ਨੇ ਨਵੇਂ ਵਰ੍ਹੇ ਨੂੰ ਸਮਰਪਿਤ ਗ਼ਜ਼ਲ ਸੁਣਾਈ।ਗੁਰਵਿੰਦਰ ਅਜ਼ਾਦ ਅਤੇ ਕਰਮ ਸਿੰਘ ਹਕੀਰ ਦੇ ਗੀਤ ਨੇ ਚੰਗੀ ਰੌਣਕ ਲਾਈ।ਅਸ਼ੋਕ ਝਾਅ, ਜੀ.ਪੀ ਸਿੰਘ ਅਤੇ ਡਾ. ਹਰਜੀਤ ਸਿੰਘ ਸੱਧਰ ਨੇ ਤਰੰਨਮ ‘ਚ ਗੀਤ ਸੁਣਾ ਕੇ ਚੰਗਾ ਮਾਹੌਲ ਸਿਰਜਿਆ।ਬਲਦੇਵ ਸਿੰਘ ਖੁਰਾਣਾ ਨੇ ਵਿਅੰਗਮਈ ਟੋਟਕੇ ਸੁਣਾਏ ਅਤੇ ਸਭਾ ਦੀ ਕਾਰਵਾਈ ਬਾਖੂਬੀ ਨਿਭਾਈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply