ਅੰਮ੍ਰਿਤਸਰ, 10 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਦੁਰਗਿਆਣਾ ਮੰਦਰ ਦੇ ਸਰੋਵਰ ਵਿੱਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ।ਪੁਲਿਸ ਦੇ
ਬੁਲਾਰੇ ਨੇ ਦੱਸਿਆ ਕਿ ਇਸ ਦੇ ਪਤੇ ਅਤੇ ਵਾਰਸਾਂ ਦਾ ਕੋਈ ਪਤਾ ਨਹੀ ਲੱਗਾ।ਇਹ ਲਾਸ਼ ਮੌਰਚਰੀ ਹਾਊਸ ਸਿਵਲ ਹਸਪਤਾਲ ਵਿਖੇ 72 ਘੰਟੇ ਲਈ ਰੱਖੀ ਗਈ ਹੈ।ਜਿਸ ਦੀ ਉਮਰ ਕਰੀਬ 55/60 ਸਾਲ, ਰੰਗ ਗੋਰਾ, ਕੱਦ 5’-6/7’’, ਸਿਰੋ ਮੋਨਾ ਅਤੇ ਕਤਰਾਵੀਂ ਦਾਹੜੀ ਹੈ। ਬੁਲਾਰੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਇਸ ਵਿਅਕਤੀ ਬਾਬਤ ਜਾਣਦਾ ਹੋਵੇ, ਤਾਂ ਸ਼ਸਪਾਲ ਸ਼ਰਮਾ ਏ.ਐਸ.ਆਈ ਚੌਕੀ ਦੁਰਗਿਆਣਾ ਮੰਦਰ ਤੇ ਫੋਨ ਨੰ: 98154-20317 ‘ਤੇ ਸੰਪਰਕ ਕਰ ਸਕਦਾ ਹੈ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਯੁਵਾ ਸਸ਼ਕਤੀਕਰਨ ਅਤੇ ਨਵੀਨਤਾ’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਦੇ ਲੀਗਲ …
Punjab Post Daily Online Newspaper & Print Media