ਅੰਮ੍ਰਿਤਸਰ, 11 ਜਨਵਰੀ (ਪੰਜਾਬ ਪੋਸਟ ਬਿਊਰੋ) – ਨਵਾਂ ਸਾਲ 2020 ਮਨਾਉਣ ਗਏ ਜਿਸ ਨੌਜਵਾਨ ਹਰਜੀਤ ਸਿੰਘ ਰਾਜਾ ਦੀ ਇੱਕ ਰੈਸਟੋਰੈਂਟ ਦੇ ਬਾਊਂਸਰਾਂ
ਵਲੋਂ ਮਾਰਕੁੱਟ ਕੀਤੇ ਜਾਣ ਉਪਰੰਤ 3 ਜਨਵਰੀ 2020 ਨੂੰ ਸਥਾਨਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ ਸੀ, ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 12 ਜਨਵਰੀ ਨੂੰ ਹੋਵੇਗਾ।ਸਵ. ਹਰਜੀਤ ਸਿੰਘ ਰਾਜਾ ਦੇ ਪਿਤਾ ਮੱਖਣ ਸਿੰਘ ਨੇ ਦੱਸਿਆ ਹੈ ਕਿ ਉਨਾਂ ਦੇ ਗ੍ਰਹਿ ਗੁਰੂ ਰਾਮ ਦਾਸ ਨਗਰ ਸੁਲਤਾਨਵਿੰਡ ਰੋਡ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਉਪਰੰਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 12 ਜਨਵਰੀ ਦਿਨ ਐਤਵਾਰ ਬਾਅਦ ਦੁਪਹਿਰ 1.00 ਤੋਂ 2-00 ਵਜੇ ਤੱਕ ਸਥਾਨਕ ਸ਼ਹੀਦ ਊਧਮ ਸਿੰਘ ਹਾਲ ਭਗਤਾਂ ਵਾਲਾ ਵਿਖੇ ਹੋਵੇਗਾ।ਜਿਸ ਦੌਰਾਨ ਵਿੱਛੜੀ ਰੂਹ ਨੂੰ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸ਼ਖਸ਼ੀਅਤਾਂ ਵਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media