
ਬਟਾਲਾ, 2 ਅਕਤੂਬਰ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ,ਪੰਜਾਬ ਵੱਲੋ ਕਰਵਾਈਆਂ ਜਾ ਰਹੀਆਂ 67 ਵੀਆਂ ਸਕੂਲ ਖੇਡਾਂ ਦੇ ਸਬੰਧ ਵਿਚ ਜੋਨਲ ਕ੍ਰਿਕਟ ਟੂਰਨਾਮੈਟ ਬਟਾਲਾ ਵੈਸਟ ਅੰਡਰ੍ਰ14, ਅੰਡਰ, 17 ਤੇ 19 ਵਰਗ (ਲੜਕੇ) ਸਰਕਾਰੀ ਪੋਲੀਟੈਕਨਿਕ ਕਾਲਜ ਬਟਾਲਾ ਦੀ ਗਰਾਊਡ ਵਿਖੇ ਮਾਨਯੋਗ ਸ੍ਰੀ ਅਮਰਦੀਪ ਸਿਘ ਸੈਣੀ, ਜਿਲਾ ਸਿਖਿਆ ਅਫਸਰ ਗੁਰਦਾਸਪੁਰ, ਡਿਪਟੀ ਜਿਲਾ ਸਿਖਿਆ ਅਫਸਰ ਸ੍ਰੀ ਭਾਰਤ ਭੂਸਨ , ਜੀ ਦੀ ਦੇਖ ਰੇਖ ਹੇਠ ਕਰਵਾਇਆ ਗਿਆ।ਇਸ ਟੂਰਨਾਮੈਟ ਦੀ ਨਿਗਰਾਨੀ ਜੋਨਲ ਕਨਵੀਨਰ ਸ੍ਰੀ ਰਤਨ ਚੰਦ ਪ੍ਰਿੰਸੀਪਲ ਡੀ ਏ ਵੀ ਸ ਸ ਸਕੂਲ ਬਟਾਲਾ, ਅਤੇ ਰਾਜੂ ਡੈਨੀਅਲ ,ਪ੍ਰਿੰਸੀਪਲ ਦੀ ਸਾਲਵੇਸਨ ਆਰਮੀ ਸਕੂਲ ਬਟਾਲਾ ਅਤੇ ਸ੍ਰੀ ਰਜਿੰਦਰ ਸਿੰਘ, ਲੈਕਚਰਾਰ ਸੰਕਰਪੁਰਾ, ਨੇ ਕੀਤੀ ।ਇਸ ਟੂਰਨਾਮੈਟ ਵਿਚ ਬਲਾਕ ਦੀਆਂ ਵੱਖ ਵੱਖ ਟੀਮਾਂ ਨੇ ਹਿੱਸਾ ਲਿਆ ਅਤੇ ਮੁਖ ਮਹਿਮਾਨ ਜੀ ਦੇ ਤੌਰ ਤੇ ਭਾਰਤ ਭੂਸਨ, ਸ੍ਰੀ ਰਵਿੰਦਰ ਪਾਲ ਸਿੰਘ ਚਾਹਲ ਜਿਲਾ ਸਾਇੰਸ ਸੁਪਰਵਾਈਜਰ ਗੁਰਦਾਸਪੁਰ, ਵੀ ਸਾਮਿਲ ਹੋਏ। ਕ੍ਰਿਕਟ ਕੋਚ ਸ੍ਰੀ ਵਿਨੋਦ ਸਰਮਾ ਜੀ ਦੀ ਸਖਤ ਮਿਹਨਤ ਸਦਕਾ ਅੰਡਰ 14, ਅੰਡਰ 17 ਤੇ ਅੰਡਰ 19 ਲੜਕੇ ਦੀਆਂ ਟੀਮਾਂ ਜੇਤੂ ਰਹੀਆਂ।ਇਸ ਟੂਰਨਾਮੈਟ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਸੀz ਬਲਰਾਜ ਸਿੰਘ ਮਹਾਜਨ ਸੈਕਟਰੀ, ਗੁਰਦਾਸਪੁਰ ਕ੍ਰਿਕਟ ਸੰਘ ਰਣਜੀਤ ਸਿੰਘ ਭਗਤ, ਸ੍ਰੀ ਬਲਦੇਵ ਬੁੱਟਰ ਉਪ ਪ੍ਰਧਾਂਨ ਮਾਸਟਰ ਕੇਡਰ ਯੂਨੀਅਨ ਪੰਜਾਬ, ਬਲਵਿੰਦਰ ਕੁਮਾਰ ਮਹਿਤਾ, ਸ੍ਰੀ ਜਤਿੰਦਰ ਸਿੰਘ, ਸ੍ਰੀ ਅਮਿਤ ਡੋਗਰਾ, ਸ੍ਰੀ ਵਿਨੋਦ, ਸ੍ਰੀ ਜੈ ਸਿਵ, ਅਸਵਨੀ ਬਾਟਾ, ਸ੍ਰੀ ਗੌਰਵ ਸੱਭਰਵਾਲ, ਸ੍ਰੀ ਗੁਰਮੀਤ ਛਾਨਾ, ਨੇ ਵਿਸੇਸ ਯੋਗਦਾਨ ਦਿਤਾ, ਇਸ ਟੂਰਨਾਮੈਟ ਨੂੰ ਪੰਜਾਬ ਕ੍ਰਿਕਟ ਵੈਲਫੇਅਰ ਐਸੋਸੀਏਸਨ ਬਟਾਲਾ ਵੱਲੋ ਵਿਸੇਸ ਤੌਰ ਤੇ ਸਹਿਯੋਗ ਦਿਤਾ ਗਿਆ।
Check Also
ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …
Punjab Post Daily Online Newspaper & Print Media