ਬਟਾਲਾ, 2 ਅਕਤੂਬਰ (ਨਰਿੰਦਰ ਬਰਨਾਲ) -ਮਿਨੀ ਰੂਰਲ ਹਸਪਤਾਲ ਰੰਗੜ ਨੰਗਲ ਦੇ ਇੰਚਾਰਜ ਮੈਡੀਕਲ ਅਫਸਰ ਡਾ. ਸੁਖਦੀਪ ਸਿੰਘ ਭਾਗੋਵਾਲੀਆ ਅਤੇ ਸਮੂਹ ਸਟਾਫ ਨੇ ਅੱਜ ‘ਸਵੱਛ ਭਾਰਤ’ ਮੁਹਿੰਮ ਤਹਿਤ ਆਪਣੇ ਘਰ, ਆਲੇ-ਦੁਆਲੇ ਤੇ ਕਾਰਜ ਸਥਾਨ ਦੀ ਸਫਾਈ ਰੱਖਣ ਦੀ ਸਹੁੰ ਚੁੱਕੀ। ਇਸ ਮੌਕੇ ਡਾ. ਭਾਗੋਵਾਲੀਆ ਦੀ ਅਗਵਾਈ ਹੇਠ ਸਮੂਹ ਸਟਾਫ ਨੇ ਹਸਪਤਾਲ ਦੇ ਓ.ਪੀ.ਡੀ. ਵਾਰਡ, ਡਲਿਵਰੀ ਰੂਮ, ਲੈਬਾਰਟਰੀ ਅਤੇ ਸਮੁੱਚੇ ਹਸਪਤਾਲ ਕੰਪਲੈਕਸ ਦੀ ਸਫਾਈ ਕੀਤੀ। ਇਸ ਮੌਕੇ ਹਾਜ਼ਰ ਸਟਾਫ ਅਤੇ ਦਵਾਈ ਲੈਣ ਆਏ ਮਰੀਜਾਂ ਨਾਲ ਗੱਲ ਕਰਦਿਆਂ ਡਾ. ਸੁਖਦੀਪ ਸਿੰਘ ਨੇ ਕਿਹਾ ਕਿ ਸਾਫ ਸੁਥਰਾ ਚੌਗਿਰਦਾ ਸਾਨੂੰ ਜਿਥੇ ਬਿਮਾਰੀਆਂ ਤੋਂ ਦੂਰ ਰੱਖਦਾ ਹੈ ਉਥੇ ਇਹ ਸਾਡੇ ਮਨ ਨੂੰ ਖੁਸ਼ੀ ਅਤੇ ਸੰਤੁਸ਼ਟੀ ਵੀ ਦਿੰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਜੋ ਸਫਾਈ ਅਭਿਆਨ ਚਲਾਇਆ ਗਿਆ ਹੈ ਇਸ ਵਿੱਚ ਹਰ ਨਾਗਰਿਕ ਨੂੰ ਜਿੰਮੇਵਾਰੀ ਨਾਲ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਹੀ ਸਵੱਛ ਭਾਰਤ ਦਾ ਸਾਡਾ ਸੁਪਨਾ ਸਾਕਾਰ ਹੋ ਸਕੇਗਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …