Thursday, September 19, 2024

ਖੂਨ ਦਾਨ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ

PPN02101403
ਬਟਾਲਾ, 2 ਅਕਤੂਬਰ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਵੱਲੋ ਜਾਰੀ ਗਤੀਵਿਧੀਆਂ ਤੇ ਕ੍ਰਿਰਿਆਵਾਂ ਦੇ ਕੈਲੰਡਰ ਦੀਆਂ ਹਦਾਇਤਾ ਨੂੰ ਮੁਖ ਰੱਖਦਿਆਂ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਗੁਰਦਾਸਪੁਰ ਵਿਖੇ ਪ੍ਰਿਸੰੀਪਲ ਸ੍ਰੀ ਮਤੀ ਜਸਬੀਰ ਕੌਰ ਦੀ ਦੇਖ ਰੇਖ ਵਿਚ ਵਿਦਿਆਰਥੀਆਂ ਤੇ ਸਕੂਲ ਸਟਾਫ ਵੱਲੋ ਬੱਚਿਆਂ ਨੂੰ ਖੂਨ ਦੀ ਮਹੱਤਤਾ ਬਾਰੇ ਦੱਸਿਆ ਗਿਆ। ਇਸ ਵਿਚਾਰ ਪੇਸ ਕਰਦਿਆਂ ਲੈਕਚਾਰ ਸਾਮ ਕੁਮਾਰ ਪਰਾਸਰ ਨੇ ਦੱਸਿਆ ਕਿ ਖੂਨ ਦਾਨ ਮਹਾਂ ਦਾਨ ਦਾ ਸੰਦੇਸ ਸਾਨੂੰ ਘਰ ਘਰ ਪਹੰਚਾਊਣਾ ਚਾਹੀਦਾ ਤੇ ਲੋਕਾਂ ਦੇ ਮਨਾ ਵਿਚ ਖੂਨ ਦਾਨ ਨਾ ਕਰਨ ਦਾ ਜੋ ਡਰ ਬੈਠਾ ਹੋਇਆ ਉਸ ਨੂੰ ਦੂਰ ਕਰਨਾ ਚਾਹੀਦਾ ਹੈ।ਉਨਾਂ ਦੱਸਿਆ ਕਿ ਖੂਨ ਦਾਨ ਮਹਾਂ ਦਾਨ ਹੈ ਇਸ ਤੋ ਵੱਡਾ ਕੋਈ ਦਾਨ ਨਹੀ ਹੈ, ਇਸ ਨਾਲ ਕੀਮਤੀ ਜਾਨਾ ਬਚਾਈਆਂ ਜਾ ਸਕਦੀਆਂ  ਹਨ। ਖੂਨ ਦਾ ਇਕੋ ਇਕ ਸੋਮਾ ਸਿਰਫ ਤੇ ਸਿਰਫ ਮਨੂੱਖੀ ਖੂਨ ਹੀ ਹੈ। ਖੂਨ ਦਾਨ ਕਰਨ ਨਾਲ ਖੂਨ ਦਾਨੀ ਵੀ ਕਈ ਬਿਮਾਰੀਆਂ ਤੋ ਬਚ ਜਾਂਦਾ ਹੈ ।ਖੂਨ ਦਾਨ ਕਰਨ ਨਾਲ ਕਰਨ ਨਾਲ ਸਰੀਰ ਨੂੰ ਕੋਈ ਨੁਕਸਾਨ ਨਹੀ ਹੁੰਦਾ।ਖੂਨ ਦਾਨ ਨਾਲ ਜਖਮੀ ਤੇ ਲੋੜ ਵੰਦ ਨੂੰ ਇਕ ਨਵਾਂ ਜੀਵਨ ਮਿਲਦਾ ਹੈ।ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋ ਵੀ ਵਿਚਾਰ ਪੇਸ ਕੀਤੇ ਗਏ। ਪ੍ਰਿੰਸੀਪਲ ਸ੍ਰੀ ਮਤੀ ਜਸਬੀਰ ਕੌਰ ਨੇ ਵਿਦਿਆਰਥੀਆਂ ਤੇ ਬੱਚਿਆਂ ਦਾ ਧਨਵਾਦ ਕਰਦਿਆ ਕਿਹਾ ਕਿ ਖੂਨ ਦਾਨ ਕਰਨ ਨਾਲ ਕਈ ਜਾਨਾ ਬਚਾਈਆਂ ਜਾ ਸਕਦੀਆਂ ਹਨ ਤੇ ਨੇਕ ਕਾਰਜ ਕਰਨ ਲੱਗਿਆਂ ਵਹਿਮਾਂ ਭਰਮਾਂ ਵਿਚ ਨਹੀ ਪੈਣਾ ਚਾਹੀਦਾ।ਇਸ ਮੌਕੇ ਲਖਵਿੰਦਰ ਸਿੰਘ, ਪਰਮਜੀਤ ਸਿੰਘ, ਸੰਪੂਰਨ ਸਿਘ, ਸੁਖਦੇਵ ਸਿੰਘ, ਹਰਪ੍ਰੀਤ ਸਿੰਘ , ਗੁਰਭੇਜ ਸਿੰਘ, ਨੀਰੂ ਬਾਲਾ ,ਪਰਦੀਪ ਕੌਰ, ਮਨਦੀਪ ਕੌਰ, ਹਰਜਿੰਦਰ ਕੌਰ, ਮਨਪ੍ਰੀਤ ਕੌਰ,  ਰਜਵੰਤ ਕੌਰ, ਮਨਦੀਪ ਕੌਰ, ਨਰੇਸ ਕੁਮਾਰੀ, ਪ੍ਰੇਮ ਪਾਲ ਆਦਿ ਹਾਜਰ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply