ਭੀਖੀ/ਮਾਨਸਾ, 17 ਜਨਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਪ੍ਰਸ਼ਾਸਨਿਕ ਅਣਗਿਹਲੀ ਦੇ ਚੱਲਦਿਆਂ ਸੜ੍ਹਕ ਦੇ ਪੱਕਾ ਨਾ ਹੋਣ ਕਰਕੇ ਨੇੜਲੇ ਪਿੰਡਾਂ ਜੱਸੜ
ਵਾਲਾ ਅਤੇ ਮੋਹਰ ਸਿੰਘ ਵਾਲਾ ਦੇ ਪਿੰਡਾਂ ਦੇ ਬਾਸ਼ਿੰਦਿਆਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ।ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਜੱਸੜ ਵਾਲਾ ਅਤੇ ਮੋਹਰ ਸਿੰਘ ਵਾਲਾ ਦੀ ਹਦੂਦ ਵਿੱਚ ਲਿੰਕ ਸੜ੍ਹਕ ਕਾਫੀ ਸਮੇ ਤੋਂ ਟੁੱਟੀ ਹੋਈ ਸੀ।ਕੁੱਝ ਮਹੀਨੇ ਪਹਿਲਾਂ ਵਿਭਾਗ ਮੰਡੀਕਰਨ ਬੋਰਡ ਵਲੋਂ ਇਸ ਦਾ ਟੈਂਡਰ ਲੈ ਕੇ ਮੁੜ ਨਿਰਮਾਣ ਲਈ ਕੁੱਝ ਸੜਕ ‘ਤੇ ਪੱਥਰ ਤਾਂ ਵਿਛਾ ਦਿੱਤਾ ਹੈ।ਮੀਂਹ ਦੇ ਮੌਸਮ ਵਿਚ ਕਈ ਮੋਟਰ ਸਾਈਕਲ ਸਵਾਰਾਂ ਦੇ ਤਿਲਕਣ ਨਾਲ ਸੱਟਾਂ ਵੀ ਲੱਗੀਆਂ ਹਨ।ਸਕੂਲੀ ਵਿਦਿਆਰਥੀ ਅਤੇ ਧਾਰਮਿਕ ਸਥਾਨਾਂ ‘ਤੇ ਜਾਣ ਵਾਲੇ ਸਰਧਾਲੂਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਿੰਡ ਮੋਹਰ ਸਿੰਘ ਦੀ ਸਰਪੰਚ ਗੁਰਮੇਲ ਕੌਰ, ਪੰਚ ਸੁਖਵਿੰਦਰ ਸਿੰਘ, ਪੰਚ ਹਾਕਮ ਸਿੰਘ, ਮੁਸਲਿਮ ਇੰਤਜ਼ਾਮੀਆ ਕਮੇਟੀ ਦੇ ਬਹਾਦਰ ਖਾਂ, ਸਿਕੰਦਰ ਖਾਂ, ਨਵਾਬ ਖਾਂ, ਸਟਾਰ ਯੂਥ ਕਲੱਬ ਦੇ ਧਰਮਿੰਦਰ ਸਿੰਘ, ਸਾਬਕਾ ਪੰਚ ਬੌਰੀਆ ਖਾਂ, ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਭਗਵਾਨ ਸਿੰਘ, ਭੋਲਾ ਸਿੰਘ, ਜੱਸੜ ਵਾਲਾ ਦੇ ਸਰਪੰਚ ਜੀਤਾ ਸਿੰਘ, ਸਾਬਕਾ ਸਰਪੰਚ ਤਰਲੋਚਨ ਸਿੰਘ ਆਦਿ ਨੇ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਹੈ ਕਿ ਉਹ ਤੁਰੰਤ ਦਖ਼ਲ ਦੇ ਕੇ ਸੜਕ ਨੂੰ ਤੁਰੰਤ ਪੱਕਾ ਕਰਾਉਣ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media