ਭੀਖੀ/ਮਾਨਸਾ, 17 ਜਨਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਸ਼ਹਿਰ ਦੀ ਸਮਾਜ ਸੇਵੀ ਅੰਤਰਰਾਸ਼ਟਰੀ ਸੰਸਥਾ ਰੋਟਰੀ ਕਲੱਬ ਮਾਨਸਾ ਰੋਇਲ ਵਲੋਂ ਸਾਬਕਾ
ਰੋਟਰੀ ਮੈਂਬਰ ਸਵ. ਮਾਸਟਰ ਰੋਸ਼ਨ ਲਾਲ ਗੇਹਲੇ ਵਾਲਿਆਂ ਨੂੰ ਸਮਰਪਿਤ ਅਮਿਤ ਗੋਇਲ ਦੀ ਪ੍ਰਧਾਨਗੀ ਹੇਠ ਸੂਗਰ, ਥਾਈਰਾਡ ਅਤੇ ਮੋਟਾਪੇ ਦੀ ਜਾਂਚ ਦਾ ਕੈਪ ਲਗਾਇਆ ਗਿਆ।ਇਹ ਕੈਂਪ ਸ਼ੂਗਰ ਰੋਗ ਦੇ ਮਸ਼ਹੂਰ ਡਾਕਟਰ ਸੁਸ਼ੀਲ ਕੋਟਰੂ ਅਤੇ ਉਹਨਾਂ ਦੀ ਸਮੁੱਚੀ ਟੀਮ ਮੈਕਸ ਹਸਪਤਾਲ ਬਠਿੰਡਾ ਵਲੋਂ ਲਗਾਇਆ ਗਿਆ।ਇਸ ਕੈਪ ਦਾ ਉਦਘਾਟਨ ਰੋਟਰੀ ਦੇ ਜਿਲਾ 3090 ਗਵਰਨਰ ਰਾਜੀਵ ਗਰਗ ਵਲੋਂ ਕੀਤਾ ਗਿਆ।ਡਾਕਟਰ ਸੁਸੀਲ ਕੋਟਰੂ ਨੇ ਮਰੀਜਾਂ ਨੂੰ ਪਾਵਰ ਪੁਆਇੰਟ ਰਾਹੀਂ ਸ਼ੂਗਰ ਦੇ ਰੋਗ ਅਤੇ ਇਸ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ।ਉਹਨਾਂ ਨੇ ਦੱਸਿਆ ਕਿ ਸ਼ੂਗਰ ਦੇ ਮਰੀਜ਼ਾਂ ਨੂੰ ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ ਖਾਣਾ ਚਾਹੀਦਾ।
ਮੁੱਖ ਮਹਿਮਾਨ ਰੋਟਰੀ ਗਵਰਨਰ ਰਾਜੀਵ ਗਰਗ ਨੇ ਸਾਬਕਾ ਗਵਰਨਰ ਪ੍ਰੇਮ ਅਗਰਵਾਲ ਨੇ ਮੈਕਸ ਹਸਪਤਾਲ ਦੀ ਸਮੁੱਚੀ ਟੀਮ ਅਤੇ ਦਾਨੀ ਸੱਜਣਾ ਦਾ ਧੰਨਵਾਦ ਕੀਤਾ।
ਇਸ ਕੈਂਪ ਵਿੱਚ 200 ਤੋਂ ਵੱਧ ਮਰੀਜਾਂ ਦਾ ਚੈਕਅਪ ਕੀਤਾ ਗਿਆ।150 ਮਰੀਜਾਂ ਦੀ ਸ਼ੂਗਰ, ਥਾਈਰਾਡ, ਈ.ਸੀ.ਜੀ ਅਤੇ ਨੈਰੋਪੈਥੀ ਦੇ ਟੈਸਟ ਕੀਤੇ ਗਏ।ਮਰੀਜਾਂ ਨੂੰ ਮੁਫਤ ਦਵਾਈਆਂ ਵੀ ਦਿਤੀਆਂ ਗਈਆਂ ਅਤੇ ਡਾਈਟ ਚਾਰਟ ਦਿੱਤੇ ਗਏ।
ਕੈਂਪ ਵਿਚ ਡਾਕਟਰ ਸੁਸੀਲ ਕੋਟਰੂ, ਡਾਕਟਰ ਲੀਨਾ ਸਰਮਾ ਅਤੇ ਡਾਕਟਰ ਈਸਾ ਪੁਰੀ ਤੋਂ ਇਲਾਵਾ ਡਾਕਟਰ ਬਲਜਿੰਦਰ ਕੌਰ, ਡਾਕਟਰ ਹੀਨਾ, ਵਿਕਾਸ ਚੁੱਗ, ਹਰਭਜਨ ਸਿੰਘ ਸਮੇਤ ਸਾਰਾ ਸਟਾਫ ਹਾਜਰ ਸੀ।ਇਸ ਕੈਂਪ ਕਲੱਬ ਮੈਂਬਰ ਅਮਿਤ ਗੋਇਲ, ਪ੍ਰੇਮ ਅਗਰਵਾਲ, ਸੁਨੀਲ ਗੋਇਲ, ਰਮੇਸ਼ ਜਿੰਦਲ, ਸੰਜੀਵ ਅਰੋੜਾ, ਰੋਸ਼ਨ ਲਾਲ ਗਰਗ, ਕਮਲ ਗੋਇਲ, ਹੁਕਮ ਚੰਦ ਬਾਂਸਲ, ਬਲਵੀਰ ਸਿੰਘ, ਮੰਗਤ ਗਰਗ,ਜੀਵਨ ਸਿੰਗਲਾ, ਪ੍ਰੋ. ਰਾਜ ਕੁਮਾਰ ਬਾਂਸਲ, ਕ੍ਰਿਸਨ ਜੋਗਾ ਅਤੇ ਜੰਗੀਰ ਸਿੰਘ ਹਾਜਰ ਸਨ। ਡਾਕਟਰਾਂ ਦੀ ਸਮੁੱਚੀ ਟੀਮ ਅਤੇ ਮਹਿਮਾਨਾਂ ਨੂੰ ਸਨਮਾਨ ਚ੍ਹਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਸਟੇਜ ਸੈਕਟਰੀ ਦੀ ਭੂਮਿਕਾ ਸੰਜੀਵ ਅਰੋੜਾ ਨੇ ਬਾਖੁਬੀ ਨਿਭਾਈ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media