2 ਫਰਵਰੀ ਦੀ ਸੰਗਰੂਰ ਰੈਲੀ ਲਈ ਅਕਾਲੀ ਵਰਕਰਾਂ ‘ਚ ਭਾਰੀ ਉਤਸਾਹ – ਹਰੀ ਸਿੰਘ
ਧੂਰੀ, 22 ਜਨਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਧੂਰੀ ਦੇ ਇੰਚਾਰਜ ਹਰੀ ਸਿੰਘ ਦੀ ਅਗੁਵਾਈ ਵਿੱਚ ਗੁਰਦੁਆਰਾ
ਨਾਨਕਸਰ ਧੂਰੀ ਵਿਖੇ ਅਕਾਲੀ ਵਰਕਰਾਂ ਦੀ ਇੱਕ ਮੀਟਿੰਗ ਹੋਈ।ਜਿਸ ਵਿੱਚ ਹਲਕਾ ਧੂਰੀ ਦੇ ਅਕਾਲੀ ਵਰਕਰਾਂ ਨੇ ਉਤਸਾਹ ਨਾਲ ਭਾਗ ਲਿਆ।ਇਸ ਮੀਟਿੰਗ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲਾ੍ਹ ਪ੍ਰਧਾਨ ਇਕਬਾਲ ਸਿੰਘ ਝੂੰਦਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਹਰੀ ਸਿੰਘ ਨੇ ਪੰਜਾਬ ਸਰਕਾਰ ‘ਤੇ ਵਰਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਲੋਕਾਂ ਨਾਲ ਅਨੇਕਾਂ ਵਾਅਦੇ ਕੀਤੇ ਸਨ, ਉਨ੍ਹਾਂ ਵਿੱਚੋ ਇੱਕ ਵੀ ਪੂਰਾ ਨਹੀਂ ਕੀਤਾ ਗਿਆ।ਕਿਸਾਨਾਂ ਦਾ ਕੁੱਲ ਕਰਜਾ ਮੁਆਫ਼ ਕਰਨ ਅਤੇ ਪੰਜਾਬ ਵਿੱਚੋ ਨਸ਼ੇ ਪੂਰੀ ਤਰ੍ਹਾਂ ਖਤਮ ਕਰਨ ਦੀਆਂ ਕਸਮਾਂ ਖਾ ਕੇ ਵੀ ਲੋਕਾਂ ਨੂੰ ਹਨ੍ਹੇਰੇ ਵਿੱਚ ਰੱਖਿਆ ਜਾ ਰਿਹਾ ਹੈ।ਜਿਸ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ 2 ਫਰਵਰੀ ਨੂੰ ਸੰਗਰੂਰ ਵਿਖੇ ਜਾਗਰੂਕਤਾ ਰੈਲੀ ਰੱਖੀ ਗਈ ਹੈ।ਗੋਬਿੰਦ ਸਿੰਘ ਲੋਂਗੋਵਾਲ ਨੇ ਢੀਂਡਸਾ ਪਰਿਵਾਰ ‘ਤੇ ਰੋਸ ਜਾਹਰ ਕਰਦਿਆਂ ਕਿਹਾ ਕਿ ਮਾਂ ਪਾਰਟੀ ਤੋਂ ਵੱਖ ਹੋ ਕੇ ਕੋਈ ਵੀ ਸਿਆਸੀ ਆਗੂ ਕਦੇ ਸਿਆਸਤ ਦੇ ਖੇਤਰ ਵਿੱਚ ਸਫਲ ਨਹੀਂ ਹੋਇਆ ਹੈ।ਸ਼੍ਰੋਮਣੀ ਅਕਾਲੀ ਦਲ (ਬ) ਦੇ ਜਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਨੇ ਪਾਰਟੀ ਤੋਂ ਵੱਖ ਹੋਏ ਢੀਂਡਸਾ ਪਰਿਵਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਪਾਰਟੀ ਦੀ ਸਰਪ੍ਰਸਤੀ ਕਾਰਨ ਪੰਜਾਬ ਅਤੇ ਕੇਂਦਰ ਵਿੱਚ ਉਚ ਰੁਤਬਿਆਂ ਦਾ ਆਨੰਦ ਮਾਨਣ ਪਿਛੋਂ ਪਾਰਟੀ ਦੇ ਪਿੱਠ ਵਿੱਚ ਛੁਰਾ ਮਾਰਨ ਵਾਲੇ ਪਾਰਟੀ ਤੋਂ ਵੱਖ ਹੋ ਕੇ ਕਾਮਯਾਬ ਨਹੀਂ ਹੋ ਸਕਦੇ।
ਇਸ ਮੌਕੇ ਜਥੇਦਾਰ ਭੁਪਿੰਦਰ ਸਿੰਘ ਭਲਵਾਨ ਮੈਂਬਰ ਸ਼੍ਰੋਮਣੀ ਕਮੇਟੀ, ਬਿੰਨਰਜੀਤ ਸਿੰਘ ਗੋਲਡੀ ਸਾਬਕਾ ਚੇਅਰਮੈਨ ਪੀ.ਆਰ.ਟੀ.ਸੀ, ਗਮਦੂਰ ਸਿੰਘ ਜਵੰਧਾ, ਬੀਬੀ ਪਰਮਜੀਤ ਕੌਰ ਵਿਰਕ, ਹੰਸ ਰਾਜ ਗਰਗ ਬਲਾਕ ਪ੍ਰਧਾਨ, ਧਰਮਿੰਦਰ ਸਿੰਘ ਕੌਲਸੇੜੀ, ਮਨਵਿੰਦਰ ਸਿੰਘ ਬਿੱਨਰ, ਸਵਰਨਜੀਤ ਸਿੰਘ ਹਰਚੰਦਪੁਰ, ਅਜਮੇਰ ਸਿੰਘ ਘਨੌਰੀ ਕਲਾਂ, ਅਮਰੀਕ ਸਿੰਘ ਬਰੜਵਾਲ, ਗੁਰਮੀਤ ਸਿੰਘ ਬਰੜਵਾਲ, ਭੁਪਿੰਦਰ ਪਾਲ ਮਿੱਠਾ, ਰਜਿੰਦਰ ਸਿੰਘ ਸਰਕਲ ਮੀਤ ਪ੍ਰਧਾਨ ਕੁੰਬੜਵਾਲ, ਸਿਕੰਦਰ ਸਿੰਘ ਧੂਰੀ ਪਿੰਡ, ਅਮਰਜੀਤ ਸਿੰਘ ਬਨਭੌਰੀ, ਨਰੰਜਣ ਸਿੰਘ ਪੰਚ ਕੁੰਬੜਵਾਲ, ਜਸਦੇਵ ਸਿੰਘ ਜੱਸਾ, ਜਗਜੀਤ ਸਿੰਘ ਸੈਨਿਕ ਵਿੰਗ, ਅਸ਼ੋਕ ਭੰਡਾਰੀ, ਧਰਮਪਾਲ ਧੂਰੀ, ਜਸਵੀਰ ਸਿੰਘ ਬਰੜਵਾਲ, ਪਰਮਿੰਦਰ ਸਿੰਘ ਪੇਧਨੀ ਅਤੇ ਸੁਰਿੰਦਰ ਕੌਰ ਧਾਂਦਰਾ ਆਦਿ ਹਾਜਰ ਸਨ ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media