ਲੌਂਗੋਵਾਲ, 30 ਜਨਵਰੀ (ਪੰਜਾਬ ਪੋਸਟ – ਜਗਸੀਰ ਸਿੰਘ) – ਨੌੌਜਵਾਨ ਲੇਖਕ ਮੱਖਣ ਸ਼ੇਰੋਂ ਵਾਲਾ ਲਿਖੀਆਂ ਪੰਜਾਬੀ ਦੇਸੀ ਬੋਲੀਆਂ ਲੈ ਕੇ ਸਰੋਤਿਆਂ ਦੇ ਰੂਬਰੂ ਹੋਇਆ।ਮੱਖਣ ਸ਼ੇਰੋਂ ਨੇ ਦੱਸਿਆ ਇਹ ਪੰਜਾਬੀ ਬੋਲੀਆਂ ਹਲਕੀ ਨੋਕ ਝੋਕ ਵਾਲੀਆਂ ਹਨ ਤੇ ਪਰਿਵਾਰ ਵਿੱਚ ਬੈਠ ਕੇ ਸੁਨਣ ਵਾਲੀਆਂ ਹਨ।ਬੋਲੀਆਂ ਮੇਜਰ ਰੱਖੜਾ ਅਤੇ ਨੂਰਦੀਪ ਨੂਰ ਨੇ ਪੇਸ਼ ਕੀਤੀਆਂ, ਜਦਕਿ ਸੰਗੀਤ ਆਰ ਯੂ.ਕੇ ਅਤੇ ਗੁਰਦਰਸ਼ਨ ਧੂਰੀ ਨੇ ਦਿੱਤਾ ਹੈ।ਉਹਨਾ ਕਿਹਾ ਕਿ ਜਿਸ ਤਰ੍ਹਾਂ ਸਰੋਤਿਆਂ ਨੇ ਪਹਿਲਾਂ ਆਏ ਗੀਤ “ਚੰਨਾ” ਨੂੰ ਬਹੁਤ ਪਿਆਰ ਦਿੱਤਾ ਹੈ, ਉਸੇ ਤਰ੍ਹਾਂ ਇਹ ਉਪਰਾਲਾ ਵੀ ਜਰੂਰ ਪਸੰਦ ਆਵੇਗਾ ਤੇ ਸਰੋਤੇ ਮਾਣ ਸਤਿਕਾਰ ਦੇਣਗੇ।ਆਪਣੇ ਆਉਣ ਵਾਲੇ ਗੀਤਾਂ ਬਾਰੇ ਦੱਸਦਿਆਂ ਉਨਾਂ ਕਿਹਾ ਕਿ ਜਲਦ ਹੀ ਬਹੁਤ ਸਾਰੇ ਗੀਤ ਸਰੋਤਿਆਂ ਦੀ ਕਚਹਿਰੀ ‘ਚ ਲੈ ਕੇ ਆ ਰਹੇ ਹਾਂ, ਜਿਨ੍ਹਾਂ ਨੂੰ ਰਣਜੀਤ ਮਣੀ, ਦਰਸ਼ਨ ਖੇਲਾ, ਸ਼ਮਸ਼ੇਰ ਚੀਨਾ, ਗਗਨ ਕਲੇਰ ਅਤੇ ਰਾਜਪ੍ਰੀਤ ਕਾਉਂਕੇ ਆਦਿ ਪੰਜਾਬੀ ਗਾਇਕ ਆਪਣੀ ਆਵਾਜ਼ ਦੇ ਰਹੇ ਹਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …