Saturday, June 27, 2026

ਪੋਸ਼ਨ ਅਭਿਆਨ ਅਧੀਨ ਹਲਕਕਾ ਅਟਾਰੀ ‘ਚ ਪੋਸ਼ਨ ਜਾਗਰੂਕਤਾ ਸਮਾਰੋਹ

ਵਿਧਾਇਕ ਡੀ.ਸੀ ਨੇ ਅਦਾ ਕੀਤੀ 21 ਗਰਭਵਤੀ ਮਾਵਾਂ ਦੀ ਗੋਦ ਭਰਾਈ ਦੀ ਰਸਮ

ਅੰਮ੍ਰਿਤਸਰ, 6 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਮਾਜਿਕ ਸੁਰਖਿਆ ਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ PPNJ0602202011ਜਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀਮਤੀ ਹਰਦੀਪ ਕੌਰ ਦੀ ਅਗਵਾਈ ਹੇਠ ਪੋਸ਼ਨ ਅਭਿਆਨ ਅਧੀਨ ਸਬ-ਡਵੀਜ਼ਨ ਪੱਧਰੀ ਪੋਸ਼ਨ ਜਾਗਰੂਕਤਾ ਸਮਾਰੋਹ ਡਰੀਮ ਲੈਂਡ ਰਿਜ਼ੋਰਟ ਅਟਾਰੀ ਰੋਡ ਵਿਖੇ ਕਰਵਾਇਆ ਗਿਆ।ਸਮਾਰੋਹ ‘ਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਅਤੇ ਸਲਾਹਕਾਰ ਮੁੱਖ ਮੰਤਰੀ ਪੰਜਾਬ ਤਰਸੇਮ ਸਿੰਘ ਡੀ.ਸੀ ਸ਼ਾਮਲ ਹੋਏ।
               ਤਰਸੇਮ ਸਿੰਘ ਡੀ.ਸੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਮਾਜ ਨੂੰ ਅਜਿਹੇ ਪੋਸ਼ਨ ਸਬੰਧੀ ਜਾਗਰੂਕਤਾ ਦੀ ਬਹੁਤ ਲੋੜ ਹੈ, ਕਿਉਂਕਿ ਇੱਕ ਤੰਦਰੁਸਤ ਸਮਾਜ ਦੀ ਸਿਰਜਨਾ ਤਾਂ ਹੀ ਕੀਤੀ ਜਾ ਸਕਦੀ ਹੈ ਜੇਕਰ ਗਰਭਵਤੀ ਮਾਂ ਅਤੇ ਬੱਚੇ ਦੀ ਸਿਹਤ ਅਤੇ ਖੁਰਾਕ ਦਾ ਗਰਭ ਧਾਰਨ ਦੇ ਸ਼ੁਰੂ ਤੋਂ ਧਿਆਨ ਰੱਖਿਆ ਜਾ ਸਕੇ।ਤਰਸੇਮ ਸਿੰਘ ਡੀ.ਸੀ ਵਲੋਂ 21 ਗਰਭਵਤੀ ਮਾਵਾਂ ਦੀ ਗੋਦ ਭਰਾਈ ਕੀਤੀ ਗਈ।ਗਰਭਵਤੀ ਮਾਵਾਂ ਨੂੰ ਹਰੀਆਂ ਸਬਜੀਆਂ, ਫਲ ਅਤੇ ਆਇਰਨ ਫੋਲਿਕ ਐਸਿਡ ਦੀਆਂ ਗੋਲੀਆਂ ਦੀ ਪੋਸ਼ਟਿਕ ਟੋਕਰੀ ਦਿੱਤੀ ਗਈ।21 ਛੋਟੇ ਬੱਚੇ ਜਿਨਾਂ ਦੀ ਉਮਰ 6 ਮਹੀਨੇ ਹੋ ਚੁੱਕੀ ਹੈ, ਨੂੰ ਓਪਰਾ ਆਹਾਰ ਸ਼ੁਰੂ ਕਰਵਾਇਆ ਗਿਆ।21 ਕਿਸ਼ੋਰੀਆਂ (11 ਤੋਂ 19 ਸਾਲ) ਨੂੰ ਆਇਰਨ ਫੋਲਿਕ ਐਸਿਡ ਦੀਆਂ ਗੋਲੀਆਂ ਅਤੇ ਸਨੇਟਿਰੀ ਨੈਪਕਿਨ ਦਿੱਤੇ ਗਏ।
          ਬਾਲ ਵਿਕਾਸ ਪ੍ਰੋਜੇਕਟ ਅਫਸਰ ਅਟਾਰੀ ਸ੍ਰੀਮਤੀ ਕੁਲਦੀਪ ਕੌਰ ਵਲੋਂ ਪੋਸ਼ਨ ਅਭਿਆਨ ਅਧੀਨ ਮੁੱਖ ਟੀਚਿਆਂ ਅਤੇ ਪੋਸ਼ਟਿਕ ਖੁਰਾਕ ਸਬੰਧੀ ਜਾਣਕਾਰੀ ਦਿੱਤੀ ਗਈ।ਉਹਨਾਂ ਕਿਹਾ ਕਿ ਪੋਸ਼ਨ ਅਭਿਆਨ ਦਾ ਉਦੇਸ਼ ਸਾਲ 2022 ਤੱਕ ਭਾਰਤ ਨੂੰ ਕੁਪੋਸ਼ਨ ਮੁਕਤ ਬਣਾਉਣਾ ਹੈ।ਧਿਆਨ ਗਰਭਵਤੀ ਮਾਵਾਂ, ਦੁੱਧ ਪਿਲਾਉ ਮਾਵਾਂ, 6 ਮਹੀਨੇ ਤੋਂ 6 ਸਾਲ ਦੇ ਬੱਚੇ ਅਤੇ ਕਿਸ਼ੋਰੀਆਂ ਵਿੱਚ ਅਨੀਮਿਆ ਦੀ ਸਮੱਸਿਆ ਨੂੰ ਦੂਰ ਕਰਨਾ ਹੈ।ਬੱਚਿਆਂ ਵਿੱਚ ਪਾਇਆ ਜਾਣ ਵਾਲਾ ਬੌਨਾਪਨ, ਦੁਬਲਾਪਨ ਅਤੇ ਜਨਮ ਸਮੇਂ ਘੱਟ ਭਾਰ ਵਾਲੇ ਬੱਚਿਆਂ ਦੀ ਗਿਣਤੀ ਵਿੱਚ ਕਮੀ ਲਿਆਉਣਾ ਹੈ।ਸਮਾਰੋਹ ਵਿੱਚ ਹਲਕਾ ਅਟਾਰੀ ਤੋਂ ਵੱਖ-ਵੱਖ ਗਰਾਮ ਪੰਚਾਇਤਾਂ ਦੇ ਪ੍ਰਤੀਨਿਧੀ ਸ਼ਾਮਿਲ ਸਨ।ਹਸਤਾਖਰ ਮੁਹਿਮ ਅਧੀਨ ਭਾਰੀ ਗਿਣਤੀ ‘ਚ ਪੰਚਾਇਤ ਪ੍ਰਤੀਨਿਧੀਆਂ ਅਤੇ ਹਾਜ਼ਰ ਲੋਕਾਂ ਨੇ ਹਸਤਾਖਰ ਕੀਤੇ।ਤਰਸੇਮ ਸਿੰਘ ਡੀ.ਸੀ ਅਤੇ ਹਾਜਰ ਲੋਕਾਂ ਵਲੋਂ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਅਧੀਨ ਸਹੁੰ ਚੁੱਕੀ ਗਈ।ਪੋਸ਼ਟਿਕ ਭੋਜਨ ਸਬੰਧੀ ਪਰਦਰਸ਼ਨੀ ਵੀ ਲਗਾਈ ਗਈ।ਜਿਸ ਵਿੱਚ ਵੱਖ-ਵੱਖ ਕਿਸਮ ਦੇ ਪੋਸ਼ਟਿਕ ਰੈਸਿਪੀ ਨੂੰ ਪ੍ਰਦਰਸ਼ਿਤ ਕੀਤਾ ਗਿਆ।
           ਅੰਤ ‘ਚ ਐਸ.ਡੀ.ਐਮ-2 ਸ਼ਿਵਰਾਜ ਸਿੰਘ ਬੱਲ ਵਲੋਂ ਸਭ ਹਾਜਰ ਲੋਕਾਂ ਦਾ ਧੰਨਵਾਦ ਕੀਤਾ ਗਿਆ।ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਹਲਕਾ ਅਟਾਰੀ ਅਤੇ ਬਾਰਡਰ ਏਰੀਆ ਵਿੱਚ ਅਜਿਹੇ ਪ੍ਰੋਗਰਾਮ ਕਰਵਾਏ ਜਾਣਗੇ।ਸਿਹਤ ਵਿਭਾਗ ਵਲੋਂ ਇਸ ਸਮੇਂ ਲਗਾਏ ਗਏ ਅਨੀਮੀਆ ਟੈਸਟਿੰਗ ਕੈਂਪ ਵਿੱਚ ਲੋਕਾਂ ਨੇ ਐਚ.ਬੀ ਦੀ ਜਾਂਚ ਕਰਵਾਈ ਗਈ।
           ਰਮਿੰਦਰ ਸਿੰਘ ਰੰਮੀ ਐਸ.ਐਮ ਲੋਪੋਕੇ ਡਾ. ਬਰਿੱਜ ਭੂਸ਼ਣ, ਮੈਡੀਕਲ ਅਫਸਰ ਰਾਮ ਸਿੰਘ, ਸਿੱਖਿਆ ਵਿਭਾਗ ਤੋਂ ਜਸਵੀਰ ਸਿੰਘ ਗਿੱਲ, ਕਰਨਲ ਜੀ.ਐਸ ਬਾਜਵਾ (ਤਹਿਸੀਲ ਹੈਡ ਜੀ.ਓ.ਜੀ), ਸੁਪਰਵਾਈਜਰ ਰਜਿੰਦਰ ਕੁਮਾਰ, ਸੀ.ਡੀ.ਪੀ.ਓ ਵੇਰਕਾ ਸ਼੍ਰੀਮਤੀ ਰੋਮੀ ਰਮਨਜੀਤ ਕੌਰ, ਸੀ.ਡੀ.ਪੀ.ਓ ਅਰਬਨ-2 ਸ਼੍ਰੀਮਤੀ ਬਲਵਿੰਦਰ ਕੌਰ, ਸ਼ੀਡੀਪੀਓ ਅਰਬਨ-3, ਸੀ.ਡੀ.ਪੀ.ਓ ਹਰਛਾ ਛੀਨਾ ਸ਼੍ਰੀਮਤੀ ਮੀਨਾ ਕੁਮਾਰੀ, ਸੀ.ਡੀ.ਪੀ.ਓ ਅਜਨਾਲਾ ਜਸਪ੍ਰੀਤ, ਸੀ.ਡੀ.ਪੀ.ਓ ਜੰਡਿਆਲਾ ਗੁਰੂ ਪ੍ਰੋਮਿਲਾ, ਸਮੂਹ ਸੁਪਰਵਾਈਜਰ, ਆਂਗਣਵਾੜੀ ਵਰਕਰ, ਸਕੂਲ ਦੇ ਵਿਦਿਆਰਥੀ ਅਤੇ ਕਾਫੀ ਗਿਣਤੀ ‘ਚ ਲੋਕ ਸ਼ਾਮਿਲ ਹੋਏ।ਸਟੇਜ ਦਾ ਸੰਚਾਲਨ ਡਾ. ਹਰਮਿੰਦਰ ਸਿੰਘ ਤੇਜਾ ਨੇ ਕੀਤਾ।ਆਂਗਣਵਾੜੀ ਵਰਕਰਾਂ ਵਲੋਂ ਸ਼ਾਨਦਾਰ ਗਿੱਧੇ ਦੀ ਪੇਸ਼ਕਾਰੀ ਕੀਤੀ ਗਈ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply