
ਫਾਜਿਲਕਾ, 3 ਅਕਤੂਬਰ (ਵਿਨੀਤ ਅਰੋੜਾ) – ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਵਿੱਚ ਹਾਜਰੀ ਭਰਨ ਲਈ ਪੈਦਲ ਯਾਤਰਾ ਦੇ ਜਥੇ ਅੱਜ ਸਥਾਨਕ ਇਲਾਕੇ ਦੇ ਵੱਖ ਵੱਖ ਪਿੰਡਾਂ ਤੋ ਜਾਣੇ ਸ਼ੁਰੂ ਹੋ ਗਏ ਹਨ।ਪ੍ਰਾਪਤ ਜਾਣਕਾਰੀ ਅਨੁਸਾਰ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਨ ਅਤੇ ਸਿੱਖੀ ਸਿਧਾਤਾਂ ਦੀ ਪਾਲਣਾ ਕਰਨ ਅਤੇ ਬਾਬਾ ਬੁੱਢਾ ਸਾਹਿਬ ਜੀ ਵੱਲੋਂ ਵਿਖਾਏ ਗਏ ਮਾਰਗ ਦਰਸ਼ਨ ‘ਤੇ ਚੱਲਣ ਦੀ ਪ੍ਰੇਰਨਾਂ ਨੂੰ ਲੈ ਕੇ ਪੈਦਲ ਯਾਤਰਾ ਕਰਨ ਵਾਲੇ ਉਕਤ ਜਥਿਆਂ ਦੇ ਲਈ ਇਲਾਕੇ ਦੇ ਪਿੰਡ ਸਾਹਿਬਜਾਦਾ ਅਜੀਤ ਸਿੰਘ ਨਗਰ, ਚੱਕ ਪੱਖੀ ਵਿਖੇ ਥਾਂ ਥਾਂ ਲੰਗਰ ਲਗਾਏ ਗਏ ਸਨ। ਉਕਤ ਜਥਿਆਂ ਵਿੱਚ ਪਿੰਡ ਕਮਾਲ ਵਾਲਾ, ਅਭੁੱਨ, ਪੂਰਨ ਪੱਟੀ, ਘੱਟਿਆਂ ਵਾਲਾ ਜੱਟਾਂ, ਥੇਹਕਲੰਦਰ ਆਦਿ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media