Sunday, March 22, 2026

ਭਾਸ਼ਾ ਕਨਵੈਨਸ਼ਨ ਵਿੱਚ ਗੁਰੂ ਨਗਰੀ ਤੋਂ ਲੇਖਕਾਂ ਦਾ ਕਾਫ਼ਲਾ ਕਰੇਗਾ ਸ਼ਿਰਕਤ

PPN03101403
ਮੀਟਿੰਗ ‘ਚ ਸ੍ਰੀ ਨਿਰਮਲ ਅਰਪਨ, ਦੀਪ ਦਵਿੰਦਰ ਸਿੰਘ, ਦੇਵ ਦਰਦ, ਹਰਭਜਨ ਖੇਮਕਰਨੀ ਤੇ ਹੋਰ।

ਅੰਮ੍ਰਿਤਸਰ, ੩ ਅਕਤੂਬਰ (ਦੀਪ ਦਵਿੰਦਰ)- ਸਾਹਿਤ ਸਮਾਜ ਅਤੇ ਸਿਰਜਨਾ ਦੇ ਖੇਤਰ ਵਿੱਚ ਨਿਰੰਤਰ ਕਾਰਜਸ਼ੀਲ ਵਿਸ਼ਵ ਭਰ ਦੇ ਲੇਖਕਾਂ ਦੀ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਖੇ ਡਾ. ਲਾਭ ਸਿੰਘ ਖੀਵਾ ਅਤੇ ਡਾ. ਕਰਮਜੀਤ ਸਿੰਘ ਦੀ ਅਗਵਾਈ ਵਿੱਚ ਕਰਵਾਈ ਜਾ ਰਹੀ ਕਨਵੈਨਸ਼ਨ ਵਿੱਚ ਹਿੱਸਾ ਲੈਣ ਸਬੰਧੀ ਵਿਚਾਰ ਕਰਨ ਲਈ ਸਥਾਨਕ ਸਾਹਿਤ ਸਭਾਵਾਂ ਦੀ ਇਕੱਤਰਤਾ ਸ੍ਰੀ ਨਿਰਮਲ ਅਰਪਨ ਦੇ ਗ੍ਰਹਿ ਵਿਖੇ ਹੋਈ।
ਜਿਸ ਦੀ ਜਾਣਕਾਰੀ ਦੇਂਦਿਆਂ ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ ਤੇ ਮੈਂਬਰ ਕਾਰਜਕਾਰਨੀ ਦੇਵ ਦਰਦ ਅਤੇ ਹਜਾਰਾ ਸਿੰਘ ਚੀਮਾ ਨੇ ਸਾਂਝੇ ਤੌਰ ਤੇ ਦੱਸਿਆ ਕਿ ਅੱਜ ਦੀ ਇਕੱਤਰਤਾ ਵਿੱਚ ਜਨਵਾਦੀ ਲੇਖਕ ਸੰਘ, ਪੰਜਾਬੀ ਸਾਹਿਤ ਸਭਾ ਚੋਗਾਵਾਂ, ਲੇਖਕ ਪਾਠਕ ਮੰਚ, ਸਾਹਿਤ ਵਿਚਾਰ ਕੇਂਦਰ, ਮਾਂ ਬੋਲੀ ਕਵੀ ਸਭਾ, ਪੰਜਾਬੀ ਸਭਿਆਚਾਰ ਸੱਥ, ਸਾਹਿਤ ਸਭਾ ਬਾਬਾ ਬਕਾਲਾ, ਸਰਹੱਦੀ ਸਾਹਿਤ ਸਭਾ ਤੇ ਵਿਰਸਾ ਵਿਹਾਰ ਦੇ ਨੁਮਾਇੰਦੇ ਅਤੇ ਹੋਰਨਾਂ ਹਾਜ਼ਰ ਲੇਖਕਾਂ, ਜਿੰਨ੍ਹਾਂ ਵਿੱਚ ਸ੍ਰੀ ਹਰਭਜਨ ਖੇਮਕਰਨੀ, ਕੇਵਲ ਧਾਲੀਵਾਲ, ਧਰਵਿੰਦਰ ਔਲਖ, ਡਾ. ਕਸ਼ਮੀਰ ਸਿੰਘ, ਗੁਰਬਾਜ ਸਿੰਘ ਤੋਲਾ ਨੰਗਲ, ਸੁਮੀਤ ਸਿੰਘ, ਇੰਦਰ ਸਿੰਘ ਮਾਨ, ਹਰਬੰਸ ਸਿੰਘ ਨਾਗੀ, ਜਗਦੀਸ਼ ਸਚਦੇਵਾ, ਜਸਬੀਰ ਸਿੰਘ ਜਮੀਰ, ਰਵੀ ਠਾਕੁਰ, ਕਲਿਆਣ ਅੰਮ੍ਰਿਤਸਰੀ, ਜਗਤਾਰ ਗਿੱਲ, ਮਨਮੋਹਨ ਬਾਸਰਕੇ, ਕੁਲਵੰਤ ਸਿੰਘ ਅਣਖੀ, ਕੀਰਤ ਸਿੰਘ, ਜਸਬੀਰ ਝਬਾਲ, ਸਰਬਜੀਤ ਸੰਧੂ, ਭੁਪਿੰਦਰ ਸਿੰਘ ਸੰਧੂ, ਮਲਵਿੰਦਰ, ਸ਼ੈਲਿੰਦਰਜੀਤ ਸਿੰਘ ਰਾਜਨ, ਡਾ. ਸੁਖਦੇਵ ਸਿੰਘ ਪਾਂਧੀ, ਸੰਤੋਖ ਸਿੰਘ ਰਾਹੀ, ਹਰਭਜਨ ਸਿੰਘ ਗੁਲਾਟੀ, ਮਨਮੋਹਨ ਢਿੱਲੋਂ ਆਦਿ ਲੇਖਕਾਂ ਦੀ ਹਾਜ਼ਰੀ ਵਿੱਚ ਫੈਸਲਾ ਕੀਤਾ ਗਿਆ ਕਿ ੫ ਅਕਤੂਬਰ ਐਤਵਾਰ ਸਵੇਰੇ ੮:੩੦ ਵਜੇ ਹੁਸੈਨਪੁਰਾ ਚੌਂਕ ਤੋਂ ਗੁਰੂ ਨਗਰੀ ਦੇ ਲੇਖਕ ਸਾਹਿਤਕ ਕਾਫਲੇ ਦੇ ਰੂਪ ਵਿੱਚ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਖੇ ‘ਖੇਤਰੀ ਭਾਸ਼ਾਵਾਂ ਦੇ ਸੰਕਟ’ ਵਿਸ਼ੇ ਤੇ ਹੋਣ ਵਾਲੀ ਵਿਚਾਰ ਚਰਚਾ ਵਿੱਚ ਹਿੱਸਾ ਲੈਣ ਲਈ ਰਵਾਨਾ ਹੋਣਗੇ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply