Monday, December 23, 2024

ਫੂਡ ਟੀਮ ਕਪੂਰਥਲਾ ਵਲੋਂ ਫੂਡ ਬਿਜਨਸ ਅਪਰੇਟਰਾਂ ਦੀ ਚੈਕਿੰਗ ਕੀਤੀ ਗਈ

ਕਪੂਰਥਲਾ, 16 ਫਰਵਰੀ (ਪੰਜਾਬ ਪੋਸਟ ਬਿਊਰੋ) – ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸਿਵਲ ਸਰਜਨ ਕਪੂਰਥਲਾ ਡਾ. ਜਸਮੀਤ ਵਾਲੀਆ ਦੇ ਦਿਸ਼ਾ ਨਿਰਦੇਸ਼ਾਂ PPNJ1602202017ਤਹਿਤ ਫੂਡ ਟੀਮ ਕਪੂਰਥਲਾ ਡਾ. ਹਰਜੋਤ ਪਾਲ ਸਿੰਘ ਸਹਾਇਕ ਕਮਿਸ਼ਨਰ ਫੂਡ ਅਤੇ ਸਤਨਾਮ ਸਿੰਘ ਫੂਡ ਸੇਫਟੀ ਅਫਸਰ ਵਲੋਂ ਚੈਕਿੰਗ ਕੀਤੀ ਗਈ।
ਫੂਡ ਟੀਮ ਵਲੋਂ ਕਪੂਰਥਲਾ ਸ਼ਹਿਰ ਦੇ ਫੂਡ ਬਿਜਨਸ ਅਪਰੇਟਰਾਂ ਦੀ ਚੈਕਿੰਗ ਕੀਤੀ ਗਈ ਅਤੇ ਦੁੱਧ, ਦਹੀਂ, ਮਸਟਰਡ ਤੇਲ, ਦਾਲਾਂ, ਬੇਕਰੀ ਪ੍ਰੋਡਕਟ, ਚਾਵਲ ਆਦਿ ਦੇ ਸੈਂਪਲ ਲਏ ਗਏ।ਇਹ ਸੈਂਪਲ ਇੱਕ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਲਏ ਗਏ ਹਨ।
            ਫੂਡ ਵਿੰਗ ਵਲੋਂ ਕਪੂਰਥਲਾ ਸ਼ਹਿਰ ਦੇ ਕਰਿਆਨਾ ਵਪਾਰੀਆਂ ਨਾਲ ਇੱਕ ਮੀਟਿੰਗ ਰੱਖੀ ਗਈ, ਜਿਸ ਵਿੱਚ ਉਹਨਾਂ ਨੂੰ ਕਮਿਸ਼ਨਰ ਫੂਡ ਅਤੇ ਡਰੱਗ ਐਡਮਿਨਿਸਟਰੇਸ਼ਨ ਪੰਜਾਬ ਦੇ ਨਵੇਂ ਹੁਕਮਾਂ ਬਾਰੇ ਜਾਣਕਾਰੀ ਦਿੱਤੀ ਗਈ, ਜਿਹਨਾਂ ਰਾਹੀਂ ਲਾਈਟ ਘਿਓ ਅਤੇ ਕੁਕਿੰਗ ਮੀਡੀਅਮ ਆਦਿ ਦੀ ਪੰਜਾਬ ਵਿੱਚ ਵਿਕਰੀ/ਸਟੋਰੇਜ ਆਦਿ ‘ਤੇ ਪਾਬੰਦੀ ਲਗਾਈ ਗਈ ਹੈ।
            ਇਹ ਹੁਕਮ ਮਾਨਯੋਗ ਕਮਿਸ਼ਨਰ ਸਾਹਿਬ ਵਲੋਂ ਪੰਜਾਬ ਦੇ ਕੁੱਝ ਹਿੱਸਿਆਂ ਤੋਂ ਇਹ ਰਿਪੋਰਟਾਂ ਪ੍ਰਾਪਤ ਹੋਣ ‘ਤੇ ਜਾਰੀ ਕੀਤੇ ਗਏ ਹਨ ਕਿ ਕੁਕਿੰਗ ਮੀਡੀਅਮ, ਲਾਈਟ ਘਿਓ ਆਮ ਜਨਤਾ ਨੂੰ ਦੇਸੀ ਘਿਓ ਦੀ ਜਗ੍ਹਾ ‘ਤੇ ਵੇਚਿਆ ਜਾ ਰਿਹਾ ਸੀ।ਇਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਕੁਕਿੰਗ ਮੀਡੀਅਮ ਤੇ ਲਾਈਟ ਘਿਓ ਵੈਜੀਟੇਬਲ ਫੈਟ ਤੋਂ ਤਿਆਰ ਕੀਤੇ ਜਾਂਦੇ ਹਨ, ਜੋ ਕਿ ਕਾਫੀ ਸੱਸਤੀ ਪੈਂਦੀ ਹੈ।ਇਸ ਦੇ ਉਲਟ ਦੇਸੀ ਘਿਓ ਇੱਕ ਪੂਰੀ ਤਰ੍ਹਾਂ ਅਲੱਗ ਪ੍ਰੋਡਕਟ ਹੈ, ਜੋ ਕਿ ਕੇਵਲ ਤੇ ਕੇਵਲ “ਮਿਲਕ ਫੈਟ” ਤੋਂ ਤਿਆਰ ਹੁੰਦਾ ਹੈ ਅਤੇ ਇਸ ਦੀ ਕੀਮਤ ਵੈਜੀਟੇਬਲਫੈਟ ਦੇ ਨਾਲੋਂ ਕਾਫੀ ਜਿਆਦਾ ਹੈ, ਇਹ ਘੱਟੋ-ਘੱਟ 400 ਰੁਪਏ ਪ੍ਰਤੀ ਕਿੱਲੋ ਵਿਕਦਾ ਹੈ।ਫੂਡ ਸੇਫਟੀ ਐਕਟ ਮੁਤਾਬਿਕ ਦੇਸੀ ਘਿਓ ਵਿੱਚ ਕੋਈ ਹੋਰ ਚੀਜ਼ ਪਾ ਕੇ ਵੇਚਣ ਦੀ ਮਨਾਹੀ ਹੈ, ਇਸ ਵਿੱਚ ਸਪੱਸ਼ਟ ਤੌਰ ‘ਤੇ ਵੈਜੀਟੇਬਲਫੈਟ ਜਾਂ ਕੋਈ ਹੋਰ ਫੈਟ ਨਹੀਂ ਪਾਈ ਜਾ ਸਕਦੀ।
              ਫੂਡ ਵਿਭਾਗ ਨੇ ਵਪਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਪੀਸੀ ਹੋਈ ਹਲਦੀ, ਲਾਲ ਮਿਰਚ ਤੇ ਗਰਮ ਮਸਾਲਾ ਖੁੱਲੇ ਨਾ ਵੇਚੇ ਜਾਣ।ਇਹ ਸਿਰਫ ਪੈਕ ਕਰਕੇ ਤੇ ਲੇਬਲ ਲਗਾ ਕੇ ਹੀ ਵੇਚੇ ਜਾ ਸਕਦੇ ਹਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …