ਸਮਰਾਲਾ, 16 ਫਰਵਰੀ (ਪੰਜਾਬ ਪੋਸਟ -ਇੰਦਰਜੀਤ ਕੰਗ) – ਲੋਕ ਚੇਤਨਾ ਲਹਿਰ ਪੰਜਾਬ ਹਲਕਾ ਸਮਰਾਲਾ ਦੀ ਮੀਟਿੰਗ ਹਲਕਾ ਪ੍ਰਧਾਨ ਸੰਤੋਖ ਸਿੰਘ ਨਾਗਰਾ ਦੀ ਪ੍ਰਧਾਨਗੀ ਹੇਠ ਕੀਤੀ ਗਈ।ਮੀਟਿੰਗ ਦੀ ਸ਼ੁਰੂਆਤ ‘ਚ ਬਹਿਲੋਲਪੁਰ ਰੋਡ ‘ਤੇ ਪੁੱਲ ਬਣਨ ਲਈ ਇਲਾਕੇ ਦੇ ਲੋਕਾਂ, ਸਮਾਜਿਕ ਜਥੇਬੰਦੀਆਂ, ਸਿਆਸੀ ਪਾਰਟੀਆਂ, ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ।ਨੈਸ਼ਨਲ ਹਾਈਵੇ ਅਥਾਰਟੀ ਤੋਂ ਮੰਗ ਕੀਤੀ ਕਿ ਇਸ ਪੁੱਲ ਦੀ ਚੌੜਾਈ 9 ਮੀਟਰ ਅਤੇ ਉਚਾਈ 6 ਮੀਟਰ ਰੱਖੀ ਜਾਵੇ।ਇਸ ਪੁੱਲ ਦੇ ਸਬੰਧ ਵਿੱਚ ਕਿਰਤੀ ਲੋਕਾਂ ਵਲੋਂ ਲਗਾਤਾਰ 115 ਦਿਨ ਲਗਾਏ ਗਏ ਧਰਨੇ ਨੂੰ ਕੁੱਝ ਸਿਆਸੀ ਲੋਕਾਂ ਵਲੋਂ ਆਪੋ ਆਪਣੀਆਂ ਪਾਰਟੀਆਂ ਦੀ ਪ੍ਰਾਪਤੀ ਦੱਸਣ ਦੀ ਨਿਖੇਧੀ ਕੀਤੀ ਗਈ।
ਸਰਕਾਰੀ ਦਫਤਰਾਂ ਵਿੱਚ ਫੈਲੇ ਭ੍ਰਿਸ਼ਟਾਚਾਰ ਖਿਲਾਫ 24 ਫਰਵਰੀ ਨੂੰ ਏ.ਡੀ.ਸੀ ਦਫਤਰ ਖੰਨਾ ਸਾਹਮਣੇ ਵਿਸ਼ਾਲ ਧਰਨਾ ਵਿੱਚ ਸ਼ਾਮਲ ਹੋਣ ਲਈ ਆਮ ਲੋਕਾਂ ਨੂੰ ਬੇਨਤੀ ਕੀਤੀ ਗਈ।ਨਨਕਾਣਾ ਸਾਹਿਬ ਸਕੂਲ ਵਿੱਚ ਸਥਿਤ ਸਮਰਾਲਾ ਸ਼ਹਿਰ ਦੀ ਇਕੋ ਇਕ ਗਰਾਊਂਡ ਨੂੰ ਸਿਆਸੀ ਲੋਕਾਂ ਦੀ ਸਰਪ੍ਰਸਤੀ ਹੇਠ ਖਤਮ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜਥੇਦਾਰ ਅਮਰਜੀਤ ਸਿੰਘ ਬਾਲਿਓਂ, ਸਰਬਜੀਤ ਸਿੰਘ ਪੱਪੀ ਖਜਾਨਚੀ, ਬਲਦੇਵ ਸਿੰਘ, ਕਾਕਾ ਸਿੰਘ ਕੋਟਾਲਾ, ਦਲਜੀਤ ਸਿੰਘ ਬਾਲਿਓਂ, ਗੁਰਮੇਲ ਸਿੰਘ ਹਰਿਓਂ ਕਲਾਂ, ਸੁੱਚਾ ਸਿੰਘ, ਮਾ. ਪ੍ਰੇਮ ਸਾਗਰ ਸ਼ਰਮਾ ਕਨਵੀਨਰ ਪੈਨਸ਼ਨਰਜ਼ ਮਹਾਂ ਸੰਘ, ਮਾ. ਪ੍ਰੇਮ ਨਾਥ, , ਜਸਵੰਤ ਸਿੰਘ, ਜਗਰੂਪ ਸਿੰਘ, ਅਵਤਾਰ ਸਿੰਘ, ਬਿ੍ਰਜ ਮੋਹਨ, ਕਾਮਰੇਡ ਬੰਤ ਸਿੰਘ, ਪਰਮਜੀਤ ਸਿੰਘ, ਏਕਮ ਸਿੰਘ, ਬੁੱਧੂ ਲਾਲ, ਤੀਰਥ ਸਿੰਘ ਸਿਹਾਲਾ, ਪ੍ਰੋ. ਬਲਜੀਤ ਸਿੰਘ ਆਦਿ ਹਾਜਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …