Sunday, December 22, 2024

ਬੀਬਾ ਗੁਰਮੀਤ ਬਾਵਾ ਤੇ ਕਿਰਪਾਲ ਬਾਵਾ ਨਾਲ ਡੂੰਘੇ ਦੁੱਖ ਦਾ ਇਜ਼ਹਾਰ

ਬਾਵਾ ਪਰਿਵਾਰ ਦੀ ਪੰਜਾਬੀ ਸੱਭਿਆਚਾਰ ਤੇ ਗਾਇਕੀ ਨੂੰ ਵੱਡੀ ਦੇਣ – ਸਿੱਧੂ

ਅੰਮ੍ਰਿਤਸਰ, 16 ਫਰਵਰੀ (ਪੰਜਾਬ ਪੋਸਟ – ਸੰਧੂ) – ਭਾਰਤ ਦੇ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕੋਲੋਂ ਪਹਿਲੀ ਰਾਜ ਗਾਇਕਾ ਦਾ ਸਨਮਾਨ ਹਾਸਲ ਕਰਨ Lachi Bawa1ਵਾਲੀ ਪੰਜਾਬ ਦੀ ਲੋਕ ਗਾਇਕਾ ਗੁਰਮੀਤ ਬਾਵਾ ਦੀ ਲਾਡਲੀ ਧੀ ਤੇ ਪੰਜਾਬੀ ਗਾਇਕਾ ਲਾਚੀ ਬਾਵਾ ਦੀ ਹੋਈ ਬੇਵਕਤੀ ਮੌਤ ‘ਤੇ ਬਾਵਾ ਪਰਿਵਾਰ ਦੇ ਨਾਲ ਕਈ ਰਾਜਨੀਤਿਕ, ਸੱਭਿਆਚਾਰਕ ਤੇ ਸਮਾਜ ਸੇਵੀ ਸੰਗਠਨਾਂ ਦੇ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
            ਪੀੜ੍ਹਤ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿੱਚ ਪੰਜਾਬੀ ਸੱਭਿਆਚਾਰ ਵਿਕਾਸ ਮੰਚ ਦੇ ਪ੍ਰਧਾਨ ਸਵਿੰਦਰ ਸਿੰਘ ਸਿੱਧੂ, ਗੀਤਕਾਰ ਨਿੰਮਾ ਲੋਹਾਰਕਾ, ਗੀਤਕਾਰ ਕਾਲਾ ਨਿਜ਼ਾਮਪੁਰੀ, ਗੀਤਕਾਰ ਬਿੱਟੂ ਚੀਮਾ, ਗੀਤਕਾਰ ਮੰਨਾ ਪੰਡੋਰੀ, ਉੱਘੇ ਮੰਚ ਸੰਚਾਲਕ ਉਪਕਾਰ ਸੰਧੂ (ਬਿੱਲਾ), ਹੌਲੀਸਿਟੀ ਵਿਮੈਨ ਵੈਲਫੇਅਰ ਸੁਸਾਇਟੀ ਦੀ ਚੀਫ ਪੈਟਰਨ ਮੈਡਮ ਕੁਸੁਮ ਮਲਹੌਤਰਾ, ਸੂਬਾਈ ਚੇਅਰਪਰਸਨ ਮੈਡਮ ਹਰਪਵਨਪ੍ਰੀਤ ਕੌਰ ਸੰਧੂ, ਜਨਰਲ ਸਕੱਤਰ ਪ੍ਰਿੰ. ਨਵਨੀਤ ਕੌਰ ਆਹੂਜਾ, ਜ਼ਿਲ੍ਹਾ ਕੁਆਰਡੀਨੇਟਰ ਮੈਡਮ ਮਾਨਸੀ ਖੰਨਾ, ਜੁਆਇੰਟ ਸੈਕਟਰੀ ਮੈਡਮ ਗੁਲਸ਼ਨ ਚਾਵਲਾ, ਇੰਚਾਰਜ ਹਰਜੀਤ ਕੌਰ ਬੁੱਟਰ ਹੁੰਦਲ, ਡੀ.ਪੀ.ਈ. ਸ਼ਰਨਜੀਤ ਕੌਰ, ਕੋਚ ਗੁਰਿੰਦਰ ਸਿੰਘ ਮੱਟੂ, ਬਲਜਿੰਦਰ ਸਿੰਘ ਮੱਟੂ, ਕੋਚ ਰਣਜੀਤ ਸਿੰਘ ਸੰਧੂ, ਸਾਹਿਤਕਾਰ ਤੇ ਕਹਾਣੀਕਾਰ ਧਰਵਿੰਦਰ ਔਲਖ, ਪ੍ਰਿੰ. ਗੁਰਬਾਜ਼ ਸਿੰਘ ਛੀਨਾ, ਪ੍ਰਿੰ. ਗੁਰਚਰਨ ਸਿੰਘ ਸੰਧੂ, ਉਘੇ ਸਾਹਿਤਕਾਰ ਤੇ ਪੱਤਰਕਾਰ ਜੀ.ਐਸ ਸੰਧੂ, ਪੱਤਰਕਾਰ ਨਵਤੇਜ ਸਿੰਘ ਵਿਰਦੀ, ਸਮਾਜ ਸੇਵਿਕਾ ਜਸਬੀਰ ਕੌਰ ਵਿਰਦੀ, ਮੈਡਮ ਮੀਨੂੰ ਸ਼ਰਮਾ ਆਦਿ ਦੇ ਨਾਂ ਵਰਨਣਯੋਗ ਹਨ।
            ਪੰਜਾਬੀ ਸੱਭਿਆਚਾਰ ਵਿਕਾਸ ਮੰਚ ਦੇ ਪ੍ਰਧਾਨ ਸਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸਵ. ਲਾਚੀ ਬਾਵਾ ਦੀ ਮਾਤਾ ਤੇ ਪਹਿਲੀ ਰਾਜ ਗਾਇਕਾ ਗੁਰਮੀਤ ਬਾਵਾ ਤੇ ਪਿਤਾ ਕਿਰਪਾਲ ਬਾਵਾ ਦੀ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਰਹੁ-ਰੀਤਾ ਤੇ ਰਵਾਇਤਾ ਨੂੰ ਬਹੁਤ ਵੱਡੀ ਦੇਣ ਹੈ।ਜਿਸ ਦੇ ਚਲਦਿਆਂ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਵੱਲੋਂ ਉਨ੍ਹਾਂ ਨੂੰ ਰਾਜ ਗਾਇਕਾ ਦਾ ਸਨਮਾਨ ਦੇ ਕੇ ਨਵਾਜਿਆ ਗਿਆ ਸੀ। ਜਦੋਂਕਿ ਉਨ੍ਹਾਂ ਦੇ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਬਾਵਾ ਜੋੜੀ ਦੀਆਂ ਦੋਨੋਂ ਬੇਟੀਆਂ ਲਾਚੀ ਬਾਵਾ ਤੇ ਗਲੌਰੀ ਬਾਵਾ ਨੇ 1990 ਦੇ ਦਹਾਕੇ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਪੜ੍ਹਦਿਆਂ 1 ਜੋੜੀ ਦੇ ਰੂਪ ਵਿੱਚ ਪੰਜਾਬੀ ਲੋਕ ਗਾਇਕੀ ਦਾ ਸਫਰ ਸ਼ੁਰੂ ਕੀਤਾ ਸੀ। ਜੋ ਕਿ ਉਸ ਸਮੇਂ ਦੀ ਗਾਇਕ ਜੋੜੀ ਕਾਫੀ ਮਸ਼ਹੂਰ ਤੇ ਮਕਬੂਲ ਰਹੀ ਸੀ।ਇੱਥੇ ਹੀ ਬਸ ਨਹੀਂ 1990 ਦੇ ਦਸ਼ਕ ‘ਚ ਲਾਚੀ ਬਾਵਾ ਤੇ ਗਲੌਰੀ ਬਾਵਾ ਨੇ ਆਪਣੇ ਮਾਤਾ-ਪਿਤਾ ਦੀ ਗਾਇਕੀ ਦੀ ਵਿਰਾਸਤ ਨੂੰ ਅੱਗੇ ਵਧਾਇਆ। ਸਵ. ਲਾਚੀ ਬਾਵਾ ਦੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਦਿੱਤੀਆਂ ਗਈਆਂ ਸੇਵਾਵਾਂ ਨੂੰ ਭੁਲਾਇਆ ਨਹੀਂ ਜਾ ਸਕਦਾ ਹੈ।
            ਉਨ੍ਹਾਂ ਸਮੂਹ ਪੰਜਾਬੀ ਸੱਭਿਆਚਾਰ ਹਿਤੈਸ਼ੀਆਂ ਨੂੰ ਬਾਵਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਤੇ ਲਾਚੀ ਬਾਵਾ ਦੀ ਅੰਤਿਮ ਤੇ ਭੋਗ ਰਸਮਾ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …