1 ਤੋਂ 23 ਮਾਰਚ ਦੀ ਮੈਂਬਰਸ਼ਿਪ ਲਈ ਤਿਆਰੀਆਂ ਮੁਕੰਮਲ
ਸਮਰਾਲਾ, 28 ਫਰਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਆਮ ਆਦਮੀ ਪਾਰਟੀ ਹਲਕਾ ਸਮਰਾਲਾ ਦੀ ਅਹਿਮ ਮੀਟਿੰਗ ਹਲਕਾ ਇੰਚਾਰਜ ਜਗਤਾਰ ਸਿੰਘ ਦਿਆਲਪੁਰਾ ਦੀ ਪ੍ਰਧਾਨਗੀ ਹੇਠ ਹਲਕਾ ਸਮਰਾਲਾ ਦੇ ਅਬਜਰਵਰ ਹਰਭੁਪਿੰਦਰ ਸਿੰਘ ਧਰੌੜ ਦੀ ਨਿਗਰਾਨੀ ਹੇਠ ਹੋਈ।ਜਿਸ ਵਿੱਚ ਸਭ ਤੋਂ ਪਹਿਲਾਂ ਦਿੱਲੀ ‘ਚ ਪਾਰਟੀ ਦੀ ਹੋਈ ਧਮਾਕੇਦਾਰ ਜਿੱਤ ‘ਤੇ ਜਿਥੇ ਦਿੱਲੀ ਦੇ ਲੋਕਾਂ ਦਾ ਧੰਨਵਾਦ ਕੀਤਾ ਉਥੇ ਪਾਰਟੀ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਪ੍ਰਧਾਨ ਭਗਵੰਤ ਸਿੰਘ ਮਾਨ ਨੂੰ ਮੁਬਾਰਕਬਾਦ ਦਿੱਤੀ।ਉਨਾਂ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਘਰ-ਘਰ ਜਾ ਕੇ ਮੈਂਬਰਸ਼ਿਪ ਕਰਨ ਤੋਂ ਇਲਾਵਾ ਸਮਰਾਲਾ ਤੇ ਮਾਛੀਵਾੜਾ ਤੋਂ ਇਲਾਵਾ ਹਲਕੇ ਦੇ ਪਿੰਡਾਂ ਵਿੱਚ 1 ਤੋਂ 23 ਮਾਰਚ ਤੱਕ ਟੇਬਲ ਲਾ ਕੇ ਮੈਂਬਰਸ਼ਿਪ ਕੀਤੀ ਜਾਵੇਗੀ। ਪਾਰਟੀ ਦੀ ਮੈਂਬਰਸ਼ਿਪ ਮੋਬਾਇਲ ਫੋਨ ਨੰਬਰ 9871010101 ਤੋਂ ਮਿਸਡ ਕਾਲ ਨਾਲ ਕਰਨ ਲਈ ਹਲਕੇ ਅੰਦਰ 10 ਹਜ਼ਾਰ ਫਲੈਕਸ ਲਾਏ ਜਾਣਗੇ। ਮਹਿੰਗੀ ਬਿਜਲੀ ਦੀ ਮਾਰ ਝੱਲ ਰਹੇ ਪੰਜਾਬ ਦੇ ਲੋਕਾਂ ਨੂੰ ਇਸ ਤੋਂ ਨਿਯਾਤ ਦਿਵਾਉਣ ਲਈ ਪਾਰਟੀ ਵੱਲੋਂ ਪਾਰਟੀ ਪ੍ਰਧਾਨ ਮੈਂਬਰ ਪਾਰਲੀਮੈਂਟ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੇ ਗਏ ਬਿਜਲੀ ਅੰਦੋਲਨ ਲਈ ਉਲੀਕੇ ਜਾਣ ਵਾਲੇ ਜ਼ਿਲ੍ਹਾ ਤੇ ਪੰਜਾਬ ਪੱਧਰੀ ਪ੍ਰੋਗਰਾਮਾਂ ਵਿੱਚ ਹਲਕੇ ਵਿੱਚੋਂ ਵੱੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ ਤਾਂ ਜੋ ਸਰਕਾਰ ਨੂੰ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਸਮਝੌਤਿਆਂ ਨੂੰ ਰੱਦ ਕਰਨ ਲਈ ਮਜਬੂਰ ਕੀਤਾ ਜਾ ਸਕੇ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ ਗਿੱਲ ਮਾਛੀਵਾੜਾ, ਪ੍ਰਵੀਨ ਮੱਕੜ, ਬਲਜਿੰਦਰ ਸਿੰਘ ਸੰਧੂ, ਕਰਮ ਸਿੰਘ ਬੌਂਦਲੀ, ਦਲਵੀਰ ਸਿੰਘ ਗਗੜਾ, ਮੇਜਰ ਸਿੰਘ ਬਾਲਿਉਂ, ਕਸ਼ਮੀਰੀ ਲਾਲ, ਗੁਰਮੁਖ ਸਿੰਘ (ਗੜੀ) ਬਿਲੀ, ਦਰਸ਼ਨ ਸਿੰਘ ਸਮਰਾਲਾ, ਸੁਖਵਿੰਦਰ ਸਿੰਘ ਦਿਆਲਪੁਰਾ, ਯਾਦਵਿੰਦਰ ਸਿੰਘ ਕਲਸੀ, ਪ੍ਰਿਤਪਾਲ ਸਿੰਘ, ਲਵਦੀਪ ਲਵੀ, ਮਨਪ੍ਰੀਤ ਸਿੰਘ ਰਿਆਤ, ਸਨੀ ਬੌਂਦਲੀ, ਜੋਨੀ ਗਗੜਾ ਤੇ ਕੁਲਵਿੰਦਰ ਸਿੰਘ (ਘੁੱਗੀ ਬਲਾਲਾ) ਆਦਿ ਹਾਜ਼ਰ ਸਨ।