ਲੌਂਗੋਵਾਲ, 3 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਮੈਂਬਰ ਸ਼੍ਰੀਮਤੀ ਪੂਨਮ ਕਾਂਗੜਾ ਦਾ ਖਨੌਰੀ, ਕਰੋਦਾ, ਬਾਹਮਣੀਵਾਲਾ, ਚੱਠਾ, ਡੁਡੀਆ, ਹਮੀਰਗੜ, ਨਵਾ ਗਾੳ, ਅਨਦਾਣਾ, ਠਸਕਾ, ਭੁਲਣ, ਮੂਣਕ ਆਦਿ ਪਿੰਡਾਂ ਦੇ ਦਲਿਤ ਭਾਈਚਾਰੇ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।
ਦਲਿਤ ਆਗੂਆਂ ਨੇ ਕਿਹਾ ਕਿ ਸ਼੍ਰੀਮਤੀ ਪੂਨਮ ਕਾਂਗੜਾ ਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੀ ਸੱਚੀ ਸ਼ਾਗਿਰਦ ਦਾ ਖਿਤਾਬ ਦਿੰਦਿਆ ਕਿਹਾ ਕਿ ਉਨਾਂ ਨੇ ਹਮੇਸ਼ਾਂ ਹੱਕ ਅਤੇ ਸਚ ‘ਤੇ ਪਹਿਰਾ ਦਿੰਦਿਆਂ ਦਲਿਤਾਂ ਦੀ ਬੇਹਤਰੀ ਅਤੇ ਭਲਾਈ ਕੰਮ ਕੀਤਾ ਹੈ।ਸ਼੍ਰੀਮਤੀ ਪੂਨਮ ਕਾਂਗੜਾ ਨੇ ਕਿਹਾ ਕਿ ਉਨ੍ਹਾਂ ਹਮੇਸ਼ਾਂ ਮਿਲੀ ਜਿੰਮੇਵਾਰੀ ਨੂੰ ਪੁਰਾ ਕਰਦਿਆਂ ਅਪਣਾ ਫਰਜ਼ ਨਿਭਾਇਆ ਹੈ। ਇਸ ਮੌਕੇ ਬਲਜੀਤ ਸਿੰਘ ਬਾਹਮਣੀਵਾਲਾ, ਸੰਜੀਵ ਰੰਗਾ, ਰੋਹਤਾਸ ਕਰੋਦਾ, ਮਾ. ਓਮ ਪ੍ਰਕਾਸ਼ ਠਸਕਾ, ਹਰੀ ਸਿੰਘ, ਸੱਤਾ ਸਿੰਘ, ਲੀਲੂ ਸਿੰਘ, ਤਰਸੇਮ ਸਿੰਘ, ਹਰਮੇਸ਼ ਕੁਮਾਰ ਆਦਿ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …