Sunday, December 22, 2024

ਕੁਦਰਤੀ ਆਫਤਾਂ ਤੋਂ ਜੀਵਨ ਨੂੰ ਬਚਾਉਣ ਲਈ ਪੰਚਾਇਤਾਂ ਤੇ ਯੂਥ ਕਲੱਬਾਂ ਅੱਗੇ ਆਉਣ

ਡਿਜਾਸਟਰ ਮੈਨੇਜਮੈਂਟ ਜਿਲ੍ਹਾਂ ਅੰਮ੍ਰਿਤਸਰ ਦੇ ਕੋਆਡੀਨੇਟ ਸੰਬੋਧਨ ਕਰਦੇ ਹੋਏ ਤੇ ਹੋਰ।
ਡਿਜਾਸਟਰ ਮੈਨੇਜਮੈਂਟ ਜਿਲ੍ਹਾਂ ਅੰਮ੍ਰਿਤਸਰ ਦੇ ਕੋਆਡੀਨੇਟ ਸੰਬੋਧਨ ਕਰਦੇ ਹੋਏ ਤੇ ਹੋਰ।

ਥੋਬਾ (ਅਹਨਾਲਾ) , 04 ਅਕਤੂਬਰ (ਸੁਰਿੰਦਰਪਾਲ ਸਿੰਘ) – ਕਿਸੇ ਕੁਦਰਤੀ ਆਫਤ ਦੇ ਪ੍ਰਭਾਵਿਤ ਵਿਆਕਤੀ ਤੇ ਪੀੜਤ ਦਾ ਜੀਵਨ ਬਚਾਉਣਾ ਹਰ ਮਨੁੱਖ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ। ਇਸ ਪ੍ਰਤੀ ਸੁਚੇਤ ਕਰਨ ਲਈ ਯੂਥ ਕਲੱਬਾਂ, ਪੰਚਾਇਤਾਂ ਅੱਗੇ ਆਉਣ ਤਾਂ ਜੋ ਕੁਦਤਰੀ ਕਰੋਪੀ ਦੇ ਸ਼ਿਕਾਰ ਵਿਆਕਤੀਆਂ ਦੇ ਪੁਨਰ ਵਾਸ “ਡਿਜਾਸਟਰ ਮੈਨੇਜਮੈਂਟ” ਰਾਹੀ ਸਹਾਇਕ ਸਿੱਧ ਹੋ ਸਕੇ।ਇਨ੍ਹਾ ਵਿਚਾਰਾਂ ਦਾ ਪ੍ਰਗਟਾਵਾ ਡਿਜਾਸਟਰ ਮੈਨੇਜਮੈਂਟ ਜਿਲ੍ਹਾਂ ਅੰਮ੍ਰਿਤਸਰ ਦੇ ਕੋਆਡੀਨੇਟ ਭਗਤ ਬਹਾਦਰ ਨੇ ਮਹਾਤਮਾਂ ਗਾਂਧੀ ਸਟੇਟ ਇੰਸਟਿਚਿਊਟ ਆਫ ਪਬਲਿਕ ਐਡਮਿਸਟੇਸ਼ਨ (ਮੈਂਗਸੀਪਾ) ਚੰਡੀਗੜ੍ਹ ਵੱਲ੍ਹੋਂ ਸਮਰਥਾ ਵਧਾਉਣ ਲਈ ਕੁਦਰਤੀ ਆਫਤਾਂ ਪ੍ਰਬੰਧ ਕਾਨੂੰਨ ਲਈ ਲਗਾਏ ਸੈਮੀਨਾਰ ਦੌਰਾਨ ਪੰਚਾਂ ਸਰਪੰਚਾਂ ਨੂੰ ਸੰਬੋਧਨ ਕਰਦਿਆ ਕਹੇ। ਇਸ ਮੌਕੇ ਮੈਂਗਸੀਪਾ ਦੇ ਰਿਸੋਰਸਪ੍ਰਸਨ ਸ੍ਰੀ ਰਾਜੀਵ ਮਦਾਨ ਨੇ ਕਿਹਾ ਕਿ ਪੰਚਾਇਤਾਂ ਸਮਾਜਿਕ ਵਿਕਾਸ ਨੂੰ ਵਿਕਸਤ ਕਰਨ ਲਈ ਪਿੰਡਾਂ ‘ਚ ਜਾਗਰੂਕ ਕੈਂਪ ਲਗਾਉਣ ਤਾਂ ਜੋ ਕੁਦਰਤੀ ਆਫਤਾਂ ਨੂੰ ਨਜਿੱਠਣ ਲਈ ਲਾਮਬੰਦੀ ਕਰ ਸਕੀਏ। ਮੈਂਗਸੀਪਾ ਦੇ ਸੁਰਿੰਦਰਪਾਲ ਸਿੰਘ ਤਾਲਬਪੁਰਾ ਨੇ ਦਿਲ ਅਤੇ ਸਾਹ ਪ੍ਰਣਾਲੀ ਨੂੰ ਮੁੜ ਸੁਰਜੀਤ ਕਰਨ ਦੀ ਵਿੱਧੀ ਬਾਰੇ ਚਾਨਣਾ ਪਾਇਆ ਤੇ ਕਿਹਾ ਕਿ ਹਰ ਨਾਗਰਿਕ ਨੂੰ ਐਮਰਜੈਂਸੀ ਟੈਲੀਫੋਨ ਨੰਬਰ 100, 101, 102, 104, 108, 1073 ਨੰਬਰਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਲਈ ਹਰ ਜਨਤਕ ਸਥਾਨ ਵਿੱਚ ਬੋਰਡ ਲਗਾਏ ਜਾਣ।ਇਸ ਮੌਕੇ ਸਰਪੰਚ ਸਕੱਤਰ ਸਿੰਘ ਜਸਰਾਉਰ, ਬਲਦੇਵ ਸਿੰਘ, ਹਜੂਰਾ ਸਿੰਘ ਭਿੰਡੀਆਂ ਔਲਖ, ਜਤਿੰਦਰਪਾਲ ਸਿੰਘ ਮੋੜੇਖੁਰਦ, ਅਭਿਨਾਸ਼ ਸਿੰਘ, ਤਸਬੀਰ ਸਿੰਘ ਬੁਰਜ, ਹੰਸਾ ਸਿੰਘ ਮੋੜੇ ਖੁਰਦ, ਸੁਖਵਿੰਦਰ ਸਿੰਘ ਆਦਿ ਤੋਂ ਇਲਾਵਾ ਪੰਚ ਸਰਪੰਚ ਹਾਜਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply