Wednesday, August 5, 2026

ਗੰਗਾਧਰ ਹੀ ਸ਼ਕਤੀਮਾਨ ਏ (ਕਾਵਿ ਵਿਅੰਗ)

ਦਿੱਲੀ ‘ਚ ਝਾੜੂ ਦੀ ਜਿੱਤ ਹੋਈ, ਵਿਰੋਧੀ ਖਿੱਚ ਨਾ ਸਕੇ ਲੋਕਾਂ ਦਾ ਧਿਆਨ ਮੀਆਂ
ਲੋਕਤੰਤਰ ਦੇ ਮੈਦਾਨ ਅੰਦਰ ਜਿੱਤ ਲਈ, ਸਭ ਨੇ ਪੁੱਠੇ ਸਿੱਧੇ ਦਾਗੇ ਸੀ ਬਿਆਨ ਮੀਆਂ

ਕੇਜਰੀਵਾਲ ਨੇ ਸਭ ਨੂੰ ਮਾਫ ਕੀਤਾ,ਤੇ ਜਨਤਾ ਦਾ ਮੰਨਿਆ ਅਹਿਸਾਨ ਮੀਆਂ
ਧਰਮ ਦੀ ਰਾਜਨੀਤੀ ਵੰਡ ਪਾਉਂਦੀ, ਚੰਗੇ ਕੰਮ ਕਰੀਏ ਤਾ ਰਹਿੰਦਾ ਏ ਈਮਾਨ ਮੀਆਂ

ਗੱਪਾਂ ਜਾਂ ਝੂਠੀਆਂ ਸੌਹਾਂ ਨਾਲ ਨਾ ਦੇਸ਼ ਚੱਲਦੇ, ਏਸ ਗੱਲ ਦਾ ਰੱਖਿਓ ਧਿਆਨ ਮੀਆਂ
ਨਾਲ ਨਸ਼ਿਆਂ ਚੁੱਲੇ ਹੋਏ ਠੰਡੇ, ਤੇ ਪਿੰਡ ਪਿੰਡ ਤੱਪਦੇ ਨੇ ਹੁਣ ਤਾਂ ਸਮਸ਼ਾਨ ਮੀਆਂ

ਕਈ ਆਪਣੇ ਮੁਨਾਫੇ ਲਈ ਦੇਸ਼ ਨੂੰ ਲੁੱਟੀ ਜਾਂਦੇ, ਡਾਢੇ ਬਣੇ ਕਿਓਂ ਹੈਵਾਨ ਮੀਆਂ
ਵਾੜ ਹੀ ਖੇਤ ਨੂੰ ਲੋਕੋ ਖਾਣ ਲੱਗੀ ਤੇ ਹਦੋਂ ਵੱਧ ਕਰੀ ਜਾਂਦੀ ਏ ਨੁਕਸਾਨ ਮੀਆਂ

ਜੇ ਪੰਜਾਬ ਨੂੰ ਹੱਸਦਾ ਵੇਖਣਾ ਹੈ, ਤਾਂ ਬਦਲਣਾ ਪਊ ਵਾਰੋ ਵਾਰੀ ਦਾ ਰੁਝਾਨ ਮੀਆਂ
ਲੋਕੋ ਸੰਧੂ ਤਾਂ ਕਦ ਦਾ ਰੌਲਾ ਪਾਈ ਜਾਂਦਾ, ਕਿ ਗੰਗਾਧਰ ਹੀ ਹੈ ਸ਼ਕਤੀਮਾਨ ਮੀਆਂ।

Baltej Sandhu1

 

 

 

ਬਲਤੇਜ ਸੰਧੂ ਬੁਰਜ਼
ਮੋ – 94658 18158

Check Also

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …