Wednesday, July 16, 2025
Breaking News

ਗ਼ਜ਼ਲ

ਰਾਤ ਤੋਂ ਪ੍ਰਭਾਤ ਹੋਣੀ ਲਾਜ਼ਮੀ ਹੈ
ਨ੍ਹੇਰ ਦੀ ਹੁਣ ਮਾਤ ਹੋਣੀ ਲਾਜ਼ਮੀ ਹੈ।

ਚੁੱਪ ਤੋਂ ਨਾ ਮੇਟ ਹੋਇਆ ਸ਼ੋਰ ਹੈ ਜੀ
ਦਿਲ ਕਹੇ ਹੁਣ ਬਾਤ ਹੋਣੀ ਲਾਜ਼ਮੀ ਹੈ।

ਹਾਰ ਮਿਲ ਜੋ ਇਹ ਗਈ ਹੈ ਮੌਤ ਵਰਗੀ
ਇਸ ਦਾ ਆਤਮ ਸ਼ਾਂਤ ਹੋਣੀ ਲਾਜ਼ਮੀ ਹੈ।

ਪੁੱਛ ਰਹੇ ਨੇ ਉਹ ਕਿ ਕਿਹੜੀ ਜਾਤ ਦਾ ਤੂ
ਸੋਚਦਾ ਹਾਂ ਜਾਤ ਹੋਣੀ ਲਾਜ਼ਮੀ ਹੈ ?

ਨਿਯਮ ਇਹ ਹੈ ਓਸ ਰੱਬ ਦਾ ਹੀ ਬਣਾਇਆ
ਦਿਨ ਦੇ ਪਿੱਛੋਂ ਰਾਤ ਹੋਣੀ ਲਾਜ਼ਮੀ ਹੈ।

ਦੌਲਤਾਂ ਦੇ ਅੰਬਰਾਂ ਦਾ ਕੀ ਕਰਾਂਗੇ
ਸਿਹਤ ਦੀ ਵੀ ਦਾਤ ਹੋਣੀ ਲਾਜ਼ਮੀ ਹੈ।

Hardeep Birdi

 

 

 

ਹਰਦੀਪ ਬਿਰਦੀ
ਮੋ – 90416 00900

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …