Thursday, March 26, 2026

ਪੰਜਾਬ ਦੀਆਂ ਸੱਚੀਆਂ ਘਟਨਾਵਾਂ ‘ਤੇ ਅਧਾਰਿਤ ਹੈ ਫਿਲਮ `ਜ਼ੋਰਾ ਦਾ ਸੈਕਿੰਡ ਚੈਪਟਰ`

         ਕਾਮੇਡੀ ਤੋਂ ਬਾਅਦ ਪੰਜਾਬੀ ਸਿਨੇਮਾ `ਚ ਹੁਣ ਮਾਰਧਾੜ ਤੇ ਬਦਲੇ ਦੀ ਭਾਵਨਾ ਵਾਲੀਆਂ ਐਕਸ਼ਨ ਫ਼ਿਲਮਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ।PPNJ0303202017ਪਿਛਲੇ ਸਾਲ ਰਿਲੀਜ਼ ਕਈ ਫ਼ਿਲਮਾਂ `ਚ ਸਾਊਥ ਦੀਆਂ ਫ਼ਿਲਮਾਂ ਦੀ ਝਲਕ ਵੀ ਵੇਖਣ ਨੂੰ ਮਿਲੀ ਜਿਸ ਤੋਂ ਇੰਝ ਲੱਗਦਾ ਹੈ, ਜਿਵੇਂ ਪੰਜਾਬੀ ਸਿਨੇਮਾ ਹੋਲੀ ਹੋਲੀ ਆਪਣੀ ਲੀਹ ਤੋਂ ਭਟਕ ਰਿਹਾ ਹੋਵੇ ਪਰ ਅਮਰਦੀਪ ਸਿੰਘ ਗਿੱਲ ਪੰਜਾਬ ਦੇ ਹਾਲਾਤਾਂ ਅਤੇ ਸਮਾਜ ਨਾਲ ਜੁੜੀਆਂ ਫ਼ਿਲਮਾਂ ਦਾ ਨਿਰਮਾਣ ਕਰਨ ਵਾਲਾ ਅੱਵਲ ਦਰਜ਼ੇ ਦੇ ਲੇਖਕ ਨਿਰਦੇਸ਼ਕ ਹੈ ਜਿਸ ਦੀਆਂ ਲਿਖੀਆਂ ਤੇ ਨਿਰਦੇਸਿਤ ਕੀਤੀਆਂ ਫ਼ਿਲਮਾਂ ਪੰਜਾਬੀ ਦਰਸ਼ਕਾਂ ਦੀ ਪਸੰਦ ਬਣੀਆਂ।ਹੁਣ 6 ਮਾਰਚ ਨੂੰ ਰਿਲੀਜ਼ ਹੋ ਰਹੀ ਇੱਕ ਨਵੀਂ ਫ਼ਿਲਮ `ਜੋਰਾ ਦਾ ਸੈਕਿੰਡ ਚੈਪਟਰ` ਨਾਲ ਅਮਰਦੀਪ ਤੇ ਉਸਦੀ ਪੂਰੀ ਟੀਮ ਮੁੜ ਚਰਚਾ ਵਿੱਚ ਹੈ।`ਜ਼ੋਰਾ ਦਸ ਨੰਬਰੀਆਂ ` ਨੂੰ ਮਿਲੀ ਵੱਡੀ ਸਫ਼ਲਤਾ ਆਪਣੇ ਆਪ ਵਿਚ ਇੱਕ ਵੱਡੀ ਮਿਸ਼ਾਲ ਹੈ।ਜਿੰਨ੍ਹਾਂ ਦਰਸ਼ਕਾਂ ਨੇ `ਜੋਰਾ ਦਸ ਨੰਬਰੀਆਂ` ਫ਼ਿਲਮ ਵੇਖੀ ਹੈ ਉਹ ਇਸ ਕਹਾਣੀ ਚੰਗੀ ਤਰ੍ਹਾਂ ਜਾਣਦੇ ਹਨ। ਵੱਡੀ ਸਟਾਰ ਕਾਸਟ ਵਾਲੀ ਇਹ ਫ਼ਿਲਮ ਸਮਾਜ ਅਤੇ ਸਿਆਸਤ ਨਾਲ ਜੁੜੀ ਨੌਜਵਾਨਾਂ ਦੇ ਗਰਮ ਖੂਨ ਦੀ ਕਹਾਣੀ ਹੈ।ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਇਹ ਫ਼ਿਲਮ `ਜ਼ੋਰਾ ਦਸ ਨੰਬਰੀਆਂ` ਦਾ ਅਗਲਾ ਭਾਗ ਹੀ ਹੈ ਜਿਸ ਦੀ ਕਹਾਣੀ ਪੰਜਾਬ ਪੁਲੀਸ, ਰਾਜਸੀ ਲੋਕਾਂ ਅਤੇ ਆਮ ਲੋਕਾਂ ਦੁਆਲੇ ਘੁੰਮਦੀ ਹੈ।ਪੰਜਾਬ ਦੀਆਂ ਅਨੇਕਾਂ ਸੱਚੀਆਂ ਘਟਨਾਵਾਂ ਦੀ ਪੇਸ਼ਕਾਰੀ ਕਰਦਾ ਇਹ ਸਿਨੇਮਾ ਮੌਜੂਦਾ ਸਮੇਂ ਦਾ ਸੱਚ ਪੇਸ਼ ਕਰੇਗਾ।ਇਸ ਫਿਲਮ ਦਾ ਨਿਰਮਾਣ ਹਰਪ੍ਰੀਤ ਸਿੰਘ ਦੇਵਗਣ, ਮਨਦੀਪ ਸਿੰਘ ਸਿੱਧੂ, ਜੈਰੀ ਬਰਾੜ, ਬਿਮਲ ਚੋਪੜਾ, ਅਮਰਿੰਦਰ ਸਿੰਘ ਰਾਜੂ ਨੇ ਕੀਤਾ ਹੈ।ਫਿਲਮ ਦਾ ਸੰਗੀਤ ਮਿਊਜ਼ਿਕ ਇੰਮਪਾਇਰ, ਸਨੀ ਬਾਵਰਾ ਤੇ ਇੰਦਰ ਬਾਵਰਾ ਨੇ ਦਿੱਤਾ ਹੈ।
        `ਬਠਿੰਡੇ ਵਾਲੇ ਬਾਈ ਫ਼ਿਲਮਜ਼`, ਲਾਉਡ ਰੋਰ ਫ਼ਿਲਮ ਐਂਡ `ਰਾਜ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ 6 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਵਿੱਚ ਹਿੰਦੀ ਸਿਨੇਮੇ ਦੇ ਧਰਮਿੰਦਰ, ਦੀਪ ਸਿੱਧੂ, ਅਤੇ ਪੰਜਾਬੀ ਫਿਲਮਾਂ ਦੇ ਥੰਮ੍ਹ ਗੁੱਗੂ ਗਿੱਲ ਇਕੱਠੇ ਨਜ਼ਰ ਆਉਣਗੇ।ਇਸ ਤੋਂ ਇਲਾਵਾ ਮਾਹੀ ਗਿੱਲ, ਜਪੁਜੀ ਖਹਿਰਾ, ਹੌਬੀ ਧਾਲੀਵਾਲ, ਆਸ਼ੀਸ ਦੁੱਗਲ, ਸਿੰਘਾਂ, ਸੋਨਪ੍ਰੀਤ ਸਿੰਘ ਜਵੰਧਾ, ਕੁੱਲ ਸਿੱਧੂ, ਯਾਦ ਗਰੇਵਾਲ, ਮੁਕੇਸ਼ ਤਿਵਾੜੀ ਆਦਿ ਕਲਾਕਾਰ ਵੀ ਅਹਿਮ ਕਿਰਦਾਰਾਂ `ਚ ਆਪਣੀ ਕਲਾ ਦੇ ਜ਼ੌਹਰ ਵਿਖਾਉਣਗੇ।
           6 ਮਾਰਚ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਨਾਲ ਪੰਜਾਬੀ ਫ਼ਿਲਮ ਉਦਯੋਗ ਵਿੱਚ ਵੱਡੇ ਫੇਰ ਬਦਲ ਆਉਣ ਦੀ ਉਮੀਦ ਹੈ।

Harjinder Singh Jawanda

 

 

 

ਹਰਜਿੰਦਰ ਸਿੰਘ ਜਵੰਦਾ

ਪਟਿਆਲਾ

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …