Thursday, December 26, 2024

ਭੂਪਿੰਦਰ ਸਿੰਘ ਸੰਧੂ ਦੀ ਪੁਸਤਕ ‘ਨਾਲ ਤੁਰਨ ਦਰਿਆ’ ਲੋਕ ਅਰਪਣ

PPN0410201421

ਅੰਮ੍ਰਿਤਸਰ, 4 ਅਕਤੂੁਬਰ (ਦੀਪ ਦਵਿੰਦਰ) – ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਵੱਲੋਂ ਵੱਖ-ਵੱਖ ਸਾਹਿਤਕ ਸੰਸਥਾਵਾਂ ਦੇ ਸਹਿਯੋਗ ਨਾਲ ਪੰਜਾਬੀ ਲੇਖਕ ਤੇ ਕਾਲਮਨਵੀਸ ਭੂਪਿੰਦਰ ਸਿੰਘ ਸੰਧੂ ਦੀ ਪੁਸਤਕ ‘ਨਾਲ ਤੁਰਨ ਦਰਿਆ’ ਨੂੰ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਸ੍ਰੀ ਪ੍ਰਮਿੰਦਰਜੀਤ, ਕੇਵਲ ਧਾਲੀਵਾਲ, ਡਾ. ਇਕਬਾਲ ਕੌਰ ਸੌਂਦ, ਗਾਇਕ ਗੁਰਮੀਤ ਬਾਵਾ, ਨਿਰਮਲ ਅਰਪਣ, ਭੂਪਿੰਦਰ ਸਿੰਘ ਸੰਧੂ ਆਦਿ ਸ਼ਾਮਲ ਹੋਏ। ਵਿਰਸਾ ਵਿਹਾਰ ਦੇ ਵਿਹੜੇ ਵਿੱਚ ਆਏ ਬੁੱਧੀਜੀਵੀਆ ਤੇ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆ ਨੂੰ ਜੀ ਆਇਆ ਨੂੰ ਕਹਿੰਦਿਆਂ ਸੁਸਾਇਟੀ ਦੇ ਜਨਰਲ ਸਕੱਤਰ ਜਗਦੀਸ਼ ਸਚਦੇਵਾ ਨੇ ਕਿਹਾ ਕਿ ਸਾਡੀ ਇਹ ਹਮੇਸ਼ਾ ਕੋਸ਼ਿਸ਼ ਹੈ ਕਿ ਅਸੀਂ ਵਧੀਆਂ ਤੇ ਉਸਾਰੂ ਸਾਹਿਤ ਲੋਕਾਂ ਤੱਕ ਪੁੱਜਦਾ ਕਰਨ ਲਈ ਯਤਨ ਕਰੀਏ ਤੇ ਇਸੇ ਕੜੀ ਵਿੱਚ ਭੂਪਿੰਦਰ ਦੀ ਇਹ ਪੁਸਤਕ ਤੁਹਾਡੇ ਸਨਮੁੱਖ ਕਰ ਰਹੇ ਹਾਂ। ਪੁਸਤਕ ਤੇ ਹੋਈ ਆਪਣੇ ਵਿਚਾਰ ਪੇਸ਼ ਕਰਦਿਆ ਡਾ. ਇੰਦਰਾ ਵਿਰਕ, ਡਾ. ਬਲਜੀਤ ਕੌਰ ਬਰਾੜ, ਡਾ. ਦਰਿਆ ਤੇ ਡਾ. ਸੁਖਦੇਵ ਸੇਖੋਂ ਇਸ ਪੁਸਤਕ ਦੀਆਂ ਬਰੀਕ ਬੀਨੀ ਤੈਹਾ ਨੂੰ ਫਰੋਲਦਿਆ ਕਿਹਾ ਕਿ ਇਸ ਪੁਸਤਕ ਦੀਆਂ ਲਿਖਤਾ ਲੋਕ ਸਰੋਕਾਰਾਂ ਨਾਲ ਲਬਰੇਜ ਹਨ ਤੇ ਆਮ ਲੋਕਾਂ ਦੇ ਜੀਵਨ ਨਾਲ ਜੁੜੀਆ ਹੋਈਆ ਹਨ। ਪ੍ਰਧਾਨਗੀ ਭਾਸ਼ਨ ਵਿੱਚ  ਕੇਵਲ ਧਾਲੀਵਾਲ ਨੇ ਕਿਹਾ ਕਿ ਭੂਪਿੰਦਰ ਦੀਆਂ ਲਿਖਤਾਂ ਤੇ ਕਾਰਜ ਖੇਤਰ ਹਮੇਸ਼ਾ ਵੱਖਰਾ ਤੇ ਉਦਮ ਭਰਿਆ ਰਿਹਾ ਹੈ। ਇਸ ਕਰਕੇ ਇਸ ਪੁਸਤਕ ਨੂੰ ਪਹਿਲਾਂ ਵਾਂਗ ਹੀ ਭਰਵਾਂ ਹੁੰਗਾਰਾ ਮਿਲੇਗਾ। ਇਸ ਮੌਕੇ ਗੁਰਮੀਤ ਬਾਵਾ, ਸ੍ਰੀਮਤੀ ਅਰਤਿੰਦਰ ਸੰਧੂ, ਇੰਦਰਜੀਤ ਬਾਸਰਕੇ, ਹਰਮੀਤ ਆਰਟਿਸਟ ਗੁਰਦੇਵ ਭਰੋਵਾਲ, ਰਮੇਸ਼ ਯਾਦਵ, ਗੁਰਜਿੰਦਰ ਮਾਹਲ, ਧਰਮਿੰਦਰ ਔਲਖ, ਗੁਰਬਾਜ ਤੋਲਾ ਨੰਗਲ, ਡਾ. ਸੁਖਦੇਵ ਸੇਖੋਂ, ਡਾ. ਗੁਰਪ੍ਰੀਤ ਸਿੱਧੂ, ਮਨਮੋਹਨ ਸਿੰਘ ਬਾਸਰਕੇ, ਡਾ. ਬਿਕਰਮ ਸਿੰਘ, ਡਾ. ਮੋਹਣ, ਗੁਰਮੁੱਖ ਸਿੰਘ ਬਟਾਲਾ, ਹਰਬੰਸ ਸਿੰਘ ਨਾਗੀ, ਮਲਵਿੰਦਰ ਸਿੰਘ, ਗੁਰਿੰਦਰ ਜੌਹਲ, ਸ਼ਾਇਰਾ ਕਮਲ, ਪ੍ਰਿੰ. ਸ਼ੁਸ਼ਮਾ ਸ਼ਰਮਾ, ਨਰੇਸ਼ ਕੁਮਾਰ, ਦੀਪ ਦਵਿੰਦਰ ਸਿੰਘ, ਹਜਾਰਾ ਸਿੰਘ ਚੀਮਾ, ਹਰਜੀਤ ਸਿੰਘ ਰਾਜਾਸਾਂਸੀ, ਰਾਜਵਿੰਦਰ ਕੌਰ, ਭੂਪਿੰਦਰ ਭਕਨਾ, ਯਸ਼ਪਾਲ ਝਬਾਲ, ਲਖਬੀਰ ਨਿਜ਼ਾਮਪੁਰਾ, ਬਲਕਾਰ ਸਿੰਘ ਦੁਧਾਲਾ ਆਦਿ ਹਾਜ਼ਰ ਹੋਏ। ਸਭ ਦਾ ਧੰਨਵਾਦ ਨਾਟਕਕਾਰ ਜਗਦੀਸ਼ ਸਚਦੇਵਾ ਨੇ ਕੀਤਾ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply