Friday, August 8, 2025
Breaking News

ਭਾਰਤ-ਪਾਕਿਸਤਾਨ ਸਬੰਧਾਂ ਅਤੇ ਕਿਰਸਾਨੀ ਨੀਤੀ ਬਾਰੇ ਸੈਮੀਨਾਰ 14 ਮਾਰਚ ਨੂੰ

ਅੰਮ੍ਰਿਤਸਰ, 9 ਮਾਰਚ (ਪੰਜਾਬ ਪੋਸਟ ਬਿਊਰੋ) – ਸਾਈ ਮੀਆਂ ਮੀਰ ਇੰਟਰਨੈਸ਼ਨਲ ਫਾਉਡੇਸ਼ਨ ਵਲੋਂ ਭਾਰਤ ਪਾਕਿ ਸੁਖਾਵੇਂ ਸਬੰਧਾਂ ਅਤੇ ਪੰਜਾਬ ਦੇ ਭਲੇ ਵਾਲੀ Harbhajan S Brarਖੇਤੀ ਬਾਰੇ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ।
               ਫਾਊੇਂਡੇਸ਼ਨ ਪ੍ਰਧਾਨ ਹਰਭਜਨ ਸਿੰਘ ਬਰਾੜ ਨੇ ਦੱਸਿਆ ਕਿ 14 ਮਾਰਚ ਨੂੰ ਸੈਂਟਰਲ ਖਾਲਸਾ ਯਤੀਮਖਾਨਾ ਦੇ ਸ਼ਹੀਦ ਊਧਮ ਸਿੰਘ ਹਾਲ ਨੇੜੇ ਪੁਤਲੀਘਰ ਵਿਖੇ ਕਰਵਾਏ ਜਾ ਰਹੇ ਸੈਮੀਨਾਰ ਦੌਰਾਨ ਦੇਸ਼ ਭਰ ਤੋਂ ਮਾਹਿਰ ਤੇ ਵਿਦਵਾਨ ਦੋ ਵਿਸ਼ਿਆਂ ‘ਤੇ ਚਰਚਾ ਕਰਨਗੇ।ਪਹਿਲਾ ਵਿਸ਼ਾ ਕਿਰਸਾਨੀ ਨੂੰ ਆਰਥਿਕ ਪੱਖੋਂ ਤਬਾਹ ਕਰ ਰਹੀਆਂ ਨਵੀਆਂ ਚੁਣੌਤੀਆਂ ਤੇ ਕੁਦਰਤੀ ਆਫਤਾਂ ਅਤੇ ਦੂਜਾ ਵਿਸ਼ਾ ਗੁਆਂਢੀ ਮੁਲਕ ਪਾਕਿਸਤਾਨ ਨਾਲ ਸੁਖਾਵੇਂ ਸਬੰਧ ਕਿਵੇਂ ਬਨਣ ਤੇ ਇਹ ਜਰੂਰੀ ਕਿਉਂ ਹਨ, ਬਾਰੇ ਹੋਵੇਗਾ।
             ਬਰਾੜ ਨੇ ਦੱਸਿਆ ਕਿ ਪ੍ਰੋਫੈਸਰ ਅਭੈ ਸਿੰਘ, ਬਲਵੰਤ ਸਿੰਘ ਰਾਮੂੰਵਾਲੀਆਂ, ਪ੍ਰੋ: ਬਾਵਾ ਸਿੰਘ ਚੀਮਾ, ਪ੍ਰੋ: ਸਰਬਜੀਤ ਸਿੰਘ ਛੀਨਾ, ਸੰਪੂਰਨ ਸਿੰਘ ਐਡਵੋਕੇਟ ਸੁਨਾਮ, ਪ੍ਰੋ: ਗੁਰਪਾਲ ਸਿੰਘ ਸੰਧੂ, ਪ੍ਰਗਟ ਸਿੰਘ ਸਤੋਜ, ਦੇਸ ਰਾਜ ਛਾਜਲੀ, ਪ੍ਰੋ: ਸੁਰਿੰਦਰ ਮੰਡ, ਪ੍ਰਿੰ: ਇੰਦਰਜੀਤ ਸਿੰਘ ਗੋਗੋਆਣੀ, ਇੰਜਿੰਨੀਅਰ ਸਰਬਜੀਤ ਸਿੰਘ ਸੋਹਲ, ਰਾਜਬੀਰ ਸਿੰਘ, ਪ੍ਰੋ: ਆਸਾ ਸਿੰਘ ਘੁੰਮਣ, ਭਾਈ ਮੋਹਕਮ ਸਿੰਘ, ਭਾਈ ਅਜਾਇਬ ਸਿੰਘ ਅਭਿਆਸੀ ਆਪੋ ਆਪਣੇ ਵਿਚਾਰ ਪ੍ਰਗਟ ਕਰਨਗੇ, ਜਦਕਿ ਗਾਇਕ ਦੇਵਿੰਦਰ ਦਿਆਲਪੁਰੀ, ਰਛਪਾਲ ਰਸੀਲਾ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …