Monday, December 23, 2024

ਫਿਲਮ ਡਾਇਰੈਕਟਰ ਅਸ਼ੋਕ ਟਾਂਗੜੀ ਤੇ ਸਾਹਿਤਕਾਰ ਤਾਰਾ ਸਾਗਰ ਦਾ ਸਨਮਾਨ

ਅੰਮ੍ਰਿਤਸਰ/ ਯੂਬਾ ਸਿਟੀ, 10 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬੀ ਸਾਹਿਤ ਸਭਾ ਯੂਬਾ ਸਿਟੀ / ਕੈਲੇਫੋਰਨੀਆ ਵਲੋਂ ਚਰਚਿਤ ਡਰਾਮਾ ਆਰਟਿਸਟ, PPNJ1003202016ਐਕਟਰ ਅਤੇ ਫਿਲਮ ਡਾਇਰੈਕਟਰ ਅਸ਼ੋਕ ਟਾਂਗੜੀ ਅਤੇ ਅਮਰੀਕਨ ਸਾਹਿਤਕਾਰ ਤਾਰਾ ਸਾਗਰ ਦੀਆਂ ਪ੍ਰਾਪਤੀਆਂ ਅਤੇ ਪੰਜਾਬੀ ਸਾਹਿਤ ਤੇ ਸਭਿਆਚਾਰਕ ਕਾਰਜ਼ਾਂ ਲਈ ਸਨਮਾਨਿਤ ਕੀਤਾ ਗਿਆ।ਡਾ. ਦਲਵੀਰ ਸਿੰਘ ਪਨੂੰ ਨੂੰ ਵੀ ਉਹਨਾਂ ਦੀ ਨਵੀ ਛਪੀ ਕਿਤਾਬ ਲਈ ਸਨਮਾਨਿਤ ਕੀਤਾ ਗਿਆ।
             ਡਾ. ਹਰਬੰਸ ਸਿੰਘ ਢਿੱਲੋਂ ‘ਜਗਿਆਸੂ’ ਨੇ ਦੱਸਿਆ ਕਿ ਅੱਜ ਦਾ ਪ੍ਰੋਗਰਾਮ ਮਾਂ ਬੋਲੀ ਦਿਵਸ ਨੂੰ ਸਮਰਪਿਤ ਹੈ।ਪ੍ਰੋਗਰਾਮ ਦੇ ਸ਼ੁਰੂ ਵਿੱਚ ਸਰਦਾਰ ਜਸਪਾਲ ਸੂਸ ਨੇ ਅਸ਼ੋਕ ਟਾਂਗੜੀ ਦੇ ਜੀਵਨ ਸਫਰ ਅਤੇ ਤਾਰਾ ਸਾਗਰ ਦੇ ਜੀਵਨ ਸਫਰ ਵਾਰੇ ਵਿਸਥਾਰ ਨਾਲ ਚਾਨਣਾ ਪਾਇਆ।ਡਾ. ਹਰਬੰਸ ਸਿੰਘ ਢਿੱਲੋਂ ਨੇ ਡਾ. ਦਲਵੀਰ ਸਿੰਘ ਪਨੂੰ ਨਾਲ ਜਾਣ ਪਹਿਚਾਣ ਕਰਵਾਈ।ਇਸ ਉਪਰੰਤ ਅਸ਼ੋਕ ਟਾਂਗੜੀ ਤਾਰਾ ਸਾਗਰ ਤੇ ਡਾ. ਦਲਵੀਰ ਸਿੰਘ ਪਨੂੰ ਦਾ ਪੰਜਾਬੀ ਸਾਹਿਤ ਸਭਾ ਸਟਾਕਟਨ ਦੇ ਪ੍ਰਧਾਨ ਹਰਜਿੰਦਰ ਸਿੰਘ ਪੰਧੇਰ ਤੇ ਪੰਜਾਬੀ ਸਾਹਿਤ ਸਭਾ ਯੂਬਾ ਸਿਟੀ / ਕੈਲੇਫੋਰਨੀਆ ਦੇ ਪ੍ਰਧਾਨ ਡਾ. ਹਰਬੰਸ ਸਿੰਘ ਢਿੱਲੋਂ ਨੇ ਸਭਾ ਵਲੋਂ ਗੋਲਡ ਮੈਡਲਾਂ ਤੇ ਸਨਮਾਨ ਚਿੰਨਾਂ ਨਾਲ ਸਨਮਾਨ ਕੀਤਾ।
            ਇਸ ਸਮੇਂ ਡਾ. ਦਲਵੀਰ ਸਿੰਘ ਪਨੂੰ ਨੇ ਇੱਕ ਖਾਸ ਸਲਾਈਡ ਸ਼ੋਅ ਸਭ ਨਾਲ ਸਾਂਝਾ ਕੀਤਾ।ਇਹ ਸਲਾਈਡ ਸ਼ੋਅ ਉਹਨਾਂ ਦੀ ਕਿਤਾਬ ਤੇ ਪਾਕਿਸਤਾਨ ਵਿੱਚ ਰਹਿ ਗਏ ਗੁਰਦਆਰਿਆਂ ਬਾਰੇ ਸੀ।ਡਾ. ਸਾਹਿਬ ਦੇ ਇਸ ਸ਼ਲਾਘਾਯੋਗ ਕੰਮ ਦਾ ਆਏ ਸਭ ਦੋਸਤਾਂ ਨੇ ਤਾੜੀਆਂ ਨਾਲ ਸਵਾਗਤ ਕੀਤਾ।ਹਰਜਿੰਦਰ ਸਿੰਘ ਪੰਧੇਰ ਨੇ ਬੋਲੀ ਦਿਵਸ ’ਤੇ ਮਹੱਤਵ ਪੂਰਨ ਪਰਚਾ ਪੜਿਆ, ਜਿਸ ਦੀ ਖੂਬ ਸ਼ਲਾਘਾ ਹੋਈ।
                  ਇਸ ਉੁਪਰੰਤ ਮਿੰਨੀ ਕਵੀ ਦਰਬਾਰ ਹੋਇਆ।ਰਚਨਾਵਾਂ ਦੇ ਦੌਰ ਵਿੱਚ ਸਭਾ ਦੇ ਜਨਰਲ ਸਕੱਤਰ ਜਤਿੰਦਰ ਸਿੰਘ ਢਿੱਲੋਂ, ਸਰਵਜੀਤ ਕੌਰ, ਤਾਰਾ ਸਾਗਰ, ਜਸਪਾਲ ਸੂਸ, ਡਾ. ਜਗਿਆਸੂ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਸਭ ਦਾ ਮਨੋਰੰਜਨ ਕੀਤਾ।ਅੰਤ ਵਿਚ ਬਲਜਿੰਦਰ ਸਿੰਘ ਬਰਾੜ ਨੇ ਆਪਣੇ ਵਿਚਾਰ ਸਾਂਝੇ ਕੀਤੇ।
              ਇਸ ਤੋਂ ਇਲਾਵਾ ਹਰਜੀਤ ਕੌਰ, ਕਾਰਜਲੀਨ ਕੌਰ, ਸਤਨਾਮ ਤਾਤਲਾ, ਜੋਰਾਵਾਰ ਸਿੰਘ, ਤਰਦੀਪ ਸਿੰਘ, ਸੁਖਵਿੰਦਰ ਸਿੰਘ ਢਿੱਲੋਂ, ਇੰਦਰਜੀਤ ਰੰਧਾਵਾ, ਪ੍ਰਮੋਦ ਅਗਰਵਾਲ, ਸੁਰਿੰਦਰ ਸਿੰਘ, ਸੁਖਦੇਵ ਸਿੰਘ ਮੁੰਡੀ, ਸਰਪੰਚ ਦਿਆਲ ਰਾਮ ਨਰ, ਸੁਖਦੇਵ ਸਿੰਘ ਢਿੱਲੋਂ, ਸਤਨਾਮ ਸਿੰਘ ਨਿੱਝਰ ਅਤੇ ਹੋਰ ਸਾਹਿਤ ਪ੍ਰੇਮੀਆਂ ਨੇ ਭਾਗ ਲੈ ਕੇ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਾਏ।ਨਿੱਜੀ ਕਾਰਣਾਂ ਕਰਕੇ ਸਭਾ ਦੇ ਉਪ ਪ੍ਰਧਾਨ ਕਮਲ ਦੇਵ ਪਾਲ ਬੌਬੀ ਗੋਸਲ, ਸਵਰਨ ਸਿੰਘ ਗਿੱਲ, ਪਿਆਰਾ ਸਿੰਘ ਗੋਸਲ ਤੇ ਕੁੱਝ ਹੋਰ ਮੈਂਬਰ ਪ੍ਰੋਗਰਾਮ ਵਿਚ ਭਾਗ ਨਾ ਲੈ ਸਕੇ।
            ਆਏ ਮਹਿਮਾਨਾਂ ਅਤੇ ਤਾਜ ਰੈਸਟੋਰੈਂਟ ਦੇ ਮਾਲਕਾਂ ਦਾ ਸਭਾ ਦੇ ਪ੍ਰਧਾਨ ਡਾ. ਹਰਬੰਸ ਸਿੰਘ ਢਿੱਲੋਂ ਨੇ ਧੰਨਵਾਦ ਕੀਤਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …