ਅੰਮ੍ਰਿਤਸਰ, 5 ਅਕਤੂਬਰ (ਸਾਜਨ ਮਹਿਰਾ)- ਮਹਾਂਕਾਲੀ ਮੰਦਰ ਖੜਾਕ ਸਿੰਘ ਵਾਲਾ ਮਜੀਠਾ ਰੋਡ ਬਾਈਪਾਸ ਵਿਖੇ ਮੰਦਰ ਦੇ ਪ੍ਰਧਾਨ ਰਿਤੇਸ਼ ਸ਼ਰਮਾ ਦੀ ਅਗਵਾਈ ਵਿੱਚ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ।ਜਿਸ ਵਿੱਚ ਡਾ. ਅਮਿਤਾ ਜੋਸ਼ੀ, ਡਾ. ਦਵਿੰਦਰ, ਡਾ .ਪੀ ਸਿੰਘ ਤੇ ਡਾ. ਦੇਵ ਨੇ 200 ਮਰੀਜਾਂ ਦਾ ਚੈਕਅਪ ਕੀਤਾ ਅਤੇ 140 ਮਰੀਜਾਂ ਨੂੰ ਫ੍ਰੀ ਐਨਕਾ ਵੰਡੀਆਂ ਗਈਆਂ।ਪ੍ਰਧਾਨ ਰਿਤੇਸ਼ ਸ਼ਰਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਵ. ਰਮੇਸ਼ ਚੰਦ ਸ਼ਰਮਾ ਜੀ ਦੇ ਆਸ਼ੀਰਵਾਦ ਸਦਕਾ ਇ ਕੈਂਪ ਲੰਮੇ ਸਮੇਂ ਤੋਂ ਹਰ ਹਫਤੇ ਲਗਾਇਆ ਜਾ ਰਿਹਾ ਹੈ।ਇਸ ਮੌਕੇ ਰਾਜੀਵ ਸ਼ਰਮਾ, ਵਿਪਨ ਸ਼ਰਮਾ, ਇੰਦਰਜੀਤ ਸ਼ਰਮਾ, ਸਰਪੰਚ ਸੁਖਰਾਮ, ਰਾਜੇਸ਼ ਢੋਗਰਾ, ਪਵਨ ਕੁਮਾਰ, ਮਨੋਹਰ ਕੁਮਾਰ ਆਦਿ ਹਾਜਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …