ਨਵੀ ਦਿੱਲੀ, 5 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਸ੍ਰ. ਮਨਜੀਤ ਸਿੰਘ ਸਰਨਾ ਅਤੇ ਪ੍ਰਭਜੀਤ ਸਿੰਘ ਦੀ ਮਾਤਾ ਤੇ ਮਰਹੂਮ ਜਥੇਦਾਰ ਸਰਦਾਰਾ ਸਿੰਘ ਦੀ ਧਰਮ ਪਤਨੀ ਮਾਤਾ ਪ੍ਰੀਤਮ ਕੌਰ ਜੋ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਦੀ ਅੰਤਮ ਅਰਦਾਸ ਸਮੇ ਹੋਏ ਸਮਾਗਮ ਨੂੰ ਸੰਬੋਧਨ ਕਰਦਿਆ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਮਾਤਾ ਜੀ ਦੀ ਬੇਵਕਤੀ ਮੌਤ ਜਿਥੇ ਪਰਿਵਾਰ ਨੂੰ ਘਾਟਾ ਪਿਆ ਹੈ ਉਥੇ ਸਮੁੱਚਾ ਪੰਥ ਵੀ ਇੱਕ ਜੁਝਾਰੂ ਜਥੇਦਾਰਨੀ ਤੋ ਵਾਂਝਾ ਹੋ ਗਿਆ ਹੈ।
ਸਮਾਗਮ ਨੂੰ ਸੰਬੋਧਨ ਕਰਦਿਆ ਸ੍ਰ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਜਥੇਦਾਰ ਸਰਦਾਰਾ ਸਿੰਘ ਕੌਮ ਨੂੰ ਸਮਰਪਿੱਤ ਵਿਅਕਤੀ ਸਨ ਤੇ ਉਹਨਾਂ ਦੀ ਕਾਮਯਾਬੀ ਦੇ ਪਿੱਛੇ ਮਾਤਾ ਪ੍ਰੀਤਮ ਕੌਰ ਦਾ ਬਹੁਤ ਵੱਡਾ ਹੱਥ ਸੀ। ਉਹਨਾਂ ਕਿਹਾ ਕਿ ਜਥੇਦਾਰ ਸਰਦਾਰਾ ਸਿੰਘ ਨੇ ਜਿੰਦਗੀ ਦਾ ਬਹੁਤਾ ਸਮਾਂ ਅਕਾਲੀ ਮੋਰਚਿਆ ਦੌਰਾਨ ਜੇਲਾਂ ਵਿੱਚ ਹੀ ਬਿਤਾਇਆ ਤੇ ਉਹਨਾਂ ਦੇ ਜੇਲ ਜਾਣ ਤੋ ਬਾਅਦ ਮਾਤਾ ਪ੍ਰੀਤਮ ਕੌਰ ਨੂੰ ਸਿੱਖ ਪੰਥ ਵਿੱਚ ਜਥੇਦਾਰਨੀ ਵਜੋ ਜਾਣਿਆ ਜਾਂਦਾ ਸੀ।ਉਹਨਾਂ ਕਿਹਾ ਕਿ ਮਾਤਾ ਪ੍ਰੀਤਮ ਕੌਰ ਦੇ ਚੱਲੇ ਜਾਣ ਨਾਲ ਸਿੱਖ ਪੰਥ ਵਿੱਚੋ ਜਥੇਦਾਰਨੀ ਸਭਿਆਚਾਰ ਵੀ ਖਤਮ ਹੁੰਦਾ ਨਜਰ ਆ ਰਿਹਾ ਹੈ।ਇਸ ਪਰਿਵਾਰ ਨਾਲ ਉਹਨਾਂ ਦਾ 1960 ਤੋ ਨਾਤਾ ਜੁੜਿਆ ਆ ਰਿਹਾ ਹੈ ਅੱਜ ਮਨਜੀਤ ਸਿੰਘ ਸਰਨਾ ਤੇ ਪ੍ਰਭਜੀਤ ਸਿੰਘ ਸਰਨਾ ਵੀ ਜਥੇਦਾਰ ਸਰਦਾਰਾ ਸਿੰਘ ਦੇ ਪੂਰਨਿਆਂ ਤੇ ਚੱਲ ਕੇ ਮਾਤਾ ਜੀ ਦੇ ਅਸ਼ੀਰਵਾਦ ਨਾਲ ਕੌਮ ਦੀ ਸੇਵਾ ਕਰ ਰਹੇ ਹੈ। ਇਸੇ ਤਰਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ.ਂ ਜਸਪਾਲ ਸਿੰਘ ਨੇ ਕਿਹਾ ਕਿ ਮਾਤਾ ਜੀ ਆਪਣੇ ਆਪ ਵਿੱਚ ਇੱਕ ਸੰਸਥਾ ਸਨ ਤੇ ਸਿੱਖੀ ਦਾ ਜਨੂੰਨ ਉਹਨਾਂ ਵਿੱਚ ਕੁੱਟ ਕੁੱਟ ਕੇ ਭ੍ਰਿਰਆ ਸੀ।
ਅੰਤਮ ਅਰਦਾਸ ਸ਼ਾਹ ਅਵਤਾਰ ਸਿੰਘ ਨੇ ਕੀਤੀ।ਸ਼ਰਧਾਂਜਲੀ ਸਮਾਗਮ ਵਿੱਚ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ, ਸ੍ਰ. ਪ੍ਰਹਿਲਾਦ ਸਿੰਘ ਚੰਡੋਕ, ਭੁਪਿੰਦਰ ਸਿੰਘ ਸਰਨਾ, ਦਿੱਲੀ ਕਾਂਗਰਸ ਦੇ ਪ੍ਰਧਾਨ ਅਰਵਿੰਦਰ ਸਿੰਘ ਲਵਲੀ, ਐਸ.ਐਸ ਕੋਹਲੀ ਸਾਬਕਾ ਚੇਅਰਮੈਨ ਪੰਜਾਬ ਨੈਸ਼ਨਲ ਬੈਂਕ, ਰਾਜਿੰਦਰ ਸਿੰਘ ਚੱਢਾ, ਐਸ.ਐਸ ਸਿੱਬਲ , ਹਰਪ੍ਰੀਤ ਸਿੰਘ ਸਪੁੱਤਰ ਸ੍ਰ ਇੰਦਰਬੀਰ ਸਿੰਘ ਚੇਅਰਮੈਨ ਪੰਜਾਬ ਐੰਡ ਸਿੰਧ ਬੈਂਕ,ਸ੍ਰ ਭਜਨ ਸਿੰਘ ਵਾਲੀਆ, ਬਲਦੇਵ ਸਿੰਘ ਰਾਣੀ ਬਾਗ, ਜਥੇਦਾਰ ਰਛਪਾਲ ਸਿੰਘ ਦਿੱਲੀ, ਦਿੱਲੀ ਕਮੇਟੀ ਮੈਂਬਰ ਹਰਪਾਲ ਸਿੰਘ ਕੋਛੜ, ਪ੍ਰਭਜੀਤ ਸਿੰਘ ਜੀਤੀ, ਕੁਲਦੀਪ ਸਿੰਘ ਭੋਗਲ, ਰਾਵਿੰਦਰ ਸਿੰਘ ਖੁਰਾਣਾ, ਤੇਜਵੰਤ ਸਿੰਘ, ਗੁਰਦੇਵ ਸਿੰਘ ਭੋਲਾ. ਸਤਨਾਮ ਸਿੰਘ ਕੋਮੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਯੂਥ ਵਿੰਗ, ਦਮਨਦੀਪ ਸਿੰਘ ਪ੍ਰਧਾਨ ਸ਼੍ਰੋਮਣੀ ਯੂਥ ਅਕਾਲੀ ਦਲ ਦਿੱਲੀ ਨੇ ਵੀ ਸ਼ਮੂਲੀਅਤ ਕੀਤੀ।ਆਏ ਹੋਏ ਸੱਜਣਾਂ ਦਾ ਧੰਨਵਾਦ ਤਲਵਿੰਦਰ ਸਿੰਘ ਮਰਵਾਹਾ ਨੇ ਕੀਤਾ।
Check Also
ਹਵਾਈ ਅੱਡਿਆਂ ’ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕਣ ਦਾ ਮਾਮਲਾ
ਐਡਵੋਕੇਟ ਧਾਮੀ ਨੇ ਭਾਰਤ ਦੇ ਹਵਾਬਾਜ਼ੀ ਮੰਤਰੀ ਨੂੰ ਨੋਟੀਫਿਕੇਸ਼ਨ ਵਾਪਸ ਲੈਣ ਲਈ ਲਿਖਿਆ ਪੱਤਰ ਅੰਮ੍ਰਿਤਸਰ, …