Thursday, June 19, 2025
Breaking News

ਹਿੰਦੀ ਫਿਲ਼ਮ ‘ਸੀ ਯੂ ਇਨ ਕੋਰਟ‘ ਤੇ ਕਿਸੀ ਸੇ ਨਾ ਕਹਿਣਾ‘ ਦੀ ਸ਼ੂਟਿੰਗ ਜਲਦ

           ਯੂਨਾਇਟਿਡ ਡਰੀਮ ਫ਼ਿਲਮ ਸਟੂਡੀਓ ਦੀਆਂ ਦੋ ਨਵੀਆਂ ਫਿਲ਼ਮਾਂ ‘ਸੀ ਯੂ ਇਨ ਕੋਰਟ‘ ਅਤੇ ਕਿਸੀ ਸੇ ਨਾ ਕਹਿਣਾ‘ ਬਹੁਤ ਜਲਦ ਪੰਜਾਬ ਦੀਆਂ ਖੂਬਸੂਰਤ ਲੁਕੇਸ਼ਨਾਂ ‘ਤੇ ਫਿਲਮਾਈਆਂ ਜਾ ਰਹੀਆਂ ਹਨ।ਕਾਮੇਡੀ, ਰੁਮਾਂਸ ਅਤੇ ਪਰਿਵਾਰਿਕ ਵੱਖ-ਵੱਖ ਵਿਸ਼ਿਆਂ ‘ਤੇ ਅਧਾਰਤ ਇੰਨਾਂ ਫ਼ਿਲਮਾਂ ਦੀ ਕਹਾਣੀ ਪੰਜਾਬੀ ਮਾਹੌਲ ‘ਚ ਦੱਸੀ ਜਾ ਰਹੀ ਹੈ। ਇਨਾਂ ‘ਚੋਂ ਪਹਿਲੀ ਫ਼ਿਲਮ ‘ਸੀ ਯੂ ਇਨ ਕੌਰਟ‘ ਦਾ ਨਿਰਦੇਸ਼ਨ ਵਿਸ਼ਾਲ ਮਿਸ਼ਰਾ ਵਲੋਂ ਕੀਤਾ ਜਾਵੇਗਾ ਜੋ ਕਿ ਕਾਮੇਡੀ ਰੁਮਾਂਸ ਨਾਲ ਮਨੋਰੰਜਨ ਭਰਪੂਰ ਹੋਵੇਗੀ।ਇਸ ਫ਼ਿਲਮ ਵਿੱਚ ਅਦਾਕਾਰ ਰਾਜਵੀਰ, ਡੇਜ਼ੀ ਸ਼ਾਹ, ਸਮੀਰ ਸੋਨੀ, ਪ੍ਰੀਤੀ ਝੰਗਿਆਣੀ ਆਰੀਆ ਜੂਬੇਰ,ਦਿਵਸ, ਪ੍ਰਵੀਨ ਸਸੋਦੀਆ, ਅਫਰੀਨ, ਟੀਨਾ ਅਤੇ ਅਵਿਨਾਸ਼ ਵਧਾਵਨ ਆਦਿ ਨਾਮੀ ਸਿਤਾਰੇ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।ਫਿਲਮ ਦਾ ਸੰਗੀਤ ਵਿਬਾਸ ਅਰੋੜਾ ਵਲੋਂ ਦਿੱਤਾ ਜਾਵੇਗਾ।ਇਸ ਪ੍ਰੋਡਕਸ਼ਨ ਹਾਊਸ ਦੀ ਦੂਜੀ ਫ਼ਿਲਮ ‘ਕਿਸੀ ਸੇ ਨਾ ਕਹਿਣਾ‘ ਦਾ ਨਿਰਦੇਸ਼ਨ ਯੁਧਿਸ਼ਟਰ ਵਲੋਂ ਕੀਤਾ ਜਵੇਗਾ।ਇਸ ਫਿਲਮ ਦੇ ਡਾਇਲਾਗ ਅਤੇ ਸਕਰੀਨਪਲੇ ਵੀ ਯੁਧਿਸ਼ਟਰ ਦੇ ਹੀ ਹਨ।
           ਇਸ ਫਿਲਮ ‘ਚ ਅਦਾਕਾਰ ਰਾਜਵੀਰ, ਚਿੱਤਰਾ ਸ਼ੁਕਲਾ, ਨਿਹਾਰਿਕਾ ਰਾਏਜ਼ੀਦਾ, ਲੀਲਮਾ ਅਜ਼ੀਮ, ਚਿਤਾਰਸ਼ੀ, ਰਾਜਿੰਦਰ ਗੁਪਤਾ, ਯਸ਼ ਸਿਨਹਾ ਅਤੇ ਬਲਜਿੰਦਰ ਕਾਲੀਆ ਆਦਿ ਅਹਿਮ ਭੂਮਿਕਾ ਨਿਭਾਉਣਗੇ।ਫ਼ਿਲਮ ਸਮਾਜਿਕ ਮਾਹੌਲ ਦੀ ਪਰਿਵਾਰਕ ਕਹਾਣੀ ‘ਤੇ ਅਧਾਰਿਤ ਹੋਵੇਗੀ।ਦੋਵੇਂ ਫ਼ਿਲਮਾਂ ਦੀ ਸੂਟਿੰਗ ਬਹੁਤ ਜਲਦ ਸ਼ੁਰੂ ਹੋਣ ਜਾ ਰਹੀ ਹੈ।

Harjinder Singh Jawanda

 

 

 

ਹਰਜਿੰਦਰ ਸਿੰਘ ਜਵੰਦਾ
ਪਟਿਆਲਾ।

Check Also

ਖਾਲਸਾ ਕਾਲਜ ਲਾਅ ਦੇ ਵਿਦਿਆਰਥੀਆਂ ਨੇ ’ਵਰਸਿਟੀ ਦੇ ਵੱਖ-ਵੱਖ ਇਮਤਿਹਾਨਾਂ ’ਚ ਮਾਰੀਆਂ ਮੱਲ੍ਹਾਂ

ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਗੁਰੂ …