Thursday, April 3, 2025
Breaking News

ਲਾਠੀਆਂ ਬਨਾਮ ਆਈਲੈਟਸ (ਮਿੰਨੀ ਕਹਾਣੀ)

ਮੇਰੀ ਬੇਟੀ ਹਰਸ਼ ਸਵੇਰੇ ਦੀ ਹੋਲੀ ਖੇਡ ਰਹੀ ਸੀ ,
ਮਖਿਆਂ ਪੁੱਤ ਪੜ ਲੈ ਹੁਣ ਬਹੁਤ ਖੇਡ ਲਿਆ।
        ਹਰਸ਼ ਕਹਿੰਦੀ ਪਾਪਾ, ਪੜਾਈ ਕਿਸ ਕੰਮ ਲਈ, ਬਹੁਤਾ ਪੜ ਕੇ ਵੀ ਬੱਚੇ ਕੀ ਬਣਦੇ ਨੇ ਪਾਪਾ।
ਮਖਿਆਂ ਪੁੱਤ ਪੜ ਕੇ ਤੁੰ ਆਧਿਆਪਕ ਵੀ ਬਣ ਸਕਦੀ ਆਂ।
        ਹਰਸ਼ ਕਹਿੰਦੀ ਪਾਪਾ ਮੈਂ ਨਹੀਂ ਪੜਦੀ ਫਿਰ, ਨਾ ਮੈਂ ਅਧਿਆਪਕ ਬਣਾਂ।
ਮਖਿਆਂ ਕਿਉਂ ਪੁੱਤ ਅਧਿਆਪਕਾਂ ਨੂੰ ਤਾਂ ਮੌਜ ਹੀ ਬਹੁਤ ਹੁੰਦੀ ਆ, ਅੱਠ ਘੰਟੇ ਡਿਊਟੀ ਦੌਰਾਨ ਪੜਾਉਣਾ ਸਿਰਫ ਦੋ ਕੁ ਘੰਟੇ, ਤਨਖਾਹਾਂ 70000 ਤੋਂ ਵੀ ਜਿਆਦਾ।
       ਕਹਿੰਦੀ ਪਾਪਾ ਤੁਸੀਂ ਇਕੱਲੀਆਂ ਤਨਖਾਹਾਂ ਹੀ ਵੇਖੀਆਂ ਹਨ ਕਿ ਪਟਿਆਲੇ ਲਾਠੀਆਂ ਪੈਂਦੀਆਂ ਵੀ ਵੇਖੀਆਂ ਨੇ ਅਧਿਆਪਕਾਂ ਦੇ।ਇੰਨਾਂ ਪੜ ਲਿਖ ਕੇ ਤੇ ਡਿਗਰੀਆਂ ਹਾਸਲ ਕਰਕੇ, ਮੈਥੋਂ ਨਹੀਂ ਖਾ ਹੋਣੀਆਂ ਲਾਠੀਆਂ, ਇਹ ਮਾੜੀਆਂ ਸਰਕਾਰਾਂ ਤੋਂ। ਆਈਲੈਟਸ ਕਰਕੇ ਮੈਂ ਤਾਂ ਵਿਦੇਸ਼ ਹੀ ਚਲੀ ਜਾਵਾਂਗੀ।
       ਮੈਂ ਹਰਸ਼ ਦਾ ਜੁਆਬ ਸੁਣ ਕੇ ਸੁੰਨ ਜਿਹਾ ਹੋ ਗਿਆ।ਆਈਲੈਟਸ ਸੈਂਟਰਾਂ ‘ਚ ਲੱਗੀ ਭੀੜ ਦੇ ਅਰਥ ਹਰਸ਼ ਨੇ ਥੋੜੇ ਸ਼ਬਦਾਂ ‘ਚ ਹੀ ਬਿਆਨ ਕਰ ਦਿੱਤੇ ਅਤੇ ਸਰਕਾਰਾਂ ਦੀਆਂ ਇਨ੍ਹਾਂ ਲਾਠੀਆਂ ਨੇ ਕਿੰਨੇ ਘਰਾਂ ਦੇ ਵਿਹੜੇ ਅੱਜ ਬੱਚਿਆਂ ਬਾਝੋਂ ਸੁੰਨਸਾਨ ਕਰ ਦਿੱਤੇ, ਇਹ ਵੀ ਸਮਝ ਆ ਗਿਆ।

Makhan S Shahpur

 

 

 

ਮੱਖਣ ਸਿੰਘ ਸ਼ਾਹਪੁਰ
ਸੰਗਰੂਰ।
ਮੋ – 99156 38411

Check Also

ਖਾਲਸਾ ਕਾਲਜ ਵਿਖੇ ਪ੍ਰੇਰਨਾ ਚੁਣੌਤੀਆਂ ਅਤੇ ਨੀਤੀ ਨਿਰਮਾਣ ਵਿਸ਼ੇ ’ਤੇ ਗੈਸਟ ਲੈਕਚਰ

ਅੰਮ੍ਰਿਤਸਰ, 2 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਰਾਜਨੀਤੀ ਅਤੇ ਲੋਕ ਪ੍ਰਸ਼ਾਸਨ ਵਿਭਾਗ …