Saturday, April 13, 2024

ਸੱਜਣਾਂ…

ਤੂੰ ਏਂ ਮੇਰਿਆਂ ਸਾਹਾਂ ਦੀ ਡੋਰ ਸੱਜਣਾਂ।
ਮੈਨੂੰ ਤੇਰੇ ਬਿਨਾ ਨਾ ਕੋਈ ਹੋਰ ਸੱਜਣਾਂ ।

ਚੜ੍ਹੀ ਇਸ਼ਕ ਦੀ ਮੈਨੂੰ ਲੋਰ ਸੱਜਣਾਂ ।
ਮੈਨੂੰ ਤੇਰੇ ਬਿਨਾ ਨਾ ਕੋਈ ਹੋਰ ਸੱਜਣਾਂ।

ਤੂੰ ਏਂ ਖਾਬ ਤੋਂ ਹਕੀਕਤਾਂ ਦਾ ਰਾਹ ਸੱਜਣਾਂ ।
ਤੇਰੇ ਨਾਮ ਜ਼ਿੰਦਗੀ ਦਾ ਹਰ ਸਾਹ ਸੱਜਣਾਂ ।

ਗੱਲਾਂ ਦੀ ਏ ਲਾਲੀ, ਚਿਹਰੇ ‘ਤੇ ਨੂਰ ਸੱਜਣਾਂ ।
ਹੋਵੀਂ ਨਾ ਕਦੇ ਵੀ ਮੇਰੇ ਕੋਲੋਂ ਦੂਰ ਸੱਜਣਾਂ ।

ਜਿੱਤਣੀ ਆ ਕੀ? ਦੁਨੀਆਂ ਤੇਰੇ `ਨਾਂ ਵੱਸਦੀ ।
ਜਦੋਂ ਹੱਸਦੈਂ `ਦਵਿੰਦਰਾ` ਵੇ `ਜੋਤ` ਉਦੋਂ ਹੱਸਦੀ ।

Jot Davinder

 

 

 

 

ਜੋਤ ਦਵਿੰਦਰ

Check Also

ਦਿੱਲੀ ਪਬਲਿਕ ਸਕੂਲ ਵਿਖੇ ਵਿਸਾਖੀ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ

ਅੰਮ੍ਰਿਤਸਰ, 13 ਅਪ੍ਰੈਲ (ਜਗਦੀਪ ਸਿੰਘ) – ਸਥਾਨਕ ਦਿੱਲੀ ਪਬਲਿਕ ਸਕੂਲ ਦੇ ਪੰਜਾਬੀ ਵਿਭਾਗ ਵਲੋਂ ਵਿਸਾਖੀ …