ਅਜਕਲ ਸਭ ਪਾਸੇ ਕਰੋਨਾ ਵਾਇਰਸ ਦਾ ਰੌਲਾ ਪੈ ਰਿਹਾ ਹੈ।ਟੀ.ਵੀ, ਅਖਬਾਰਾਂ, ਸੋਸ਼ਲ ਮੀਡੀਆ ਸਭ ਪਾਸੇ ਕਰੋਨਾ ਕਰੋਨਾ ਹੋਈ ਪਈ ਹੈ।ਜਨਤਾ ਨੂੰ ਇਸ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।ਸਭ ਮੋਬਾਈਲ ਕੰਪਨੀਆਂ ਨੇ ਇੱਕ ਰਿੰਗ ਟੋਨ ਵਾਂਗ ਹੀ ਮੈਸੇਜ਼ ਜ਼ਰੂਰੀ ਕਰ ਦਿੱਤਾ ਹੈ ਕਿ ਜਦੋਂ ਵੀ ਕੋਈ ਕਿਸੇ ਨੂੰ ਫ਼ੋਨ ਮਿਲਾਉਂਦਾ ਹੈ ਤਾਂ ਘੰਟੀ ਜਾਣ ਤੋਂ ਪਹਿਲਾਂ ਕਿਸੇ ਦੇ ਖੰਘਣ ਦੀ ਆਵਾਜ਼ ਆਉਂਦੀ ਹੈ ਤੇ ਫਿਰ ਕਰੋਨਾ ਤੋਂ ਬਚਣ ਦਾ ਸੁਨੇਹਾ ਦੇ ਕੇ ਕਾਲ ਅੱਗੇ ਜਾਂਦੀ ਹੈ।
ਕੱਲ੍ਹ ਮੇਰੇ ਕੋਲ ਸਾਡੇ ਗੁਆਂਢ ਵਿੱਚ ਹੀ ਰਹਿੰਦੀ ਬੇਬੇ ਬਚਨੋਂ ਆਈ ਅਤੇ ਆਖਣ ਲੱਗੀ ਪੁੱਤ, “ਆਹ ਦੇਖੀਂ ਮੇਰੇ ਮੁਬੈਲ ਨੂੰ ਖੰਘ ਜਿਹੀ ਹੋ ਗਈ, ਜਦ ਵੀ ਮੈਂ ਆਪਣੀ ਕੁੜੀ ਨੂੰ ਫੋਨ ਮਿਲਾਉਂਦੀ ਹਾਂ ਤਾਂ ਉਹਨੂੰ ਖੰਘ ਜਿਹੀ ਛਿੜਦੀ ਦੇਖ ਮੈਂ ਤਾਂ ਝੱਟ ਫੋਨ ਬੰਦ ਕਰ ਦਿੰਦੀ ਆਂ।ਬੇਬੇ ਦੀ ਗੱਲ ਸੁਣ “ਮੈਂ ਹੱਸ ਹੱਸ ਦੂਹਰਾ ਹੋ ਗਿਆ ਤੇ ਕੋਲ ਬਿਠਾ ਕੇ ਫੋਨ ਨੂੰ ਹੋਈ ਖੰਘ ਬਾਰੇ ਬੇਬੇ ਨੂੰ ਸਮਝਾਇਆ।
ਬਲਬੀਰ ਸਿੰਘ ਬੱਬੀ
ਮੋ – 70091 07300