ਅੰਮ੍ਰਿਤਸਰ, 15 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੂੰ ਅੱਜ ਹੋਈ ਵਾਲੀਵਾਲ ਫੈਡਰੇਸ਼ਨ ਆਫ ਇੰਡੀਆ ਦੀ ਚੋਣ ਵਿੱਚ ਸਰਵਸੰਮਤੀ ਨਾਲ ਫੈਡਰੇਸ਼ਨ ਦਾ ਕੌਮੀ ਮੀਤ ਪ੍ਰਧਾਨ ਚੁਣਿਆ ਗਿਆ।
ਵਾਲੀਵਾਲ ਫੈਡਰੇਸ਼ਨ ਦੀ ਹੋਈ ਚੋਣ ਵਿੱਚ ਜਿਥੇ ਐਮ.ਪੀ ਗੁੁਰਜੀਤ ਸਿੰਘ ਔਜਲਾ ਨੂੰ ਸਰਬਸੰਮਤੀ ਨਾਲ ਮੀਤ ਪ੍ਰਧਾਨ ਚੁਣਿਆ ਗਿਆ।ਉਥੇ ਹੀ ਉਡੀਸਾ ਦੇ ਲੋਕ ਸਭਾ ਮੈਂਬਰ ਆਚੁਤਿਆ ਸਾਮੰਤ ਫੈਡਰੇਸ਼ਨ ਦੇ ਪ੍ਰਧਾਨ, ਵਿਜੈਪਾਲ ਸਿੰਘ ਮੀਤ ਪ੍ਰਧਾਨ, ਅਨਿਲ ਚੌਧਰੀ ਸਕੱਤਰ ਤੇ ਸੁਨੀਲ ਕੁਮਾਰ ਤਿਵਾੜੀ ਖਜਾਨਚੀ ਚੁਣੇ ਗਏ।
ਗੁਰਜੀਤ ਸਿੰਘ ਔਜਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ‘ਚ ਪ੍ਰਤਿਭਾਸ਼ਾਲੀ ਵਾਲੀਵਾਲ ਖਿਡਾਰੀਆਂ ਨੂੰ ਬਿਨਾਂ ਕਿਸੇ ਪੱਖਪਾਤ ਦੇ ਵਿਸ਼ਵ ਪੱਧਰ ‘ਤੇ ਖਿਡਾਉਣਾ ਉਨ੍ਹਾਂ ਦੀ ਪਹਿਲ ਹੋਵੇਗੀ।ਫੈਡਰੇਸ਼ਨ ਵਲੋਂ ਦੇਸ਼ ਪੱਧਰੀ ਮੁਹਿੰਮ ਸ਼ੁਰੂ ਕਰਦਿਆਂ ਵਾਲੀਵਾਲ ਖੇਡ ਦੇ ਕੌਮੀ ਮੁਕਾਬਲੇ ਕਰਵਾ ਕੇ ਭਾਰਤੀ ਟੀਮ ਲਈ ਯੋਗ ਨੌਜੁਆਨਾਂ ਦੀ ਚੋਣ ਕੀਤੀ ਜਾਵੇਗੀ।ਔਜਲਾ ਨੇ ਦੇਸ਼ ਦੇ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੇ ਇੰਟਰਨੈਟ ਰੂਪੀ ਬਿਮਾਰੀ ਨੂੰ ਤਿਲਾਂਜਲੀ ਦੇ ਕੇ ਅੰਤਰਰਾਸ਼ਟਰੀ ਪੱਧਰ ‘ਤੇ ਦੇਸ਼ ਦੀ ਸ਼ਾਨ ਵਧਾਉਣ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …