Sunday, December 22, 2024

ਡੀ.ਏ.ਵੀ ਪਬਲਿਕ ਸਕੂਲ਼ ਵਲੋਂ ‘ਸਾਇਸ਼ਾ’ ਆਲ ਰਾਊਡਰ ਦੀ ਸ਼ੀਲਡ ਨਾਲ ਸਨਮਾਨਿਤ

ਮਾਪਿਆਂ ਤੇ ਸਕੂਲ ਦਾ ਨਾਂ ਰੋਸ਼ਨ ਕਰ ਰਹੀ ਹੈ ਹੋਣਹਾਰ ਸਾਇਸ਼ਾ – ਪ੍ਰਿੰ. ਅਨੂੰ

ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਕੈਂਟ ਰੋਡ ਬਰਾਂਚ ਵਿਚ ਤੀਸਰੀ ਕਲਾਸ ਦੀ ਹੋਣਹਾਰ ਵਿਦਿਆਰਥਣ PPNJ220320201ਸ਼ਾਇਸ਼ਾ ਨੂੰ ਸਕੂਲ ਪ੍ਰਿੰਸੀਪਲ ਅਨੂੰ ਅਤੇ ਕਲਾਸ ਅਧਿਆਪਕਾ ਪ੍ਰੀਤ ਕਮਲ ਵਲੋਂ ਆਲ ਰਾਊਡਰ ਦੀ ਸ਼ੀਲਡ ਦੇ ਕੇ ਸਨਮਾਨਿਤ ਕੀਤਾ ਗਿਆ।ਸਾਇਸ਼ਾ ਨੂੰ ਇਹ ਸਨਮਾਨ ਪੜ੍ਹਾਈ, ਐਕਟਿੰਗ ਤੇ ਡਾਂਸ ਆਦਿ ਗਤੀਵਿਧੀਆਂ ਵਿਚ ਮੋਹਰੀ ਰਹਿਣ ਸਦਕਾ ਮਿਲ਼ਿਆ।ਪ੍ਰਿੰਸੀਪਲ ਮੈਡਮ ਅਨੂੰ ਅਤੇ ਅਧਿਆਪਕਾ ਪ੍ਰੀਤ ਕਮਲ ਵਲੋਂ ਸਾਇਸ਼ਾ ਨੂੰ ਸਰਟੀਫਿਕੇਟ ਤੇ ਟਰਾਫੀ ਦੇ ਕੇ ਸਨਮਾਨਿਤ ਕਰਦਿਆਂ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
             ਸਾਇਸ਼ਾ ਕਈ ਫਿਲਮਾਂ ਤੇ ਪੰਜਾਬੀ ਗੀਤਾਂ ਵਿਚ ਕੰਮ ਕਰਨ ਤੋਂ ਇਲਾਵਾ ਨਾਟਸ਼ਾਲਾ ਵਿੱਚ ਵੀ ਨਾਟਕਾਂ ਦੌਰਾਨ ਆਪਣੀ ਅਦਾਕਾਰੀ ਦਿਖਾ ਚੁੱਕੀ ਹੈ।ਸਾਇਸ਼ਾ ਬਾਲੀਵੁਡ ਫਿਲਮ ‘ਯਮਲਾ ਪਗਲਾ ਦੀਵਾਨਾ-3’ ’ਚ ਪ੍ਰਸਿੱਧ ਬਾਲੀਵੁੱਡ ਸਟਾਰ ਬੋਬੀ ਦਿਓਲ ਨਾਲ ਵੀ ਕਿਰਦਾਰ ਨਿਭਾਅ ਚੁੱਕੀ ਹੈ।ਉਹ ਅਕਸ਼ੇ ਕੁਮਾਰ ਦੀ ‘ਗੋਲਡ’ ਅਤੇ ਦਿਲਜੀਤ ਸਿਘ ਦੋਸਾਂਝ ਦੀ ‘ਵੈਲਕਮ ਟੂ ਨਿਊਯਾਰਕ’ ਅਤੇ ‘ਖਾਨਦਾਨੀ ਸ਼ਫਾਖਾਨਾ’ ਵਿਚ ਸੋਨਾਕਸ਼ੀ ਸਿਨ੍ਹਾ ਵਰਗੇ ਵੱਡੇ ਕਲਾਕਾਰਾਂ ਨਾਲ ਸਾਇਸ਼ਾ ਪਰਦੇ ਤੇ ਆ ਚੁੱਕੀ ਹੈ।ਪ੍ਰਿੰਸੀਪਲ ਮੈਡਮ ਅਨੂੰ ਅਤੇ ਅਧਿਆਪਕਾ ਪ੍ਰੀਤ ਕਮਲ ਨੇ ਕਿਹਾ ਕਿ ਸਾਨੂੰ ਬੇਟੀਆਂ ਦੇ ਹਰ ਸੁਪਨੇ ਨੂੰ ਪੂਰਾ ਕਰਨ ‘ਚ ਸਹਿਯੋਗ ਦੇਣਾ ਚਾਹੀਦਾ ਹੈ।ਸਾਇਸ਼ਾ ਦੇ ਪਿਤਾ ਦਿਨੇਸ਼ ਅਤੇ ਮਾਂ ਰੇਖਾ ਨੇ ਵੀ ਆਪਣੀ ਬੇਟੀ ਦੀ ਇਸ ਪ੍ਰਾਪਤੀ ‘ਤੇ ਬੇਹੱਦ ਖੁਸ਼ੀ ਜ਼ਾਹਰ ਕੀਤੀ।ਉਨ੍ਹਾਂ ਕਿਹਾ ਕਿ ਸਾਇਸ਼ਾ ਡਾਂਸ ਦੇ ਹੁਨਰ ਸਦਕਾ ਉਹ ਹੌਲੀ-ਹੌਲੀ ਐਕਟਿਗ ਤੇ ਮਾਡਲਿਗ ਵੱਲ ਵੀ ਆਪਣਾ ਰੁਝਾਨ ਰੱਖਣ ਲੱਗੀ।ਹੁਣ ਤੱਕ ਸਾਇਸ਼ਾ ਸੂਫੀ ਗਾਇਕ ਸਤਿਦਰ ਸਰਤਾਜ ਦੇ ਪੰਜਾਬੀ ਗੀਤ ‘ਵਟਸਐਪ’ ਤੋਂ ਇਲਾਵਾ ਟੈਲੀ ਫਿਲਮਾਂ ਇਤਰ ਤੇ ਮਜ਼ਹਬ ਵਿਚ ਵੀ ਕੰਮ ਕਰ ਚੁੱਕੀ ਹੈ।ਹੁਨਰ ਦੀ ਇਸੇ ਕਲਾ ਸਦਕਾ ਸਾਇਸ਼ਾ ਨੂੰ 15 ਅਗਸਤ 2017 ਅਤੇ 26 ਜਨਵਰੀ 2020 ਨੂੰ ਕਰਵਾਏ ਗਏ ਸਮਾਰੋਹਾਂ ਦੌਰਾਨ ਜਿਲ੍ਹਾ ਪ੍ਰਸ਼ਾਸਨ ਵਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।
              ਸਾਇਸ਼ਾ ਦੀ ਮਾਂ ਰੇਖਾ ਨੇ ਦੱਸਿਆ ਕਿ ਸਾਇਸ਼ਾ ਸ਼ਿਵਾਲਾ ਬਾਗ ਭਾਈਆਂ ਸਥਿਤ ‘ਅਸਪਾਇਰ ਡਾਂਸ ਐਂਡ ਏਰੋਬਿਕਸ ਇਸਟੀਟਿਊਟ’ ਵਿਖੇ ਕੋਰਿਓਗ੍ਰਾਫਰ ਸੋਨੂੰ ਤੋਂ ਡਾਂਸ ਅਤੇ ਐਕਟਿੰਗ ਅਲਫਾਜ਼ ਥੀਏਟਰ ਗਰੁੱਪ ਦੇ ਸੁਦੇਸ਼ ਵਿੰਕਲ ਅਤੇ ਅਸ਼ੋਕ ਅਜੀਜ਼ ਤੋਂ ਸਿੱਖਦੀ ਹੈ।
             ਦੱਸਣਯੋਗ ਹੈ ਕਿ ਸਾਇਸ਼ਾ ਜਲਧਰ ਦੂਰਦਰਸ਼ਨ ਦੇ ਪ੍ਰੋਗਰਾਮ ‘ਤਾਰੇ ਜਮੀਨ ਤੇ’ ਰਾਹੀਂ ਵੀ ਟੀ.ਵੀ ‘ਤੇ ਦਰਸ਼ਕਾਂ ਦੇ ਰੂਬਰੂ ਹੋ ਚੁੱਕੀ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …