ਸਮਿਆ ਤੇਰੇ ਹਨ ਰੰਗ ਨਿਆਰੇ,
ਮਿਣ ਮਿਣ ਕੇ ਬੈਠੇ ਨੇ ਅੱਜ ਦੂਰੀ ਸਾਰੇ।
ਚਿਹਰੇ ਧੁੰਧਲੇ ਜਿਹੇ ਹੁਣ ਹੋਵਣ ਲੱਗੇ,
ਮਿਲਦੇ ਸਨ ਜੋ ਨਿੱਤ ਪਿਆਰੇ।
ਸੁੱਖ ਦੁੱਖ ਵਿੱਚ ਸ਼ਰੀਕ ਹੋ ਨਾ ਸਕਦੇ,
ਸੱਜਣ ਬੈਠੇ ਡਰਦੇ ਦੂਰ ਵਿਚਾਰੇ।
ਇਹ ਕੈਸੇ ਦਿਨ ਵੇਖਣ ਨੂੰ ਹੈ ਆਏ,
ਮੋਇਆਂ ਦੇ ਦਰਦ ਤੋਂ ਵੀ ਕਰਨ ਕਿਨਾਰੇ।
ਜਿੱਧਰ ਵੇਖੋ ਉਸ ਪਾਸੇ ਹੀ,
ਕਰੋਨਾ ਦੇ ਭੈਅ ਨੇ ਪੈਰ ਪਸਾਰੇ।
ਪਾ ਗਲਵੱਕੜੀ ਦਿਲ ਕਰਦਾ ਏ,
ਜਲਦੀ ਮਿਲੀਐ ਮੁੜ ਆਪਾਂ ਸਾਰੇ।
ਸੁਣ ਅਰਦਾਸ ਸਭਨਾ ਦੀ ਦਾਤਾ,
`ਫ਼ਕੀਰਾ` ਸਾਰਾ ਸੰਸਾਰ ਹੁਣ ਹੈ ਤੇਰੇ ਸਹਾਰੇ।
ਵਿਨੋਦ ਫ਼ਕੀਰਾ
ਕਰਤਾਰਪੁਰ।
ਮੋ – 9872197326