ਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਪੋਸਟ -ਸੰਧੂ) – ਸੂਬਾ ਪੱਧਰੀ ਖਿਡਾਰੀ, ਸਮਾਜ ਸੇਵੀ ਤੇ ਗੀਤਕਾਰੀ ਖੇਤਰ ਵਿੱਚ ਕਿਸਮਤ ਅਜ਼ਮਾਈ ਕਰ ਰਹੇ ਨਵੇਂ ਗੀਤਕਾਰ
ਲਵਰਾਜ਼ ਰੰਧਾਵਾ ਦੀ ਕਲਮ ਨੇ ਵੀ ਕੋਰੋਨਾ ਵਾਇਰਸ ਦੇ ਖਿਲਾਫ ਹਾਅ ਦਾ ਨਾਅਰਾ ਮਾਰਿਆ ਹੈ।
ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਤਲਵੰਡੀ ਨਾਹਰ ਨਾਲ ਸੰਬਧਿਤ ਲਵਰਾਜ਼ ਰੰਧਾਵਾ ਦਾ ਕਹਿਣਾ ਹੈ ਕਿ ਅਜੋਕੇ ਦੌਰ ਵਿੱਚ ਹਰੇਕ ਗੀਤਕਾਰ, ਕਹਾਣੀਕਾਰ, ਸਾਹਿਤਕਾਰ, ਪੱਤਰਕਾਰ ਤੇ ਸਮਾਜ ਸੇਵੀਆਂ ਨੂੰ ਆਪੋ-ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।ਉਸ ਨੇ ਕਿਹਾ ਕਿ ਉਸ ਦਾ ਮੰਤਵ ਪੈਸੇ ਕਮਾਉਣਾ ਨਹੀਂ ਬਲਕਿ ਆਪਣੀ ਕਲਮ ਦੀ ਰਚਨਾ, ਗੀਤਾਂ, ਕਵਿਤਾਵਾਂ ਤੇ ਹੋਰ ਪੜਨਯੋਗ ਸਮੱਗਰੀ ਰਾਹੀਂ ਜਾਗਰੂਕਤਾ ਫੈਲਾਉਣਾ ਹੈ।
ਦੱਸਣਯੋਗ ਹੈ ਕਿ ਮੌਜ਼ੂਦਾ ਕੋਰੋਨਾ ਵਾਇਰਸ ਵਰਗੇ ਹਾਲਾਤਾਂ ਨਾਲ ਲੜਨ ਦੀ ਤਰਜ਼ਮਾਨੀ ਕਰਦਾ ਉਸ ਦਾ ਗੀਤ “ਅੱਗੇ ਕਿਹੜਾ ਘੱਟ ਮਾਰਾਂ ਪਈਆਂ ਨੇ ਪੰਜਾਬ ਨੂੰ” ਤੇ ਕਵਿਤਾਵਾਂ ਸ਼ੋਸ਼ਲ ਮੀਡੀਆਂ ‘ਤੇ ਕਾਫੀ ਚਰਚਿਤ ਹਨ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media